ਬੀਜਿੰਗ- ਆਮ ਤੌਰ 'ਤੇ ਗ੍ਰੇਜੂਏਸ਼ਨ ਕਰਨ ਮਗਰੋਂ ਹਰ ਕੋਈ ਨੌਕਰੀ ਦੀ ਭਾਲ ਕਰਦਾ ਹੈ ਅਤੇ ਉਸ ਦੀ ਤਰਜੀਹ ਦਫ਼ਤਰ ਵਿਚ ਬੈਠ ਕੇ ਕੰਮ ਕਰਨ ਦੀ ਹੁੰਦੀ ਹੈ ਪਰ ਚੀਨ ਦੀ 22 ਸਾਲਾ ਟੈਨ ਗ੍ਰੇਜੂਏਸ਼ਨ ਤੋਂ ਬਾਅਦ ਕਬਰਸਤਾਨ ਵਿਚ ਨੌਕਰੀ ਕਰ ਰਹੀ ਹੈ। ਇੱਥੇ ਉਹ ਕਬਰਾਂ ਦੀ ਸਫ਼ਾਈ, ਅੰਤਿਮ ਸੰਸਕਾਰ ਨਾਲ ਸਬੰਧਤ ਕੰਮ ਦੇਖਦੀ ਹੈ। ਸਾਊਥ ਚਾਈਨਾ ਮਾਰਨਿੰਗ ਪੋਸਟ ਮੁਤਾਬਕ ਇਸ ਕੰਮ ਲਈ ਉਸ ਨੂੰ ਹਰ ਮਹੀਨੇ ਕਰੀਬ 45 ਹਜ਼ਾਰ ਰੁਪਏ ਮਿਲਦੇ ਹਨ। ਉਸਦਾ ਕੰਮ ਸਵੇਰੇ ਸਾਢੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਹੁੰਦਾ ਹੈ। ਇਸ ਵਿਚ ਦੁਪਹਿਰ ਦੇ ਖਾਣੇ ਲਈ ਦੋ ਘੰਟੇ ਦੀ ਬਰੇਕ ਵੀ ਸ਼ਾਮਲ ਹੈ।
ਇਹ ਵੀ ਪੜ੍ਹੋ: ਕੈਨੇਡਾ ਤੋਂ ਦੁਖਦਾਇਕ ਖ਼ਬਰ, 18 ਸਾਲਾਂ ਦੇ ਪੰਜਾਬੀ ਮੁੰਡੇ ਦਾ ਕਤਲ
ਉਸ ਦਾ ਕਹਿਣਾ ਹੈ ਕਿ ਇਸ ਕੰਮ ਵਿੱਚ ਸ਼ਾਂਤੀ ਹੈ ਅਤੇ ਇੱਥੇ ਕੋਈ ਦਫ਼ਤਰੀ ਰਾਜਨੀਤੀ ਨਹੀਂ ਹੈ। ਉਹ ਕਹਿੰਦੀ ਹੈ ਕਿ ਉਸ ਦਾ ਉਦੇਸ਼ ਉਸਦੀ ਨੌਕਰੀ ਅਤੇ ਉਸਦੀ ਜ਼ਿੰਦਗੀ ਵਿੱਚ ਸੰਤੁਲਨ ਬਣਾਉਣਾ ਸੀ। ਉਸਨੂੰ ਇੱਕ ਸ਼ਾਂਤੀਪੂਰਨ ਕੰਮ ਵਾਲੀ ਥਾਂ ਦੀ ਲੋੜ ਸੀ। ਉਹ ਦਫ਼ਤਰ ਦੇ ਰੌਲੇ-ਰੱਪੇ ਤੋਂ ਦੂਰ ਕਿਸੇ ਕੁਦਰਤੀ ਥਾਂ 'ਤੇ ਨੌਕਰੀ ਕਰਨਾ ਚਾਹੁੰਦੀ ਸੀ। ਅਜਿਹੇ 'ਚ ਉਸ ਨੇ ਪੱਛਮੀ ਚੀਨ ਦੇ ਚੋਂਗਕਿੰਗ 'ਚ ਪਹਾੜੀ 'ਤੇ ਸਥਿਤ ਇਕ ਕਬਰਸਤਾਨ 'ਚ ਨੌਕਰੀ ਜੁਆਇਨ ਕਰ ਲਈ। ਟੈਨ ਦਾ ਕਹਿਣਾ ਹੈ ਕਿ ਇਹ ਇੱਕ ਸਧਾਰਨ ਅਤੇ ਆਰਾਮਦਾਇਕ ਕੰਮ ਹੈ। ਇੱਥੇ ਕੁੱਤੇ ਹਨ, ਬਿੱਲੀਆਂ ਹਨ ਅਤੇ ਕੰਮ ਕਰਨ ਲਈ ਇੰਟਰਨੈਟ ਹੈ। ਟੈਨ ਮਜ਼ਾਕ ਵਿਚ ਆਪਣੇ ਆਪ ਨੂੰ 'ਕਬਰ ਰੱਖਿਅਕ' ਦੱਸਦੀ ਹੈ।
ਇਹ ਵੀ ਪੜ੍ਹੋ: ਯੂਕ੍ਰੇਨ 'ਚ ਹਸਪਤਾਲ ਦੇ ਮੈਟਰਨਿਟੀ ਵਾਰਡ ਉੱਤੇ ਰਾਕੇਟ ਹਮਲਾ, ਨਵਜੰਮੇ ਬੱਚੇ ਦੀ ਮੌਤ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
17ਵੇਂ ਪ੍ਰਵਾਸੀ ਭਾਰਤੀ ਦਿਵਸ 'ਚ ਸ਼ਾਮਲ ਹੋਣ ਲਈ ਭਾਰਤੀਆਂ ਨੂੰ ਸੱਦਾ : ਸੁਰਿੰਦਰ ਸਿੰਘ ਰਾਣਾ
NEXT STORY