ਗੈਜੇਟ ਡੈਸਕ– ਅਲਾਸਕਾ ਏਅਰਲਾਈਨਜ਼ ਦੀ ਫਲਾਈਟ ’ਚ ਇਕ ਸੈਮਸੰਗ ਗਲੈਕਸੀ ਸਮਾਰਟਫੋਨ ’ਚ ਅੱਗ ਲੱਗਣ ਤੋਂ ਬਾਅਦ ਜਹਾਜ਼ ’ਚ ਮੌਜੂਦ ਸਾਰੇ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਸੋਮਵਾਰ ਨੂੰ ਸਿਏਟਲ ’ਚ ਅਲਾਸਕਾ ਏਅਰਲਾਈਨਜ਼ ਦੇ ਇਕ ਜਹਾਜ਼ ’ਚ ਹੋਈ ਇਸ ਘਟਨਾ ਤੋਂ ਬਾਅਦ ਪਤਾ ਲੱਗਾ ਹੈ ਕਿ ਜਿਸ ਸਮਾਰਟਫੋਨ ’ਚ ਅੱਗ ਲੱਗੀ, ਉਹ ਗਲੈਕਸੀ ਏ21 ਫੋਨ ਸੀ।
ਜਾਣਕਾਰੀ ਲਈ ਦੱਸ ਦੇਈਏ ਕਿ ਇਹ ਫਲਾਈਟ ਨਿਊ ਆਰਲੀਅੰਸ ਤੋਂ ਸਿਏਟਲ-ਟੈਕੋਮਾ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਅਜੇ ਉਤਰੀ ਹੀ ਸੀ। ਇਸ ਗੱਲ ਦੀ ਜਾਣਕਾਰੀ ਡੇਲੀ ਨਿਊਜ਼ ਪੇਪਰ ਦਿ ਸਿਏਟਲ ਟਾਈਮਜ਼ ਦੁਆਰਾ ਦਿੱਤੀ ਗਈ ਹੈ। ਸਿਏਟਲ ਦੇ ਬੁਲਾਰੇ ਪੈਰੀ ਕੂਪਰ ਨੇ ਇਕ ਬਿਆਨ ’ਚ ਡਿਵਾਈਸ ਦੀ ਪਛਾਣ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਫੋਨ ਇੰਨਾ ਜ਼ਿਆਦਾ ਸੜ ਗਿਆ ਸੀ ਕਿ ਇਸ ਨੂੰ ਪਛਾਣ ਸਕਣਾ ਮੁਸ਼ਕਿਲ ਸੀ ਪਰ ਬਹੁਤ ਜਾਂਚ ਕਰਨ ਤੋਂ ਬਾਅਦ ਇਸ ਬਾਰੇ ਪਤਾ ਲਗਾ ਲਿਆ ਗਿਆ ਹੈ। ਇਸ ਤੋਂ ਇਲਾਵਾ ਪੁਲਸ ਅਧਿਕਾਰੀਆਂ ਨੇ ਵੀ ਦੱਸਿਆ ਹੈ ਕਿ ਇਹ ਫੋਨ ਸੈਮਸੰਗ ਗਲੈਕਸੀ ਏ21 ਹੈ। ਫਿਲਹਾਲ ਗਲੈਕਸੀ ਏ21 ’ਚ ਅੱਗ ਲੱਗਣ ਦਾ ਕਾਰਨ ਅਜੇ ਤਕ ਪਤਾ ਨਹੀਂ ਲੱਗ ਸਕਿਆ।
ਦਿ ਵਰਜ ਦੀ ਰਿਪੋਰਟ ਮੁਤਾਬਕ, ਅਲਾਸਕਾ ਏਅਰਲਾਈਨਜ਼ ਦੇ ਬੁਲਾਰੇ ਨੇ ਕਿਹਾ ਹੈ ਕਿ ਏਅਰਲਾਈਨਜ਼ ਦੇ ਕਾਮਿਆਂ ਨੇ ਫੋਨ ’ਚ ਲੱਗੀ ਅੱਗ ਨੂੰ ਰੋਕਣ ਲਈ ਅੱਗ ਬੁਝਾਊ ਯੰਤਰ ਦੀ ਵਰਤੋਂ ਕੀਤੀ। ਜਹਾਜ਼ ਦੇ ਕੈਬਿਨ ’ਚ ਮੌਜੂਦ ਦੋ ਯਾਤਰੀਆਂ ਨੂੰ ਇਵੈਕਿਊਏਸ਼ਨ ਸਲਾਈਡਸ ਦਾ ਇਸਤੇਮਾਲ ਕਰਕੇ ਬਾਹਰ ਕੱਢਿਆ ਗਿਆ, ਜਿਸ ਤੋਂ ਬਾਅਦ ਉਨ੍ਹਾਂ ਦਾ ਇਕ ਸਥਾਨਕ ਹਸਪਤਾਲ ’ਚ ਇਲਾਜ਼ ਕੀਤਾ ਗਿਆ।
ਸਿਏਟਲ-ਟੈਕੋਮਾ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਇਕ ਟਵੀਟ ਮੁਤਾਬਕ, ਘਟਨਾ ਦੌਰਾਨ ਕਿਸੇ ਦੇ ਕੋਈ ਗੰਭੀਰ ਸੱਟ ਨਹੀਂ ਲੱਗੀ। ਇਕ ਹੋਰ ਟਵੀਟ ’ਚ ਕਿਹਾ ਗਿਆ ਕਿ ਕੁੱਲ 128 ਯਾਤਰੀਆਂ ਅਤੇ ਚਾਲਕ ਦਲ ਦੇ 6 ਮੈਂਬਰਾਂ ਨੂੰ ਬੱਸ ਰਾਹੀਂ ਹਵਾਈ ਅੱਡੇ ਦੇ ਟਰਮਿਨਲ ਤਕ ਲਿਜਾਇਆ ਗਿਆ।
ਜ਼ਿਕਰਯੋਗ ਹੈ ਕਿ ਅੱਜ ਤੋਂ 5 ਸਾਲ ਪਹਿਲਾਂ ਸੈਮਸੰਗ ਨੇ ਆਪਣਏ ਗਲੈਕਸੀ ਨੋਟ 7 ਸਮਾਰਟਫੋਨ ਨੂੰ ਲੈ ਕੇ ਗਲੋਬਲ ਰੀਕਾਲ ਕੀਤਾ ਸੀ ਕਿਉਂਕਿ ਇਸ ਸਮਾਰਟਫੋਨ ’ਚ ਬਲਾਸਟ ਹੋਣ ਅਤੇ ਅੱਗ ਲੱਗਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਸਨ। ਅਜਿਹੀ ਹੀ ਇਕ ਘਟਨਾ ’ਚ ਅਕਤੂਬਰ 2016 ’ਚ ਸਾਊਥ ਵੈਸਟ ਏਅਰਲਾਇੰਜ਼ ਦੀ ਇਕ ਫਲਾਈਟ ’ਚੋਂ ਯਾਤਰੀਆਂ ਨੂੰ ਬਾਹਰ ਕੱਢਿਆ ਗਿਆ ਸੀ।
ਸਿਆਸੀ ਤੇ ਸੁਰੱਖਿਆ ਮਾਧਿਅਮਾਂ ਰਾਹੀਂ ਰੋਜ਼ਾਨਾ ਤਾਲਿਬਾਨ ਨਾਲ ਗੱਲ ਕਰ ਰਿਹੈ ਅਮਰੀਕਾ
NEXT STORY