ਨਿਊਯਾਰਕ (ਏਜੰਸੀਆਂ)–ਇਕ ਹਾਲ ਹੀ ਦੇ ਅਧਿਐਨ ’ਚ ਦੇਖਿਆ ਗਿਆ ਹੈ ਕਿ ਹਵਾ ਪ੍ਰਦੂਸ਼ਣ ਦੇ ਸੰਪਰਕ ’ਚ ਰਹਿਣ ਨਾਲ ਦਿਲ ਦੇ ਦੌਰੇ ਦਾ ਖਤਰਾ ਹੋ ਸਕਦਾ ਹੈ। ਖੋਜਕਾਰਾਂ ਮੁਤਾਬਕ ਪ੍ਰਦੂਸ਼ਣ ਦੇ ਬੇਹੱਦ ਬਾਰੀਕ ਕਣਾਂ ਦੇ ਸੰਪਰਕ ’ਚ ਆਉਣ ਤੋਂ ਕੁਝ ਘੰਟਿਆਂ ਬਾਅਦ ਹੀ ਦਿਲ ’ਤੇ ਨਾਂਹਪੱਖੀ ਪ੍ਰਭਾਵ ਪੈਣ ਲੱਗਦਾ ਹੈ।
ਸਾਹ ਰਾਹੀਂ ਹੁੰਦੇ ਹਨ ਸਰੀਰ ’ਚ ਦਾਖਲ
ਖੋਜ ਮੁਤਾਬਕ ਬਾਰੀਕ ਕਣ ਆਕਾਰ ’ਚ 100 ਨੈਨੋਮੀਟਰ ਜਾਂ ਇਸ ਤੋਂ ਵੀ ਛੋਟੇ ਹੁੰਦੇ ਹਨ। ਸ਼ਹਿਰੀ ਖੇਤਰਾਂ ’ਚ ਆਟੋਮੋਬਾਈਲ ਨਿਕਾਸੀ ਕਾਰਣ ਬਾਰੀਕ ਕਣ ਪੈਦਾ ਹੁੰਦੇ ਹਨ। ਇਹ ਸਾਹ ਰਾਹੀਂ ਸਰੀਰ ’ਚ ਦਾਖਲ ਹੋ ਜਾਂਦੇ ਹਨ, ਜਿਸ ਨਾਲ ਮਾਇਓਕਾਰਡੀਅਲ ਇਨਫਾਰਕਸ਼ਨ ਦਾ ਖਤਰਾ ਪੈਦਾ ਹੁੰਦਾ ਹੈ। ਮਾਇਓਕਾਰਡੀਅਲ ਦੁਨੀਆ ਭਰ ’ਚ ਦਿਲ ਦੇ ਰੋਗ ਦਾ ਇਕ ਪ੍ਰਮੁੱਖ ਰੂਪ ਹੈ। ਇਸ ਨੂੰ ਆਮ ਤੌਰ ’ਤੇ ਦਿਲ ਦੇ ਦੌਰੇ ਦੇ ਰੂਪ ’ਚ ਜਾਣਿਆ ਜਾਂਦਾ ਹੈ। ਇਸ ਰੋਗ ’ਚ ਦਿਲ ਦੇ ਕੁਝ ਹਿੱਸਿਆਂ ’ਚ ਖੂਨ ਦੇ ਸੰਚਾਰ ’ਚ ਰੁਕਾਵਟ ਆ ਜਾਂਦੀ ਹੈ, ਜਿਸ ਨਾਲ ਦਿਲ ਦੀਆਂ ਕੋਸ਼ਿਕਾਵਾਂ ਮਰ ਜਾਂਦੀਆਂ ਹਨ।
ਛੋਟੇ ਆਕਾਰ ਦੇ ਕਾਰਣ ਸਿਹਤ ’ਤੇ ਅਸਰ
ਅਧਿਐਨ ਇਨਵਾਇਰਮੈਂਟਲ ਹੈਲਥ ਪ੍ਰਾਸਪੈਕਟਿਵ ਨਾਂ ਦੇ ਰਸਾਲੇ ’ਚ ਪ੍ਰਕਾਸ਼ਿਤ ਹੋਇਆ ਹੈ। ਖੋਜਕਾਰਾਂ ਨੇ ਦੇਖਿਆ ਕਿ ਹਵਾ ਪ੍ਰਦੂਸ਼ਣ ਦੇ ਬਾਰੀਕ ਕਣ ਦਿਲ ਦੇ ਰੋਗ ਵਿਕਸਿਤ ਕਰਨ ’ਚ ਅਹਿਮ ਭੂਮਿਕਾ ਨਿਭਾਉਂਦੇ ਹਨ।
ਪ੍ਰਦੂਸ਼ਣ ਨਾਲ ਦਿਮਾਗ ਦੀਆਂ ਨਾੜੀਆਂ ਹੋ ਰਹੀਆਂ ਕਮਜ਼ੋਰ
ਇਕ ਪਿਛਲੀ ਖੋਜ ’ਚ ਕਿਹਾ ਗਿਆ ਹੈ ਕਿ ਹਵਾ ਪ੍ਰਦੂਸ਼ਣ ਦਾ ਵੱਧ ਪੱਧਰ ਦਿਮਾਗ ਲਈ ਹਾਨੀਕਾਰਕ ਹੁੰਦਾ ਹੈ। ਇਸ ਦੇ ਸੰਪਰਕ ’ਚ ਰਹਿਣ ਨਾਲ ਦਿਮਾਗ ਦੀ ਸਰੰਚਨਾ ’ਚ ਬਦਲਾਅ ਦੀ ਸੰਭਾਵਨਾ ਰਹਿੰਦੀ ਹੈ। ਕਈ ਤਰ੍ਹਾਂ ਦੀਆਂ ਸਰੀਰਕ ਅਤੇ ਮਾਨਸਿਕ ਬੀਮਾਰੀਆਂ ਦਾ ਖਤਰਾ ਰਹਿੰਦਾ ਹੈ। ਹਵਾ ਪ੍ਰਦੂਸ਼ਣ ਦੇ ਵੱਧ ਪੱਧਰ ਨਾਲ ਦਿਮਾਗ ਦੇ ਕੁਝ ਵਿਸ਼ੇਸ਼ ਹਿੱਸਿਆਂ ’ਤੇ ਪ੍ਰਭਾਵ ਪਿਆ ਸੀ।
ਹੁਣ ਫਰਾਂਸ ਨੇ ਵੀ ਵਿਦੇਸ਼ੀ ਇਮਾਮਾਂ ਦੇ ਦਾਖਲ ਹੋਣ 'ਤੇ ਲਾਈ ਪਾਬੰਦੀ
NEXT STORY