ਇੰਟਰਨੈਸ਼ਨਲ ਡੈਸਕ- ਪਾਕਿਸਤਾਨ ਦੀ ਸਰਕਾਰੀ ਏਅਰਲਾਈਨ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ (ਪੀ.ਆਈ.ਏ) ਦੀ ਇੱਕ ਏਅਰ ਹੋਸਟੈੱਸ ਦਾ ਹੈਰਾਨ ਕਰਨ ਵਾਲਾ ਕਾਰਨਾਮਾ ਸਾਹਮਣੇ ਆਇਆ ਹੈ। ਦਰਅਸਲ ਪੀ.ਆਈ.ਏ ਦੀ ਇੱਕ ਏਅਰ ਹੋਸਟੈੱਸ ਨੂੰ ਡਾਲਰ ਅਤੇ ਰਿਆਲ ਵਰਗੀਆਂ ਵਿਦੇਸ਼ੀ ਕਰੰਸੀਆਂ ਦੀ ਤਸਕਰੀ ਕਰਦੇ ਰੰਗੇ ਹੱਥੀਂ ਫੜਿਆ ਗਿਆ। ਏਅਰ ਹੋਸਟੇਸ ਇਸ ਕਰੰਸੀ ਨੂੰ ਆਪਣੀਆਂ ਜੁਰਾਬਾਂ ਵਿੱਚ ਛੁਪਾ ਕੇ ਤਸਕਰੀ ਕਰ ਰਹੀ ਸੀ। ਪਾਕਿਸਤਾਨੀ ਕਰੰਸੀ 'ਚ ਇਸ ਦੀ ਕੀਮਤ ਲੱਖਾਂ ਰੁਪਏ ਦੱਸੀ ਗਈ ਹੈ।
ਮਾਮਲੇ ਦਾ ਇਕ ਵੀਡੀਓ ਵੀ ਸਾਹਮਣੇ ਆਇਆ ਹੈ, ਜਿਸ 'ਚ ਜਾਂਚ ਏਜੰਸੀ ਦੇ ਕਰਮਚਾਰੀ ਏਅਰ ਹੋਸਟੈੱਸ ਦੀਆਂ ਜੁਰਾਬਾਂ 'ਚੋਂ ਨੋਟਾਂ ਦੀਆਂ ਗੱਡੀਆਂ ਕੱਢਦੇ ਨਜ਼ਰ ਆ ਰਹੇ ਹਨ। ਪਾਕਿਸਤਾਨ ਦੇ ਅੱਲਾਮਾ ਇਕਬਾਲ ਇੰਟਰਨੈਸ਼ਨਲ ਏਅਰਪੋਰਟ 'ਤੇ ਏਅਰ ਹੋਸਟੈੱਸ ਨੂੰ ਤਸਕਰੀ ਕਰਦੇ ਰੰਗੇ ਹੱਥੀਂ ਫੜਿਆ ਗਿਆ। ਕਸਟਮ ਅਧਿਕਾਰੀਆਂ ਨੇ ਇਹ ਕਾਰਵਾਈ ਸੰਘੀ ਜਾਂਚ ਏਜੰਸੀ (ਐਫ.ਆਈ.ਏ) ਇਮੀਗ੍ਰੇਸ਼ਨ ਦੀ ਮਦਦ ਨਾਲ ਕੀਤੀ। ਇਕ ਏਅਰ ਹੋਸਟੈੱਸ ਨੂੰ ਉਸ ਦੀਆਂ ਜੁਰਾਬਾਂ 'ਚ ਛੁਪੇ ਅਮਰੀਕੀ ਡਾਲਰ ਅਤੇ ਸਾਊਦੀ ਰਿਆਲ ਮਿਲਣ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ ਗਿਆ।
ਪੜ੍ਹੋ ਇਹ ਅਹਿਮ ਖ਼ਬਰ-110 ਰੁਪਏ 'ਚ 'kiss', 461 ਰੁਪਏ 'ਚ 'drink'..., ਸ਼ਰੇਆਮ ਵਿਕ ਰਿਹੈ 'ਪਿਆਰ'!
ਲਾਹੌਰ ਤੋਂ ਜੇਦਾਹ ਜਾ ਰਹੀ ਸੀ ਇਹ ਫਲਾਈਟ
ਡਿਪਟੀ ਕਲੈਕਟਰ ਕਸਟਮ ਰਾਜਾ ਬਿਲਾਲ ਨੇ ਦੱਸਿਆ ਕਿ ਏਅਰ ਹੋਸਟੇਸ ਕੋਲੋਂ 37,318 ਡਾਲਰ ਅਤੇ 40 ਹਜ਼ਾਰ ਸਾਊਦੀ ਰਿਆਲ ਬਰਾਮਦ ਕੀਤੇ ਗਏ। ਉਹ ਲਾਹੌਰ ਤੋਂ ਜੇਦਾਹ ਜਾ ਰਹੀ ਪੀ.ਆਈ.ਏ ਦੀ ਫਲਾਈਟ ਵਿੱਚ ਸਵਾਰ ਸੀ। ਸ਼ੱਕ ਹੋਣ 'ਤੇ ਉਸ ਨੂੰ ਜਹਾਜ਼ ਤੋਂ ਉਤਾਰ ਕੇ ਤਲਾਸ਼ੀ ਲਈ ਗਈ, ਜਿਸ 'ਚ ਲੁਕੇ ਹੋਏ ਨੋਟ ਬਰਾਮਦ ਹੋਏ। ਏਅਰ ਹੋਸਟੈੱਸ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਟੀਮ ਨੂੰ ਸੌਂਪ ਦਿੱਤਾ ਗਿਆ।
ਇਸ ਤੋਂ ਪਹਿਲਾਂ ਵੀ ਫੜੀ ਜਾ ਚੁੱਕੀ ਹੈ ਏਅਰ ਹੋਸਟੈੱਸ
ਡਿਪਟੀ ਕੁਲੈਕਟਰ ਬਿਲਾਲ ਨੇ ਜ਼ੋਰ ਦੇ ਕੇ ਕਿਹਾ ਕਿ ਸਰਕਾਰ ਪ੍ਰਧਾਨ ਮੰਤਰੀ ਅਤੇ ਐਫ.ਬੀ.ਆਰ ਚੇਅਰਮੈਨ ਦੀਆਂ ਹਦਾਇਤਾਂ ਦੀ ਪਾਲਣਾ ਕਰਕੇ ਕਰੰਸੀ ਦੀ ਤਸਕਰੀ ਨੂੰ ਰੋਕਣ ਲਈ ਵਚਨਬੱਧ ਹੈ। ਪੀ.ਆਈ.ਏ ਦੇ ਸੀਨੀਅਰ ਅਧਿਕਾਰੀਆਂ ਨੂੰ ਘਟਨਾ ਦੀ ਸੂਚਨਾ ਦੇ ਦਿੱਤੀ ਗਈ। ਇਸ ਤੋਂ ਪਹਿਲਾਂ ਸਾਲ 2024 ਦੀ ਸ਼ੁਰੂਆਤ 'ਚ ਵੀ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਸੀ। ਫਿਰ ਕੈਨੇਡਾ ਜਾਣ ਵਾਲੀ ਫਲਾਈਟ ਵਿੱਚ ਤਾਇਨਾਤ ਪੀ.ਆਈ.ਏ ਦੀ ਇੱਕ ਮਹਿਲਾ ਫਲਾਈਟ ਅਟੈਂਡੈਂਟ ਨੂੰ ਟੋਰਾਂਟੋ ਏਅਰਪੋਰਟ 'ਤੇ ਰੋਕਿਆ ਗਿਆ ਤਾਂ ਉਸ ਕੋਲੋਂ ਕਈ ਪਾਸਪੋਰਟ ਮਿਲੇ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਕੈਨੇਡਾ 'ਚ ਖਾਲਿਸਤਾਨੀਆਂ ਨੇ ਸ਼ੁਰੂ ਕੀਤਾ ਜਨਮਤ ਸੰਗ੍ਰਹਿ, ਨਿੱਝਰ ਦੇ ਪਰਿਵਾਰ ਨੇ ਪਾਈ ਪਹਿਲੀ ਵੋਟ
NEXT STORY