ਤਿਰਾਨਾ (ਭਾਸ਼ਾ): ਅਲਬਾਨੀਆ ਵਿਚ ਸੋਮਵਾਰ ਨੂੰ ਨੋਵੇਲ ਕੋਰੋਨਾਵਾਇਰਸ ਦੇ ਪਹਿਲੇ 2 ਮਾਮਲੇ ਸਾਹਮਣੇ ਆਏ ਹਨ। ਇਸ ਦੇ ਬਾਅਦ ਇੱਥੇ 2 ਹਫਤੇ ਲਈ ਸਕੂਲ ਬੰਦ ਕਰਨ ਅਤੇ ਜਨਤਕ ਸਮਾਰੋਹਾਂ 'ਤੇ ਰੋਕ ਲਗਾਉਣ ਦਾ ਫੈਸਲਾ ਲਿਆ ਗਿਆ ਹੈ। ਪ੍ਰਧਾਨ ਮੰਤਰੀ ਐਦਿ ਰਾਮਾ ਨੇ ਕਿਹਾ ਕਿ ਖੇਡ ਆਯੋਜਨ ਸਮੇਤ ਸਾਰੇ ਸਮਾਰੋਹ ਕੋਰੋਨਾਵਾਇਰਸ ਦੇ ਪ੍ਰਕੋਪ ਦੇ ਮੱਦੇਨਜ਼ਰ ਮੁਲਤਵੀ ਰਹਿਣਗੇ।
ਪੜ੍ਹੋ ਇਹ ਅਹਿਮ ਖਬਰ - ਕੋਵਿਡ-19 ਅੱਗੇ US ਵੀ ਫੇਲ, ਤਾਈਵਾਨ ਨੇ ਇੰਝ ਕੀਤਾ ਕੰਟਰੋਲ
ਉਹਨਾਂ ਨੇ ਐਮਰਜੈਂਸੀ ਕੈਬਨਿਟ ਬੈਠਕ ਵਿਚ ਕਿਹਾ ਕਿ ਅਲਬਾਨੀਆ ਅਤੇ ਉੱਤਰੀ ਇਟਲੀ ਦੇ ਵਿਚ ਦੀਆਂ ਉਡਾਣਾਂ ਨੂੰ 3 ਅਪ੍ਰੈਲ ਤੱਕ ਰੱਦ ਕਰ ਦਿੱਤਾ ਗਿਆ ਹੈ। ਸਿਹਤ ਮੰਤਰਾਲੇ ਨੇ ਕਿਹਾ ਕਿ ਅਲਬਾਨੀਆ ਵਿਚ ਕੋਰੋਨਾਵਾਇਰਸ ਦੇ ਪਹਿਲੇ ਦੋ ਰੋਗੀਆਂ ਵਿਚ 54 ਸਾਲਾ ਇਕ ਸ਼ਖਸ ਅਤੇ ਉਸ ਦਾ 28 ਸਾਲਾ ਬੇਟਾ ਹੈ ਜੋ ਇਟਲੀ ਤੋਂ ਪਰਤੇ ਸਨ।
ਇਹ ਵੀ ਪੜ੍ਹੋ : IPL 'ਤੇ ਵੀ ਕੋਰਨਾ ਵਾਇਰਸ ਦਾ ਖਤਰਾ, ਬਿਨਾ ਦਰਸ਼ਕਾਂ ਤੋਂ ਹੋ ਸਕਦੇ ਹਨ ਮੈਚ
ਲੰਡਨ : ਪੁਲਸ ਨੇ ਇਕ ਵਿਅਕਤੀ ਨੂੰ ਮਾਰੀ ਗੋਲੀ
NEXT STORY