ਇੰਟਰਨੈਸ਼ਨਲ ਡੈਸਕ : ਇਕ ਅਫਰੀਕੀ ਮੁਖੌਟੇ/ਮਾਸਕ ਨੂੰ ਲੈ ਕੇ ਅੱਜ-ਕੱਲ੍ਹ ਕਾਫੀ ਹੰਗਾਮਾ ਹੋ ਰਿਹਾ ਹੈ। ਇਹ ਇਕ ਬਹੁਤ ਹੀ ਦੁਰਲੱਭ ਮੁਖੌਟਾ ਹੈ ਕਿਉਂਕਿ ਦੁਨੀਆ ਭਰ ਦੇ ਅਜਾਇਬ ਘਰਾਂ ਵਿੱਚ ਇਸ ਦੀ ਸੰਖਿਆ ਇਕ ਦਰਜਨ ਤੋਂ ਵੀ ਘੱਟ ਹੈ। ਇਹ ਇਕ ਰਵਾਇਤੀ ਫੈਂਗ ਮੁਖੌਟਾ ਹੈ, ਜੋ ਵਿਆਹਾਂ ਅਤੇ ਅੰਤਿਮ ਸੰਸਕਾਰ ਦੌਰਾਨ ਵਰਤਿਆ ਜਾਂਦਾ ਹੈ। ਹਾਲ ਹੀ 'ਚ ਇਕ ਬਜ਼ੁਰਗ ਜੋੜੇ ਨੇ ਇਸ ਨੂੰ ਇਕ ਆਰਟ ਡੀਲਰ ਨੂੰ ਵੇਚਿਆ ਸੀ ਪਰ ਕੁਝ ਦਿਨਾਂ ਬਾਅਦ ਜੋੜੇ ਨੇ ਆਰਟ ਡੀਲਰ 'ਤੇ ਮੁਕੱਦਮਾ ਕਰ ਦਿੱਤਾ। ਇਸ ਦਾ ਕਾਰਨ ਮੁਖੌਟੇ ਦੀ ਕੀਮਤ ਦੱਸੀ ਜਾ ਰਹੀ ਹੈ। ਜਾਣਦੇ ਹਾਂ ਕੀ ਹੈ ਪੂਰਾ ਮਾਮਲਾ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਹਾਈ ਕੋਰਟ ਨੇ ਪੰਜਾਬ ਦੇ 3 IAS ਅਫ਼ਸਰਾਂ ਨੂੰ ਦਿੱਤਾ ਦੋਸ਼ੀ ਕਰਾਰ, ਜਾਣੋ ਕੀ ਹੈ ਮਾਮਲਾ
ਡੇਲੀ ਮੇਲ (Daily Mail) ਮੁਤਾਬਕ ਇਹ 80 ਸਾਲਾ ਜੋੜਾ ਫਰਾਂਸ ਦੇ ਨੀਮੇਸ ਦਾ ਰਹਿਣ ਵਾਲਾ ਹੈ। ਉਨ੍ਹਾਂ ਨੂੰ ਇਹ ਮੁਖੌਟਾ 2021 ਵਿੱਚ ਆਪਣਾ ਘਰ ਖਾਲੀ ਕਰਦੇ ਸਮੇਂ ਮਿਲਿਆ ਸੀ, ਜਿਸ ਤੋਂ ਬਾਅਦ ਜੋੜੇ ਨੇ ਇਸ ਨੂੰ ਵੇਚਣ ਦਾ ਫ਼ੈਸਲਾ ਕੀਤਾ। ਉਨ੍ਹਾਂ ਇਕ ਆਰਟ ਡੀਲਰ ਨੂੰ 129 ਪੌਂਡ (13,208 ਰੁਪਏ) ਵਿੱਚ ਅਫਰੀਕੀ ਮੁਖੌਟੇ ਦਾ ਸੌਦਾ ਵੇਚਿਆ ਪਰ ਜੋੜੇ ਨੂੰ ਇਹ ਨਹੀਂ ਪਤਾ ਸੀ ਕਿ ਉਨ੍ਹਾਂ ਨੇ ਜੋ ਮੁਖੌਟਾ ਵੇਚਿਆ, ਉਹ ਬਹੁਤ ਦੁਰਲਭ ਹੈ।
36 ਕਰੋੜ 'ਚ ਹੋਇਆ ਨਿਲਾਮ
ਆਰਟ ਡੀਲਰ ਚੰਗੀ ਤਰ੍ਹਾਂ ਜਾਣਦਾ ਸੀ ਕਿ ਮੁਖੌਟਾ ਕਿੰਨਾ ਕੀਮਤੀ ਹੈ। ਇਸ ਲਈ ਉਸ ਨੇ ਬਿਨਾਂ ਦੇਰੀ ਦੇ ਜੋੜੇ ਤੋਂ ਖਰੀਦ ਲਿਆ। ਰਿਪੋਰਟ ਮੁਤਾਬਕ ਇਸ ਡੀਲ ਦੇ ਕੁਝ ਮਹੀਨਿਆਂ ਬਾਅਦ ਹੀ ਆਰਟ ਡੀਲਰ ਨੇ ਮੁਖੌਟੇ ਨੂੰ 3.6 ਮਿਲੀਅਨ ਪੌਂਡ (ਭਾਵ 36 ਕਰੋੜ ਰੁਪਏ ਤੋਂ ਜ਼ਿਆਦਾ) 'ਚ ਨਿਲਾਮ ਕਰ ਦਿੱਤਾ।
ਇਹ ਵੀ ਪੜ੍ਹੋ : ਅਕਾਲੀ ਦਲ ਨੂੰ ਵੱਡਾ ਝਟਕਾ, 4 ਵਾਰ ਵਿਧਾਇਕ ਰਹੇ ਆਗੂ ਨੇ ਪਾਰਟੀ ਨੂੰ ਕਿਹਾ ਅਲਵਿਦਾ
ਬਜ਼ੁਰਗ ਜੋੜੇ ਨੂੰ ਮੁਖੌਟੇ ਦੇ ਬੇਸ਼ਕੀਮਤੀ ਹੋਣ ਦਾ ਉਦੋਂ ਪਤਾ ਲੱਗਾ ਜਦੋਂ ਉਨ੍ਹਾਂ ਨੇ ਅਖ਼ਬਾਰ 'ਚ ਨਿਲਾਮੀ ਦੀ ਖ਼ਬਰ ਪੜ੍ਹੀ। ਫਿਰ ਕੀ ਸੀ। ਉਨ੍ਹਾਂ ਆਪਣੇ-ਆਪ ਨੂੰ ਠੱਗਿਆ ਮਹਿਸੂਸ ਕੀਤਾ ਤੇ ਇਸ ਤੋਂ ਬਾਅਦ ਆਰਟ ਡੀਲਰ ਦੇ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕਰਵਾ ਦਿੱਤਾ। ਬਜ਼ੁਰਗ ਔਰਤ ਮੁਤਾਬਕ ਇਹ ਮੁਖੌਟਾ ਉਸ ਦੇ ਪਤੀ ਦੇ ਦਾਦਾ ਫਰਾਂਸ ਤੋਂ ਲਿਆਏ ਸਨ। ਉਦੋਂ ਉਹ ਅਫ਼ਰੀਕਾ ਵਿੱਚ ਕਾਲੋਨੀਅਲ ਗਵਰਨਰ ਸਨ।
ਜਾਂਚ ਦੌਰਾਨ ਪਤਾ ਲੱਗਾ ਕਿ ਬਜ਼ੁਰਗ ਜੋੜੇ ਵੱਲੋਂ ਵੇਚਿਆ ਗਿਆ ਮੁਖੌਟਾ 19ਵੀਂ ਸਦੀ ਦਾ ਸੀ। ਅਦਾਲਤ ਨੇ ਇਸ ਵਸਤੂ ਨੂੰ ਦੁਰਲਭ ਕਰਾਰ ਦਿੱਤਾ ਅਤੇ ਜੋੜੇ ਦੇ ਹੱਕ ਵਿੱਚ ਫ਼ੈਸਲਾ ਸੁਣਾਇਆ। ਨਾਲ ਹੀ ਹੁਕਮ ਦਿੱਤਾ ਕਿ ਜਦੋਂ ਤੱਕ ਕੇਸ ਦੀ ਸੁਣਵਾਈ ਨਹੀਂ ਹੁੰਦੀ, ਉਦੋਂ ਤੱਕ ਮੁਖੌਟੇ ਦੀ ਵਿਕਰੀ 'ਤੇ ਪਾਬੰਦੀ ਰਹੇਗੀ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਬਜ਼ੁਰਗ ਤੇ ਨੌਜਵਾਨ ਬੇਸ਼ੁਮਾਰ ਤਾਕਤ ਵਧਾਓ- ਮਰਦਾਨਾ ਕਮਜ਼ੋਰੀ ਨੂੰ ਕਹੋ Bye-Bye
NEXT STORY