ਇੰਟਰਨੈਸ਼ਨਲ ਡੈਸਕ- ਇਕ ਪਾਸੇ ਜਿੱਥੇ ਇਜ਼ਰਾਈਲ-ਹਮਾਸ ਵਿਚਾਲੇ ਜੰਗਬੰਦੀ ਮਗਰੋਂ ਸ਼ਾਂਤੀ ਦੀਆਂ ਉਮੀਦਾਂ ਜਾਗ ਗਈਆਂ ਹਨ, ਉੱਥੇ ਹੀ ਪੱਛਮੀ ਸੁਡਾਨ ਦੇ ਅਲ-ਫਸ਼ੀਰ ਸ਼ਹਿਰ ਵਿਚ ਇਕ ਸ਼ਰਨਾਰਥੀ ਕੈਂਪ ’ਤੇ ਇਕ ਡਰੋਨ ਹਮਲਾ ਹੋ ਗਿਆ ਹੈ, ਜਿਸ ਵਿਚ ਘੱਟੋ-ਘੱਟ 60 ਲੋਕ ਮਾਰੇ ਗਏ। ਇਸ ਇਲਾਕੇ ’ਚ ਸੁਡਾਨੀ ਫੌਜ ਅਤੇ ਅਰਧ ਸੈਨਿਕ ‘ਰੈਪਿਡ ਸਪੋਰਟ ਫੋਰਸਿਜ਼’ (ਆਰ.ਐੱਸ.ਐੱਫ.) ਵਿਚਕਾਰ ਤਿੱਖੀ ਲੜਾਈ ਹੋ ਰਹੀ ਸੀ, ਜਿਸ ਦੌਰਾਨ ਇਹ ਹਮਲਾ ਹੋਇਆ।
ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਦਫਤਰ ਦੇ ਅਨੁਸਾਰ ਪਿਛਲੇ 3 ਦਿਨਾਂ ਤੋਂ ਚੱਲ ਰਹੀ ਲੜਾਈ ਵਿਚ ਕਈ ਨਾਗਰਿਕ ਮਾਰੇ ਗਏ ਹਨ। ਡਰੋਨ ਹਮਲਿਆਂ ਨੇ ਖਾਸ ਤੌਰ ’ਤੇ ਅਲ-ਫਸ਼ੀਰ ਦੇ ਅਬੂ ਸ਼ੌਕ ਅਤੇ ਦਰਾਜਾ ਉਲਾ ਇਲਾਕਿਆਂ ਦੇ ਨਾਲ-ਨਾਲ ਵਿਸਥਾਪਿਤ ਲੋਕਾਂ ਲਈ ਬਣਾਏ ਕੈਂਪਾਂ ਨੂੰ ਨਿਸ਼ਾਨਾ ਬਣਾਇਆ।
ਇਹ ਵੀ ਪੜ੍ਹੋ- ਇਕ ਹੋਰ ਦੇਸ਼ 'ਚ ਤਖ਼ਤਾਪਲਟ ! ਰਾਤੋ-ਰਾਤ ਬਦਲ ਗਿਆ ਰਾਸ਼ਟਰਪਤੀ
ਡਰੋਨਾਂ ਨੇ ਇਲਾਕੇ ਦੇ ਆਖਰੀ ਹਸਪਤਾਲ ਅਤੇ ਇਕ ਨੇੜਲੀ ਮਸਜਿਦ ਨੂੰ ਵੀ ਨਿਸ਼ਾਨਾ ਬਣਾਇਆ, ਜਿੱਥੇ ਨਾਗਰਿਕ ਹਮਲਿਆਂ ਤੋਂ ਬਚਣ ਲਈ ਪਨਾਹ ਲੈ ਰਹੇ ਸਨ। ਅਲ-ਫਸ਼ੀਰ ਵਿਚ ਲੱਗਭਗ 2,60,000 ਲੋਕ ਫਸੇ ਹੋਏ ਹਨ। ਇਹ ਇਕ ਅਜਿਹਾ ਸ਼ਹਿਰ, ਜੋ 2023 ਵਿਚ ਸ਼ੁਰੂ ਹੋਏ ਭਿਆਨਕ ਘਰੇਲੂ ਯੁੱਧ ਦਾ ਕੇਂਦਰ ਬਣ ਗਿਆ ਹੈ। ਆਰ.ਐੱਸ.ਐੱਫ. ਅਤੇ ਸੁਡਾਨੀ ਫੌਜ ਨੂੰ ਨਾਗਰਿਕਾਂ ਵਿਰੁੱਧ ਜੰਗੀ ਅਪਰਾਧਾਂ ਵਿਚ ਸ਼ਾਮਲ ਹੋਣ ਦੇ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਸਾਬਕਾ ਕੈਨੇਡੀਅਨ PM ਟਰੂਡੋ ਦੀਆਂ ਮਸ਼ਹੂਰ Singer ਨਾਲ ਇੰਟੀਮੇਟ ਤਸਵੀਰਾਂ ਵਾਇਰਲ ! ਸ਼ਰੇਆਮ ਹੋਏ ਰੋਮਾਂਟਿਕ
NEXT STORY