ਰਬਾਤ - ਮੋਰੱਕੋ ਵਿਚ ਸਰਕਾਰ ਵਿਰੋਧੀ ਪ੍ਰਦਰਸ਼ਨ ਤੇਜ਼ ਹੁੰਦੇ ਜਾ ਰਹੇ ਹਨ। ਬੁੱਧਵਾਰ ਨੂੰ ਲਗਾਤਾਰ ਪੰਜਵੀਂ ਰਾਤ ਹਜ਼ਾਰਾਂ ਜੈਨ-ਜ਼ੈਡ ਨੌਜਵਾਨ ਸੜਕਾਂ ’ਤੇ ਉਤਰੇ। ਮੋਰੱਕੋ ਦੀ ਰਾਜਧਾਨੀ ਰਬਾਤ ਤੋਂ ਲੱਗਭਗ 500 ਕਿਲੋਮੀਟਰ ਦੱਖਣ ਵਿਚ ਲੇਕਲੀਆ ਵਿਚ ਪੁਲਸ ਨੇ ਸਥਿਤੀ ਨੂੰ ਕੰਟਰੋਲ ਕਰਨ ਲਈ ਪ੍ਰਦਰਸ਼ਨਕਾਰੀਆਂ ’ਤੇ ਗੋਲੀਬਾਰੀ ਕੀਤੀ, ਜਿਸ ਵਿਚ 2 ਲੋਕ ਮਾਰੇ ਗਏ ਅਤੇ ਦਰਜਨਾਂ ਜ਼ਖਮੀ ਹੋ ਗਏ। ਇਸ ਤੋਂ ਬਾਅਦ ਪ੍ਰਦਰਸ਼ਨਕਾਰੀ ਹਿੰਸਕ ਹੁੰਦੇ ਜਾ ਰਹੇ ਹਨ।
ਹਾਲ ਹੀ ਵਿਚ ਨੇਪਾਲ ਅਤੇ ਮੈਡਾਗਾਸਕਰ ਵਿਚ ਨੌਜਵਾਨਾਂ ਦੀ ਅਗਵਾਈ ਵਾਲੇ ਰੋਸ-ਪ੍ਰਦਰਸ਼ਨਾਂ ਨੇ ਸਰਕਾਰਾਂ ਦਾ ਪਤਨ ਕੀਤਾ ਅਤੇ ਹੁਣ ਮੋਰੱਕੋ ’ਚ ਵੀ ਸਰਕਾਰੀ ਨੀਤੀਆਂ ਪ੍ਰਤੀ ਨੌਜਵਾਨਾਂ ਦਾ ਗੁੱਸਾ ਭੜਕ ਉੱਠਿਆ ਹੈ। ਦੇਸ਼ ਦੇ ਨੌਜਵਾਨ ਮਾੜੀਆਂ ਜਨਤਕ ਸੇਵਾਵਾਂ ਅਤੇ 2030 ਫੁੱਟਬਾਲ ਵਿਸ਼ਵ ਕੱਪ ’ਤੇ ਬਹੁਤ ਜ਼ਿਆਦਾ ਖਰਚੇ ਨੂੰ ਲੈ ਕੇ ਸਰਕਾਰ ਤੋਂ ਨਾਰਾਜ਼ ਹਨ। ਬੁੱਧਵਾਰ ਰਾਤ ਹਜ਼ਾਰਾਂ ਪ੍ਰਦਰਸ਼ਨਕਾਰੀ ਸੜਕਾਂ ’ਤੇ ਉਤਰ ਆਏ। ਮੋਰੱਕੋ ਦੇ ਮਨੁੱਖੀ ਅਧਿਕਾਰ ਸਮੂਹਾਂ ਦਾ ਕਹਿਣਾ ਹੈ ਕਿ ਸ਼ਨੀਵਾਰ ਤੋਂ 1,000 ਤੋਂ ਵੱਧ ਲੋਕਾਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਇਸ ਨੂੰ ਅਰਬ ਸਪਰਿੰਗ ਤੋਂ ਬਾਅਦ ਦੇਸ਼ ਵਿਚ ਸਭ ਤੋਂ ਵੱਡਾ ਪ੍ਰਦਰਸ਼ਨ ਦੱਸਿਆ ਜਾ ਰਿਹਾ ਹੈ।
‘ਜੈਨ ਜ਼ੈੱਡ 212’ ਕਰ ਰਿਹੈ ਰੋਸ-ਪ੍ਰਦਰਸ਼ਨਾਂ ਦੀ ਅਗਵਾਈ
ਮੋਰੋਕੋ ਵਿਚ ਹੋ ਰਹੇ ਰੋਸ-ਪ੍ਰਦਰਸ਼ਨਾਂ ਦੀ ਅਗਵਾਈ ‘ਜੈਨ ਜ਼ੈੱਡ 212’ ਨਾਂ ਦਾ ਇਕ ਸਮੂਹ ਕਰ ਰਿਹਾ ਹੈ। ਟਿਕਟਾਕ ਅਤੇ ਡਿਸਕਾਰਡ ਵਰਗੇ ਆਨਲਾਈਨ ਪਲੇਟਫਾਰਮਾਂ ਰਾਹੀਂ ਆਯੋਜਿਤ ਇਹ ਰੋਸ-ਪ੍ਰਦਰਸ਼ਨ ਰਬਾਤ ਅਤੇ ਕਾਸਾਬਲਾਂਕਾ ਸਮੇਤ ਕਈ ਸ਼ਹਿਰਾਂ ਵਿਚ ਫੈਲ ਗਏ ਹਨ। ਰੋਸ-ਪ੍ਰਦਰਸ਼ਨ ਦਾ ਮੁੱਖ ਕਾਰਨ ਸਰਕਾਰ ਦੀਆਂ ਕੁਝ ਨੀਤੀਆਂ ਹਨ। ਇਕ ਸਰਕਾਰੀ ਹਸਪਤਾਲ ਵਿਚ 8 ਗਰਭਵਤੀ ਔਰਤਾਂ ਦੀ ਹਾਲ ਹੀ ਵਿਚ ਹੋਈ ਮੌਤ ਤੋਂ ਬਾਅਦ ਰੋਸ-ਪ੍ਰਦਰਸ਼ਨ ਤੇਜ਼ ਹੋ ਗਏ। ਰੋਸ-ਪ੍ਰਦਰਸ਼ਨਾਂ ਦੌਰਾਨ ‘ਸਿਹਤ ਸੰਭਾਲ ਪਹਿਲਾਂ, ਅਸੀਂ ਵਿਸ਼ਵ ਕੱਪ ਨਹੀਂ ਚਾਹੁੰਦੇ’ ਵਰਗੇ ਨਾਅਰੇ ਵੀ ਲਗਾਏ ਗਏ।
ਜ਼ੇਲੈਂਸਕੀ ਦੀ ਚਿਤਾਵਨੀ: ਰੂਸੀ ਡਰੋਨ ਚੇਰਨੋਬਿਲ ਦੀ ਸੁਰੱਖਿਆ ਲਈ ਖ਼ਤਰਾ
NEXT STORY