ਓਟ੍ਰੇਚ (ਨੀਦਰਲੈਂਡ)– ਭਾਰਤੀ ਜੂਨੀਅਰ ਮਹਿਲਾ ਹਾਕੀ ਟੀਮ ਨੇ ਨਿਯਮਤ ਸਮੇਂ ਵਿਚ ਗੋਲ ਰਹਿਤ ਡਰਾਅ ਤੋਂ ਬਾਅਦ ਮੇਜ਼ਬਾਨ ਨੀਦਰਲੈਂਡ ਹੱਥੋਂ ਸ਼ੂਟਆਊਟ ਵਿਚ 2-3 ਦੀ ਹਾਰ ਦੇ ਨਾਲ ਯੂਰਪ ਦੇ ਆਪਣੇ ਦੌਰੇ ਦੀ ਸਮਾਪਤੀ ਕੀਤੀ। ਇਸ ਹਾਰ ਦੇ ਬਾਵਜੂਦ ਭਾਰਤੀ ਜੂਨੀਅਰ ਟੀਮ ਲਈ ਇਹ ਦੌਰਾ ਕਾਫੀ ਸਫਲ ਰਿਹਾ।
ਲਗਾਤਾਰ ਚਾਰ ਜਿੱਤਾਂ (ਬੈਲਜੀਅਮ ਵਿਰੁੱਧ 3 ਤੇ ਆਸਟ੍ਰੇਲੀਆ ਵਿਰੁੱਧ 1) ਦੇ ਨਾਲ ਇਸ ਮੈਚ ਵਿਚ ਉਤਰੀ ਭਾਰਤੀ ਟੀਮ ਨੇ ਨੀਦਰਲੈਂਡ ਦੀ ਮਜ਼ਬੂਤ ਟੀਮ ਵਿਰੁੱਧ ਸਬਰ ਤੇ ਜਜ਼ਬੇ ਦੀ ਪਛਾਣ ਦਿੱਤੀ।
ਮੈਚਾਂ ਦੇ ਚਾਰੇ ਕੁਆਰਟਰ ਵਿਚ ਦੋਵਾਂ ਟੀਮਾਂ ਨੇ ਗੋਲ ਕਰਨ ਦੇ ਕਈ ਮੌਕੇ ਬਣਾਏ ਪਰ ਰੱਖਿਆ ਲਾਈਨ ਤੇ ਗੋਲਕੀਪਰਾਂ ਦੀ ਸ਼ਾਨਦਾਰ ਖੇਡ ਨਾਲ ਕੋਈ ਵੀ ਟੀਮ ਅਜਿਹਾ ਕਰਨ ਸਫਲ ਨਹੀਂ ਰਹੀ।
ਸ਼ੂਟਆਊਟ ਵਿਚ ਲਾਲਰਿਨਪੂਈ ਤੇ ਪ੍ਰਿਯੰਕਾ ਯਾਦਵ ਨੇ ਭਾਰਤ ਲਈ ਗੋਲ ਕੀਤੇ ਜਦਕਿ ਇਮੇ ਡੇ ਲੀਓ, ਰੂਸ ਅਲਕੇਮਾਡੇ ਤੇ ਲੋਟੇ ਰਸਟ ਨੀਦਰਲੈਂਡ ਲਈ ਮੌਕੇ ਦਾ ਫਾਇਦਾ ਚੁੱਕਣ ਵਿਚ ਸਫਲ ਰਹੇ। ਭਾਰਤੀ ਟੀਮ ਦਾ ਇਹ ਯੂਰਪੀਅਨ ਦੌਰਾ ਦਸੰਬਰ ਵਿਚ ਹੋਣ ਵਾਲੇ ਮਹਿਲਾ ਜੂਨੀਅਰ ਵਿਸ਼ਵ ਕੱਪ ਦੀ ਤਿਆਰੀ ਦੀ ਹਿੱਸਾ ਸੀ।
ਇੰਗਲੈਂਡ ਤੋਂ ਭਾਰਤ ਪਰਤਿਆ ਇਹ ਸਟਾਰ ਖਿਡਾਰੀ, ਖੁਦ ਸਾਂਝੀ ਕੀਤੀ ਜਾਣਕਾਰੀ
NEXT STORY