ਬੁਗਿਸਾ (ਇੰਟ.)- ਯੁਗਾਂਡਾ ਦਾ ਬੁਗਿਸਾ ਨਿਵਾਸੀ ਮੂਸਾ ਹਸਹਯਾ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ’ਤੇ ਛਾਇਆ ਹੋਇਆ ਹੈ। ਛਾਉਣ ਦਾ ਕਾਰਨ ਹੈ ਉਸਦਾ ਵੱਡਾ ਪਰਿਵਾਰ। ਮੂਸਾ ਦੀਆਂ 12 ਪਤਨੀਆਂ ਅਤੇ 102 ਬੱਚੇ ਹਨ। 67 ਸਾਲਾ ਮੂਸਾ ਹੁਣ ਆਪਣੇ ਪਰਿਵਾਰ ਨੂੰ ਹੋਰ ਨਹੀਂ ਵਧਾਉਣਾ ਚਾਹੁੰਦਾ। ਕਿਉਂਕਿ ਮੂਸਾ ਪੇਸ਼ੇ ਤੋਂ ਕਿਸਾਨ ਹੈ ਅਤੇ ਉਸ ਦੀ ਇਨਕਮ ਪਰਿਵਾਰ ਦੇ ਪਾਲਣ-ਪੋਸ਼ਣ ਲਈ ਹੁਣ ਘੱਟ ਪੈ ਰਹੀ ਹੈ। ਇਸ ਲਈ ਉਸਨੇ ਆਪਣੀਆਂ ਪਤਨੀਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਗਰਭ ਨਿਰੋਧਕ ਗੋਲੀਆਂ ਖਾਣੀਆਂ ਸ਼ੁਰੂ ਕਰ ਦੇਣ।
ਇਹ ਵੀ ਪੜ੍ਹੋ: ਉਜ਼ਬੇਕਿਸਤਾਨ ਸਰਕਾਰ ਦਾ ਦਾਅਵਾ, ਭਾਰਤ 'ਚ ਬਣੀ ਖੰਘ ਦੀ ਦਵਾਈ ਪੀਣ ਨਾਲ 18 ਬੱਚਿਆਂ ਦੀ ਹੋਈ ਮੌਤ
ਮੂਸਾ ਦਾ ਕਹਿਣਾ ਹੈ ਕਿ ਹੁਣ ਉਹ ਆਪਣੇ ਵੱਡੇ ਪਰਿਵਾਰ ਦਾ ਪਾਲਣ-ਪੋਸ਼ਣ ਸਹੀ ਢੰਗ ਨਾਲ ਨਹੀਂ ਕਰ ਸਕੇਗਾ, ਕਿਉਂਕਿ ਉਸਦੇ ਕੋਲ ਕਮਾਈ ਦੇ ਸੋਮੇ ਜ਼ਿਆਦਾ ਨਹੀਂ ਹਨ। ਮੂਸਾ ਨੇ ਉਂਝ ਸਰਕਾਰ ਤੋਂ ਮਦਦ ਮੰਗੀ ਹੈ ਤਾਂ ਜੋ ਪਰਿਵਾਰ ਦਾ ਠੀਕ ਢੰਗ ਨਾਲ ਖਿਆਲ ਰੱਖ ਸਕੇ। ਉਸਨੇ ਪਹਿਲਾ ਵਿਆਹ 16 ਸਾਲ ਦੀ ਉਮਰ ਵਿਚ ਕੀਤਾ ਸੀ ਅਤੇ ਪਹਿਲੀ ਪਤਨੀ ਦਾ ਨਾਂ ਹਨੀਫਾ ਹੈ। ਉਸਦੇ ਕੋਲ ਹੁਣ ਆਪਣੇ ਬੱਚਿਆਂ ਨੂੰ ਪੜ੍ਹਾਉਣ ਲਈ ਪੈਸੇ ਨਹੀਂ ਹਨ। ਇਸ ਲਈ ਉਸ ਨੇ ਪਰਿਵਾਰ ਨੂੰ ਵਧਾਉਣ ਦਾ ਖਿਆਲ ਛੱਡ ਦਿੱਤਾ ਹੈ।
ਇਹ ਵੀ ਪੜ੍ਹੋ: ਭਾਰਤ ’ਚ ਅਗਲੇ ਮਹੀਨੇ ਆਵੇਗੀ ਕੋਰੋਨਾ ਦੀ ਨਵੀਂ ਲਹਿਰ! ਅਗਲੇ 30 ਤੋਂ 40 ਦਿਨ ਮੁਸ਼ਕਿਲ ਭਰੇ
ਚੀਨ ਮੁੜ ਫੈਲਾ ਰਿਹਾ ਕੋਰੋਨਾ! ਇਟਲੀ ਪਹੁੰਚੀਆਂ ਫਲਾਈਟਾਂ 'ਚ 50 ਫ਼ੀਸਦੀ ਤੋਂ ਵਧੇਰੇ ਯਾਤਰੀ ਸੰਕਰਮਿਤ
NEXT STORY