ਇੰਟਰਨੈਸ਼ਨਲ ਡੈਸਕ- ਬੁੱਧਵਾਰ ਨੂੰ ਮੱਧ ਤੋਂ ਉੱਤਰੀ ਚਿਲੀ ਵੱਲ ਜਾਂਦੇ ਹੋਏ ਇਕ ਛੋਟੇ ਐਂਬੂਲੈਂਸ ਜਹਾਜ਼ ਦਾ ਸੰਪਰਕ ਟੁੱਟ ਗਿਆ ਸੀ, ਜਿਸ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਰਹੀ ਸੀ। ਫ਼ਿਰ ਵੀਰਵਾਰ ਨੂੰ ਉਸ ਜਹਾਜ਼ ਦੇ ਕ੍ਰੈਸ਼ ਹੋਣ ਦੀ ਜਾਣਕਾਰੀ ਮਿਲੀ ਹੈ, ਜਿਸ 'ਚ ਸਵਾਰ ਸਾਰੇ 6 ਲੋਕਾਂ ਦੀ ਮੌਤ ਹੋ ਗਈ ਹੈ।
ਮੈਟਰੋਪੋਲੀਟਨ ਖੇਤਰ ਦੇ ਰਾਸ਼ਟਰਪਤੀ ਡੈਲੀਗੇਟ ਗੋਂਜ਼ਾਲੋ ਦੁਰਾਨ ਨੇ ਹਾਦਸੇ 'ਤੇ ਦੁੱਖ ਪ੍ਰਗਟਾਉਂਦੇ ਹੋਏ ਕਿਹਾ, "ਅਸੀਂ ਇਨ੍ਹਾਂ 6 ਹਮਵਤਨਾਂ ਦੇ ਦਿਹਾਂਤ 'ਤੇ ਉਨ੍ਹਾਂ ਦੇ ਪਰਿਵਾਰਾਂ, ਦੋਸਤਾਂ ਅਤੇ ਉਨ੍ਹਾਂ ਦੇ ਸਾਰੇ ਚਾਹੁਣ ਵਾਲਿਆਂ ਨਾਲ ਹਮਦਰਦੀ ਪ੍ਰਗਟ ਕਰਦੇ ਹਾਂ।"
ਇਹ ਵੀ ਪੜ੍ਹੋ- ਲਾਹੌਰ ਤੇ ਲਹਿੰਦਾ ਪੰਜਾਬ ਛੱਡ ਦਿਓ...', ਅਮਰੀਕਾ ਨੇ ਨਾਗਰਿਕਾਂ ਨੂੰ ਦੇ'ਤੀ ਸਲਾਹ
ਚਿੱਲੀ ਹਵਾਈ ਸੈਨਾ (FACH) ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਦਿੱਤੀ ਕਿ ਉਕਤ ਜਹਾਜ਼ ਦਾ ਮਲਬਾ ਸੈਂਟੀਆਗੋ ਦੇ ਬਾਹਰਵਾਰ ਕੁਰਕਾਵੀ ਸ਼ਹਿਰ ਵਿੱਚ ਮਿਲਿਆ ਹੈ। FACH ਨੇ ਐਲਾਨ ਕੀਤਾ ਕਿ ਜਹਾਜ਼ ਦੇ ਲਾਪਤਾ ਹੋਣ ਦੀ ਸੂਚਨਾ ਮਿਲਣ ਤੋਂ ਤੁਰੰਤ ਬਾਅਦ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਇਸ ਦੀ ਖੋਜ 'ਚ ਤਾਇਨਾਤ ਕਰ ਦਿੱਤਾ ਸੀ ਤੇ ਸਰਚ ਆਪਰੇਸ਼ਨ ਦੌਰਾਨ ਉਨ੍ਹਾਂ ਨਾਲ ਲਗਾਤਾਰ ਸੰਪਰਕ ਬਣਾਇਆ ਗਿਆ।
ਸਿਵਲ ਏਅਰੋਨਾਟਿਕਸ ਦੇ ਜਨਰਲ ਡਾਇਰੈਕਟੋਰੇਟ ਦੇ ਅਨੁਸਾਰ, ਜਹਾਜ਼ ਸੈਂਟੀਆਗੋ ਤੋਂ ਉੱਤਰੀ ਸ਼ਹਿਰ ਅਰਿਕਾ ਜਾ ਰਿਹਾ ਸੀ ਜਦੋਂ ਇਹ ਬੁੱਧਵਾਰ ਦੁਪਹਿਰ ਨੂੰ ਰਾਡਾਰ ਤੋਂ ਗਾਇਬ ਹੋ ਗਿਆ ਤੇ ਅਗਲੇ ਦਿਨ ਇਸ ਦੇ ਕ੍ਰੈਸ਼ ਹੋਣ ਦੀ ਸੂਚਨਾ ਮਿਲੀ। ਫਿਲਹਾਲ ਅਧਿਕਾਰੀ ਇਸ ਹਾਦਸੇ ਦੇ ਕਾਰਨਾਂ ਦੀ ਜਾਂਚ 'ਚ ਜੁਟੇ ਹੋਏ ਹਨ।
ਇਹ ਵੀ ਪੜ੍ਹੋ- ਪਾਕਿ ਨੌਜਵਾਨ ਨੇ ਹੀ ਆਪਣੇ ਦੇਸ਼ ਦੀ ਖੋਲ੍ਹ'ਤੀ ਪੋਲ, 'ਸਾਡੇ ਆਲ਼ੇ ਇਕ ਵੀ ਮਿਜ਼ਾਈਲ ਨਹੀਂ ਰੋਕ ਸਕੇ, ਸਭ ਝੂਠ ਐ...'
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
BLA ਨੇ ਪਾਕਿ ਫੌਜ ਚੌਕੀਆਂ 'ਤੇ ਕੀਤਾ ਕਬਜ਼ਾ, ਉਡਾਈ ਗੈਸ ਪਾਈਪਲਾਈਨ
NEXT STORY