ਸ਼੍ਰੀਨਗਰ (ਭਾਸ਼ਾ) - ਕਸ਼ਮੀਰ ਸਟੇਟ ਇਨਵੈਸਟੀਗੇਸ਼ਨ ਏਜੰਸੀ (ਐੱਸ. ਆਈ. ਏ.) ਨੇ ਜੰਮੂ-ਕਸ਼ਮੀਰ ਦੇ ਕਈ ਡਾਕਟਰਾਂ ਦੀ ਸ਼ਮੂਲੀਅਤ ਵਾਲੇ ‘ਸਫੈਦਪੋਸ਼’ ਅੱਤਵਾਦੀ ਮਾਡਿਊਲ ਮਾਮਲੇ ’ਚ ਵੀਰਵਾਰ ਨੂੰ 10 ਮੁਲਜ਼ਮਾਂ ਖ਼ਿਲਾਫ਼ ਚਾਰਜਸ਼ੀਟ ਦਾਖਲ ਕੀਤੀ। ਏਜੰਸੀ ਦੇ ਇਕ ਬੁਲਾਰੇ ਨੇ ਕਿਹਾ ਕਿ ਐੱਸ. ਆਈ. ਏ., ਕਸ਼ਮੀਰ ਨੇ ਇਕ ਅਹਿਮ ਅੱਤਵਾਦੀ ਸਾਜ਼ਿਸ਼ ਮਾਮਲੇ ’ਚ ਚਾਰਜਸ਼ੀਟ ਦਾਖਲ ਕੀਤੀ ਹੈ, ਜਿਸ ’ਚ ਇਕ ਗੁਪਤ ਮਾਡਿਊਲ ਸ਼ਾਮਲ ਹੈ, ਜਿਸ ਨੂੰ ਆਮ ਤੌਰ ’ਤੇ ‘ਡਾਕਟਰਜ਼ ਟੈਰਰ ਮਾਡਿਊਲ’ ਦੇ ਨਾਂ ਨਾਲ ਜਾਣਿਆ ਜਾਂਦਾ ਹੈ।
ਇਹ ਵੀ ਪੜ੍ਹੋ - ਮੂੰਹ 'ਚ ਸਿਗਰਟ, ਟੇਬਲ 'ਤੇ ਦਾਰੂ... ਨਸ਼ੇ 'ਚ ਧੁੱਤ ਮਾਸਟਰ ਕਰ ਰਿਹਾ ਸੀ ਕਾਪੀਆਂ ਚੈੱਕ! ਡਿੱਗੀ ਗਾਜ਼
ਇਹ ਮਾਡਿਊਲ ਘਾਟੀ ’ਚ ਅੰਸਾਰ ਗਜ਼ਵਤ-ਉਲ-ਹਿੰਦ ਨੂੰ ਫਿਰ ਤੋਂ ਜ਼ਿੰਦਾ ਕਰਨਾ ਚਾਹੁੰਦਾ ਸੀ। ਉਸ ਨੇ ਜੈਸ਼-ਏ-ਮੁਹੰਮਦ ਦੇ ਨਾਂ ਦੀ ਵਰਤੋਂ ਇਕ ਮੁਖੌਟੇ ਵਾਂਗ ਅਤੇ ਜੈਸ਼ ਦੇ ਨੈੱਟਵਰਕ ਦਾ ਲਾਭ ਉਠਾਉਣ ਲਈ ਕੀਤੀ ਹੈ। ਇਸ ਮਾਡਿਊਲ ਨੇ ਜੈਸ਼ ਨੂੰ ਢਾਲ ਬਣਾ ਕੇ ਕਸ਼ਮੀਰ ’ਚ ਅੱਤਵਾਦ ਫੈਲਾਉਣ ਦੀ ਸਾਜ਼ਿਸ਼ ਰਚੀ ਸੀ। ਇਹ ਦਾਅਵਾ ਸੂਬਾ ਜਾਂਚ ਏਜੰਸੀ ਐੱਸ. ਆਈ. ਏ. ਨੇ ਵੀਰਵਾਰ ਨੂੰ ਐੱਨ. ਆਈ. ਏ. ਐਕਟ ਦੇ ਤਹਿਤ ਸ਼੍ਰੀਨਗਰ ’ਚ ਗਠਿਤ ਵਿਸ਼ੇਸ਼ ਅਦਾਲਤ ’ਚ ਡਾਕਟਰਜ਼ ਟੈਰਰ ਮਾਡਿਊਲ ਨਾਲ ਸਬੰਧਤ ਮਾਮਲੇ ’ਚ ਦਾਖਲ ਕੀਤੀ ਆਪਣੀ ਚਾਰਜਸ਼ੀਟ ’ਚ ਕੀਤਾ ਹੈ। 10 ਮੁਲਜ਼ਮਾਂ ’ਚ ਸ਼ਾਮਲ ਡਾ. ਉਮਰ ਉਨ ਨਬੀ ਪਿਛਲੇ ਸਾਲ ਨਵੰਬਰ ’ਚ ਲਾਲ ਕਿਲੇ ਦੇ ਨੇੜੇ ਕਾਰ ਧਮਾਕੇ ’ਚ ਮਾਰਿਆ ਗਿਆ ਸੀ।
ਇਹ ਵੀ ਪੜ੍ਹੋ - ਮਸ਼ਹੂਰ ਫ਼ਿਲਮ ਅਦਾਕਾਰ ਨੂੰ ਚੋਣ ਪ੍ਰਚਾਰ ਕਰਨਾ ਪਿਆ ਮਹਿੰਗਾ, ਹੋ ਗਿਆ ਪਰਚਾ ਦਰਜ
ਹੋਰ 9 ਮੁਲਜ਼ਮਾਂ ’ਚ ਆਰਿਫ ਨਿਸਾਰ ਡਾਰ ਉਰਫ ਸਾਹਿਲ, ਯਾਸਿਰ ਉਲ ਅਸ਼ਰਫ ਭੱਟ, ਮਕਸੂਦ ਅਹਿਮਦ ਡਾਰ ਉਰਫ ਸ਼ਾਹਿਦ, ਇਰਫਾਨ ਅਹਿਮਦ ਵਾਗੇ ਉਰਫ ਓਵੈਸ, ਜ਼ਮੀਰ ਅਹਿਮਦ ਅਹੰਗਰ ਉਰਫ ਮੁਤਲਸ਼ੀ, ਡਾ. ਮੁਜ਼ੰਮਿਲ ਸ਼ਕੀਲ ਗਨਈ ਉਰਫ ਮੁਸੈਬ, ਡਾ. ਅਦੀਲ ਅਹਿਮਦ ਰਾਥਰ ਉਰਫ ਜਾਵੇਦ, ਡਾ. ਸ਼ਾਹੀਨ ਸਈਦ ਅਤੇ ਤੁਫੈਲ ਅਹਿਮਦ ਭੱਟ ਸ਼ਾਮਲ ਹਨ। ਸਾਰੇ 10 ਮੁਲਜ਼ਮਾਂ ਖ਼ਿਲਾਫ਼ ਸ਼੍ਰੀਨਗਰ ਦੇ ਨੌਗਾਮ ਥਾਣੇ ’ਚ ਮਾਮਲਾ ਦਰਜ ਕੀਤਾ ਗਿਆ ਸੀ। ਇਹ ਮਾਮਲਾ ਪਿਛਲੇ ਸਾਲ ਅਕਤੂਬਰ ’ਚ ਹੋਈ ਇਕ ਘਟਨਾ ਨਾਲ ਜੁੜਿਆ ਹੈ, ਜਦੋਂ ਨੌਗਾਮ ਇਲਾਕੇ ’ਚ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਨਾਂ ਨਾਲ ਭੜਕਾਊ ਅਤੇ ਧਮਕੀ ਭਰੇ ਪੋਸਟਰ ਚਿਪਕਾਏ ਗਏ ਸਨ। ਅਧਿਕਾਰੀਆਂ ਅਨੁਸਾਰ ਇਨ੍ਹਾਂ ਪੋਸਟਰਾਂ ਦਾ ਮਕਸਦ ਜਨਤਾ ’ਚ ਡਰ ਫੈਲਾਉਣਾ, ਜਨਤਕ ਵਿਵਸਥਾ ਨੂੰ ਵਿਗਾੜਨਾ ਅਤੇ ਭਾਰਤ ਦੀ ਪ੍ਰਭੂਸੱਤਾ ਤੇ ਖੇਤਰੀ ਅਖੰਡਤਾ ਨੂੰ ਸਿੱਧੀ ਚੁਣੌਤੀ ਦੇਣਾ ਸੀ।
ਇਹ ਵੀ ਪੜ੍ਹੋ - 15, 16, 17, 18 ਅਪ੍ਰੈਲ ਨੂੰ ਭਾਰੀ ਮੀਂਹ! ਇਨ੍ਹਾਂ ਸੂਬਿਆਂ 'ਚ ਮੌਸਮ ਵਿਭਾਗ ਨੇ ਕਰ 'ਤਾ ਅਲਰਟ ਜਾਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਮੂੰਹ 'ਚ ਸਿਗਰਟ, ਟੇਬਲ 'ਤੇ ਦਾਰੂ... ਨਸ਼ੇ 'ਚ ਧੁੱਤ ਮਾਸਟਰ ਕਰ ਰਿਹਾ ਸੀ ਕਾਪੀਆਂ ਚੈੱਕ! ਡਿੱਗੀ ਗਾਜ਼
NEXT STORY