ਸਿਓਲ : ਦੱਖਣੀ ਕੋਰੀਆ ਦੇ ਇਕ ਹਵਾਈ ਅੱਡੇ 'ਤੇ ਉਤਰਦੇ ਸਮੇਂ ਇਕ ਜਹਾਜ਼ ਨੂੰ ਭਿਆਨਕ ਅੱਗ ਲੱਗ ਗਈ, ਜਿਸ ਕਾਰਨ ਉਸ ਵਿਚ ਸਵਾਰ 179 ਯਾਤਰੀਆਂ ਦੀ ਮੌਤ ਹੋ ਜਾਣ ਦਾ ਸ਼ੱਕ ਹੈ। ਪਰ ਦੂਜੇ ਪਾਸੇ 181 ਯਾਤਰੀਆਂ ਵਿਚੋਂ ਬਚੇ ਹੋਏ 2 ਯਾਤਰੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਐਮਰਜੈਂਸੀ ਦਫ਼ਤਰ ਨੇ ਦੱਸਿਆ ਕਿ ਦੱਖਣੀ ਸ਼ਹਿਰ ਮੁਏਨ ਦੇ ਹਵਾਈ ਅੱਡੇ 'ਤੇ ਕਰੈਸ਼ ਹੋਇਆ ਜੇਜੂ ਏਅਰ ਦਾ ਯਾਤਰੀ ਜਹਾਜ਼ ਬੈਂਕਾਕ ਤੋਂ 181 ਲੋਕਾਂ ਨੂੰ ਲੈ ਕੇ ਵਾਪਸ ਆ ਰਿਹਾ ਸੀ।
ਇਹ ਵੀ ਪੜ੍ਹੋ - ਰੂਹ ਕੰਬਾਊ ਹਾਦਸਾ : ਭਿਆਨਕ ਹਾਦਸੇ 'ਚ ਕਾਰ ਨੂੰ ਲੱਗੀ ਅੱਗ, ਜ਼ਿੰਦਾ ਸੜੇ ਚਾਰ ਨੌਜਵਾਨ
ਦਫ਼ਤਰ ਦੇ ਅਨੁਸਾਰ ਲੈਂਡਿੰਗ ਗੀਅਰ ਵਿਚ ਖ਼ਰਾਬੀ ਹੋਣ ਕਾਰਨ ਜਹਾਜ਼ ਰਨਵੇ ਤੋਂ ਅਚਾਨਕ ਫਿਸਲ ਗਿਆ ਅਤੇ ਇੱਕ ਬੈਰੀਅਰ ਨਾਲ ਟਕਰਾ ਗਿਆ, ਜਿਸ ਕਾਰਨ ਇਸ ਵਿੱਚ ਅੱਗ ਲੱਗ ਗਈ। ਇਸ ਹਾਦਸੇ ਨਾਲ ਜਹਾਜ਼ ਦੇ ਪਰਖੱਚੇ ਤੱਕ ਉੱਡ ਗਏ।
ਇਹ ਵੀ ਪੜ੍ਹੋ - Airport 'ਤੇ Landing ਸਮੇਂ ਜਹਾਜ਼ ਬਲਾਸਟ, ਹੁਣ ਤੱਕ 62 ਲੋਕਾਂ ਦੀ ਮੌਤ, ਦੇਖੋ ਰੂਹ ਕੰਬਾਓ ਵੀਡੀਓ
ਦੂਜੇ ਪਾਸੇ ਦੱਸ ਦੇਈਏ ਕਿ ਇਸ ਜਹਾਜ਼ ਵਿਚ 181 ਲੋਕ ਸਵਾਰ ਸਨ, ਜਿਹਨਾਂ ਵਿਚ 175 ਯਾਤਰੀ ਅਤੇ 6 ਚਾਲਕ ਦਲ ਦੇ ਮੈਂਬਰ ਸ਼ਾਮਲ ਸਨ। ਇਸ ਹਾਦਸੇ ਦਾ ਇੱਕ ਭਿਆਨਕ ਵੀਡੀਓ ਵੀ ਸਾਹਮਣੇ ਆਇਆ ਹੈ, ਜਿਸ ਨੂੰ ਦੇਖ ਦੇ ਰੂਹ ਕੰਬ ਜਾਵੇਗੀ। ਵੀਡੀਓ ਵਿਚ ਹਾਦਸੇ ਦਾ ਸ਼ਿਕਾਰ ਹੋਇਆ ਜਹਾਜ਼ ਰਨਵੇਅ ਤੋਂ ਕਾਫੀ ਦੂਰ ਖਿਸਕਦਾ ਹੋਇਆ ਦਿਖਾਈ ਦੇ ਰਿਹਾ ਹੈ, ਜਿਸ ਤੋਂ ਬਾਅਦ ਜ਼ੋਰਦਾਰ ਧਮਾਕਾ ਹੋਣ ਕਾਰਨ ਜਹਾਜ਼ ਨੂੰ ਅੱਗ ਲੱਗ ਗਈ।
ਇਹ ਵੀ ਪੜ੍ਹੋ - ਨਵੇਂ ਸਾਲ ਦਾ ਜ਼ਸ਼ਨ ਮਨਾਉਣ ਵਾਲੇ ਲੋਕਾਂ ਲਈ ਖ਼ਾਸ ਖ਼ਬਰ : 24 ਘੰਟੇ ਖੁੱਲ੍ਹੇ ਰਹਿਣਗੇ ਸਾਰੇ ਹੋਟਲ-ਰੈਸਟੋਰੈਂਟ
ਅਧਿਕਾਰੀਆਂ ਨੇ ਦੱਸਿਆ ਕਿ ਥਾਈਲੈਂਡ ਦੇ ਬੈਂਕਾਕ ਤੋਂ ਉਡਾਣ ਭਰਨ ਵਾਲਾ ਜਹਾਜ਼ ਸਥਾਨਕ ਸਮੇਂ ਅਨੁਸਾਰ ਸਵੇਰੇ 9:07 ਵਜੇ ਦੱਖਣ-ਪੱਛਮੀ ਹਵਾਈ ਅੱਡੇ 'ਤੇ ਉਤਰਦੇ ਸਮੇਂ ਰਨਵੇ ਤੋਂ ਫਿਸਲ ਗਿਆ ਅਤੇ ਕੰਡਿਆਲੀ ਤਾਰ ਨਾਲ ਟਕਰਾ ਗਿਆ।
ਇਹ ਵੀ ਪੜ੍ਹੋ - 'ਆਪ' ਸਰਕਾਰ ਦਾ ਨਵੇਂ ਸਾਲ 'ਤੇ ਵੱਡਾ ਤੋਹਫ਼ਾ, 50 ਫ਼ੀਸਦੀ ਤੱਕ ਘਟਾਏ ਬਿਜਲੀ ਚਾਰਜ
ਹਾਦਸੇ ਦਾ ਕਾਰਨ
ਮੁਆਨ ਫਾਇਰ ਸਟੇਸ਼ਨ ਦੇ ਮੁਖੀ ਲੀ ਜਿਓਂਗ-ਹਿਊਨ ਨੇ ਮੀਡੀਆ ਨੂੰ ਦੱਸਿਆ ਕਿ ਇਹ ਹਾਦਸਾ ਖ਼ਰਾਬ ਮੌਸਮ ਅਤੇ ਪੰਛੀਆਂ ਦੇ ਟਕਰਾਉਣ ਕਾਰਨ ਹੋਇਆ ਹੈ। ਹਾਲਾਂਕਿ ਉਨ੍ਹਾਂ ਇਹ ਵੀ ਕਿਹਾ ਕਿ ਪੂਰੀ ਜਾਂਚ ਤੋਂ ਬਾਅਦ ਹੀ ਹਾਦਸੇ ਦੇ ਅਸਲ ਕਾਰਨਾਂ ਦਾ ਪਤਾ ਲੱਗੇਗਾ।
ਏਅਰਲਾਈਨ ਦਾ ਬਿਆਨ
ਇਸ ਹਾਦਸੇ ਤੋਂ ਬਾਅਦ ਜੇਜੂ ਏਅਰ ਏਅਰਲਾਈਨ ਨੇ ਮੁਆਫ਼ੀ ਮੰਗੀ ਅਤੇ ਕਿਹਾ ਕਿ ਉਹ ਹਰ ਸੰਭਵ ਮਦਦ ਕਰਨਗੇ। ਏਅਰਲਾਈਨ ਨੇ ਸੋਸ਼ਲ ਮੀਡੀਆ 'ਤੇ ਪੋਸਟ ਕੀਤੇ ਇੱਕ ਬਿਆਨ ਵਿੱਚ ਕਿਹਾ, "ਅਸੀਂ ਭਵਿੱਖ ਵਿੱਚ ਅਜਿਹੇ ਹਾਦਸਿਆਂ ਨੂੰ ਰੋਕਣ ਲਈ ਆਪਣੀ ਪੂਰੀ ਕੋਸ਼ਿਸ਼ ਕਰਾਂਗੇ।" ਏਅਰਲਾਈਨ ਨੇ ਇਸ ਮੰਦਭਾਗੀ ਘਟਨਾ ਲਈ ਫਿਰ ਤੋਂ ਮੁਆਫ਼ੀ ਮੰਗੀ ਹੈ। ਹਾਦਸੇ ਤੋਂ ਬਾਅਦ ਸਥਾਨਕ ਪ੍ਰਸ਼ਾਸਨ ਅਤੇ ਬਚਾਅ ਦਲ ਨੇ ਤੁਰੰਤ ਰਾਹਤ ਕਾਰਜ ਸ਼ੁਰੂ ਕਰ ਦਿੱਤੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਟੈਕਸਾਸ ਅਤੇ ਮਿਸੀਸਿਪੀ 'ਚ ਤੂਫ਼ਾਨ ਕਾਰਨ 2 ਲੋਕਾਂ ਦੀ ਮੌਤ, 6 ਜ਼ਖਮੀ
NEXT STORY