ਸੰਯੁਕਤ ਰਾਸ਼ਟਰ- ਭਾਰਤ ਦੀ ਪ੍ਰਧਾਨਗੀ 'ਚ ਸ਼ੁੱਕਰਵਾਰ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (ਯੂ.ਐੱਨ.ਐੱਸ.ਸੀ.) ਦੀ ਬੈਠਕ 'ਚ ਅਫ਼ਗਾਨਿਸਤਾਨ ਦੇ ਵਿਦੇਸ਼ ਸਥਿਤੀ 'ਤੇ ਚਰਚਾ ਕੀਤੀ ਜਾਵੇਗੀ। ਅਫ਼ਗਾਨਿਸਤਾਨ 'ਤੇ ਖੁੱਲ੍ਹੀ ਯੂ.ਐੱਨ.ਐੱਸ.ਸੀ. ਚਰਚਾ ਆਯੋਜਿਤ ਕਰਨ ਦਾ ਫ਼ੈਸਲਾ ਵਿਦੇਸ਼ ਮੰਤਰੀ ਮੁਹੰਮਦ ਹਨੀਫ ਅਤਮਾਰ ਦੇ ਗੱਲ ਕਰਨ ਦੇ ਇਕ ਦਿਨ ਬਾਅਦ ਆਇਆ ਹੈ, ਜਿਸ 'ਚ ਉਨ੍ਹਾਂ ਨੇ ਅਫ਼ਗਾਨਿਸਤਾਨ 'ਤੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਖਿਆ ਦਾ ਐਮਰਜੈਂਸੀ ਸੈਸ਼ਨ ਬੁਲਾਉਣ 'ਤੇ ਚਰਚਾ ਕੀਤੀ ਸੀ।'' ਸੰਯੁਕਤ ਰਾਸ਼ਟਰ 'ਚ ਭਾਰਤ ਦੇ ਸਥਾਈ ਪ੍ਰਤੀਨਿਧੀ ਅਤੇ ਅਗਸਤ ਮਹੀਨੇ ਲਈ ਸੁਰੱਖਿਆ ਪ੍ਰੀਸ਼ਦ ਦੇ ਪ੍ਰਧਾਨ ਰਾਜਦੂਤ ਟੀ.ਐੱਸ. ਤਿਰੂਮੂਰਤੀ ਨੇ ਬੁੱਧਵਾਰ ਰਾਤ ਟਵੀਟ ਕੀਤਾ,''ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਭਾਰਤ ਪ੍ਰਧਾਨ 'ਚ ਸ਼ੁੱਕਰਵਾਰ, 6 ਅਗਸਤ ਨੂੰ ਅਫ਼ਗਾਨਿਸਤਾਨ 'ਚ ਸਥਿਤੀ 'ਤੇ ਚਰਚਾ ਕਰਨ ਅਤੇ ਉਸ ਦਾ ਜਾਇਜ਼ਾ ਲੈਣ ਲਈ ਬੈਠਕ ਕਰੇਗਾ।''
ਅਤਮਾਰ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਅਤੇ ਕੌਮਾਂਤਰੀ ਭਾਈਚਾਰੇ ਨੂੰ ਤਾਲਿਬਾਨ ਦੀ ਹਿੰਸਾ ਅਤੇ ਅੱਤਿਆਚਾਰ ਕਾਰਨ ਅਫ਼ਗਾਨਿਸਤਾਨ 'ਚ ਸਾਹਮਣੇ ਆ ਰਹੀ ਤ੍ਰਾਸਦੀ ਰੋਕਣ 'ਚ ਵੱਡੀ ਭੂਮਿਕਾ ਨਿਭਾਉਣੀ ਚਾਹੀਦੀ ਹੈ। ਅਤਮਾਰ ਨੇ ਟਵੀਟ ਕੀਤਾ,''ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਮੌਜੂਦਾ ਪ੍ਰਧਾਨ ਦੀ ਭੂਮਿਕਾ ਦੀ ਸ਼ਲਾਘਾ ਕਰਦਾ ਹਾਂ।'' ਅਮਰੀਕਾ ਅਤੇ ਨਾਟੋ ਫ਼ੌਜੀਆਂ ਦਾ ਯੁੱਧ ਪੀੜਤ ਦੇਸ਼ ਤੋਂ ਵਾਪਸ ਜਾਣ ਦੀ ਪ੍ਰਕਿਰਿਆ ਪੂਰੀ ਹੋਣ ਦੇ ਨਾਲ ਹੀ ਤਾਲਿਬਾਨ ਅਤੇ ਅਫ਼ਗਾਨਿਸਤਾਨ ਦੇ ਸਰਕਾਰੀ ਫ਼ੋਰਸਾਂ ਵਿਚ ਲੜਾਈ ਪਿਛਲੇ ਕੁਝ ਮਹੀਨਿਆਂ 'ਚ ਤੇਜ਼ ਹੋ ਗਈ ਹੈ।'' ਇਸ ਮਹੀਨੇ ਲਈ ਸੋਮਵਾਰ ਨੂੰ ਅਪਣਾਏ ਗਏ ਪ੍ਰੀਸ਼ਦ ਦੀ ਕਾਰਜ ਸੂਚੀ ਅਨੁਸਾਰ ਅਫ਼ਗਾਨਿਸਤਾਨ 'ਤੇ ਬੈਠਕ ਇਸ ਦੌਰਾਨ ਤੈਅ ਨਹੀਂ ਸੀ। ਸੰਯੁਕਤ ਰਾਸ਼ਟਰ ਹੈੱਡ ਕੁਆਰਟਰ 'ਚ ਪੱਤਰਕਾਰਾਂ ਨੂੰ ਵੇਰਵਾ ਉਪਲੱਬਧ ਕਰਵਾਉਂਦੇ ਹੋਏ ਤਿਰੂਮੂਰਤੀ ਨੇ ਅਫ਼ਗਾਨਿਸਤਾਨ 'ਚ ਸਥਿਤੀ 'ਤੇ ਅਤੇ ਯੁੱਧ ਪੀੜਤ ਦੇਸ਼ 'ਚ ਤਣਾਅ ਹੋਰ ਵਧਣ ਤੋਂ ਰੋਕਣ ਲਈ ਸੁਰੱਖਿਆ ਪ੍ਰੀਸ਼ਦ ਕੀ ਕਰ ਸਕਦਾ ਹੈ, ਇਸ 'ਤੇ ਪੁੱਛੇ ਗਏ ਪ੍ਰਸ਼ਨ ਦੇ ਉੱਤਰ 'ਚ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਅਫ਼ਗਾਨਿਸਤਾਨ 'ਤੇ ਸੁਰੱਖਿਆ ਪ੍ਰੀਸ਼ਦ ਇਸ ਪਹਿਲੂ 'ਤੇ ਜਲਦ ਤੋਂ ਜਲਦ ਗੌਰ ਕਰੇਗਾ।''
ਕੋਵਿਡ ਨੂੰ ਦੇਖਦੇ ਹੋਏ ਸਿਡਨੀ 'ਚ 'ਵਿਵਿਡ 2021' ਹੋਇਆ ਰੱਦ
NEXT STORY