ਇੰਟਰਨੈਸ਼ਨਲ ਡੈਸਕ : ਏਸ਼ੀਅਨ ਉਦਯੋਗ ਸਮੂਹ (ਏ. ਆਈ. ਜੀ.), ਜਿਸ ’ਚ ਗੂਗਲ, ਫੇਸਬੁੱਕ ਤੇ ਟਵਿੱਟਰ ਸ਼ਾਮਲ ਹਨ, ਨੇ ਚੇਤਾਵਨੀ ਦਿੱਤੀ ਹੈ ਕਿ ਆਈ. ਟੀ. ਕੰਪਨੀਆਂ ਹਾਂਗਕਾਂਗ ’ਚ ਆਪਣੀਆਂ ਸੇਵਾਵਾਂ ਦੀ ਪੇਸ਼ਕਸ਼ ਨੂੰ ਰੋਕ ਸਕਦੀਆਂ ਹਨ, ਜੇਕਰ ਚੀਨ ਪ੍ਰਾਈਵੇਸੀ ਕਾਨੂੰਨਾਂ ਨੂੰ ਬਦਲਣ ਦੀਆਂ ਯੋਜਨਾਵਾਂ ਨਾਲ ਅੱਗੇ ਵਧਦਾ ਹੈ। ਇਹ ਚੇਤਾਵਨੀ ਏਸ਼ੀਆ ਇੰਟਰਨੈੱਟ ਗੱਠਜੋੜ ਵੱਲੋਂ ਭੇਜੀ ਗਈ ਇਕ ਚਿੱਠੀ ’ਚ ਆਈ ਹੈ, ਜਿਸ ਵਿਚ ਐਪਲ ਇੰਕ, ਲਿੰਕਡਇਨ ਤੇ ਹੋਰਾਂ ਤੋਂ ਇਲਾਵਾ ਤਿੰਨੋਂ ਕੰਪਨੀਆਂ ਮੈਂਬਰ ਹਨ। ਹਾਂਗਕਾਂਗ ਵਿਚ ਪ੍ਰਾਈਵੇਸੀ ਕਾਨੂੰਨਾਂ ’ਚ ਪ੍ਰਸਤਾਵਿਤ ਸੋਧਾਂ, ਵਿਅਕਤੀਆਂ ਨੂੰ ਗੰਭੀਰ ਪਾਬੰਦੀਆਂ ਨਾਲ ਪ੍ਰਭਾਵਿਤ ਹੁੰਦੀਆਂ ਵੇਖ ਸਕਦੀਆਂ ਹਨ। ਇਹ ਚਿੱਠੀ ਖੁਫੀਆ ਕਮਿਸ਼ਨਰ ਏਡਾ ਚੁੰਗ ਨੂੰ 25 ਜੂਨ ਨੂੰ ਲਿਖੀ ਗਈ ਸੀ।
ਇਹ ਵੀ ਪੜ੍ਹੋ : ਅਲਵਿਦਾ ਟ੍ਰੈਜਿਡੀ ਕਿੰਗ, ਜਦੋਂ ਪਾਕਿ 'ਚ ਮੌਜੂਦ ਘਰ ਦੀ ਝਲਕ ਪਾਉਣ ਲਈ ‘ਸੀਕ੍ਰੇਟ ਮਿਸ਼ਨ’ 'ਤੇ ਗਏ ਸਨ ਦਿਲੀਪ ਕੁਮਾਰ
ਸਮੂਹ ਦੇ ਐੱਮ. ਡੀ. ਜੈਫ ਪੇਨ ਨੇ ਚਿੱਠੀ ਵਿਚ ਕਿਹਾ ਹੈ ਕਿ ਪ੍ਰਸਤਾਵਿਤ ਪ੍ਰਾਈਵੇਸੀ ਪਾਲਿਸੀ ਵਿਚ ਸੋਧ ਲੋਕਾਂ ਨੂੰ ਵੱਡੇ ਪੱਧਰ ’ਤੇ ਪ੍ਰਭਾਵਿਤ ਕਰ ਸਕਦੀ ਹੈ। ਵਿਚਾਰ ਪ੍ਰਗਟ ਕਰਨ ਦੀ ਆਜ਼ਾਦੀ ਨੂੰ ਘੱਟ ਕਰਨ ਵਾਲਾ ਕਾਨੂੰਨ ਲੋੜ ਦੇ ਸਿਧਾਂਤਾਂ ’ਤੇ ਬਣਨਾ ਚਾਹੀਦਾ ਹੈ। ਚਿੱਠੀ ’ਚ ਕਿਹਾ ਗਿਆ ਹੈ ਕਿ ਵਿਅਕਤੀਆਂ ’ਤੇ ਲਾਈਆਂ ਗਈਆਂ ਪਾਬੰਦੀਆਂ ਗਲੋਬਲ ਨਿਯਮਾਂ ਤੇ ਰੁਝਾਨਾਂ ਨਾਲ ਮੇਲ ਨਹੀਂ ਖਾਂਦੀਆਂ। ਜ਼ਿਕਰਯੋਗ ਹੈ ਕਿ ਇਸ ਕਾਨੂੰਨ ਅਧੀਨ ਕੰਪਨੀਆਂ ਨੂੰ ਯੂਜ਼ਰ ਦੀ ਜਾਣਕਾਰੀ ਹਟਾਉਣੀ ਪਵੇਗੀ। ਹਾਂਗਕਾਂਗ ’ਚ ਲੋਕਤੰਤਰ ਸਮਰਥਕਾਂ ਨੇ ਵਿਰੋਧ ਲਈ ਸੋਸ਼ਲ ਮੀਡੀਆ ਦੀ ਵਰਤੋਂ ਕੀਤੀ। ਚੀਨ ਹੁਣ ਇਸ ’ਤੇ ਪ੍ਰਾਈਵੇਸੀ ਕਾਨੂੰਨ ਅਧੀਨ ਕਾਬੂ ਪਾਉਣਾ ਚਾਹੁੰਦਾ ਹੈ। ਨਵੇਂ ਕਾਨੂੰਨ ਵਿਚ ਕੰਪਨੀਆਂ ਯੂਜ਼ਰ ਦੀ ਨਿੱਜੀ ਜਾਣਕਾਰੀ ਹਟਾਉਣ ਲਈ ਮਜਬੂਰ ਹਨ। ਇਸ ਕਾਨੂੰਨ ਅਧੀਨ ਪੁਲਸ ਨੂੰ ਵਿਸ਼ੇਸ਼ ਤਾਕਤਾਂ ਪ੍ਰਦਾਨ ਕੀਤੀਆਂ ਗਈਆਂ ਹਨ।
ਸ਼੍ਰੀਲੰਕਾ ਨੇ ਚੀਨ ਦੀ ਕਮਿਊਨਿਸਟ ਪਾਰਟੀ ਦੇ 100 ਸਾਲ ਪੂਰੇ ਹੋਣ ਮੌਕੇ ਜਾਰੀ ਕੀਤੇ ਸਿੱਕੇ
NEXT STORY