ਨਵੀਂ ਦਿੱਲੀ : ਭਾਰਤ ਸਣੇ ਪੂਰੀ ਦੁਨੀਆ ਵਿਚ ਪੈਰ ਪਸਾਰ ਰਿਹਾ ਖਤਰਨਾਕ ਕੋਰੋਨਾ ਵਾਇਰਸ ਦਾ ਅਸਰ ਹੁਣ ਆਈ. ਪੀ. ਐੱਲ. 'ਤੇ ਵੀ ਪੈਂਦਾ ਦਿਸ ਰਿਹਾ ਹੈ। ਇਸ ਦੀ ਵਜ੍ਹਾ ਨਾਲ ਹੁਣ ਇਸ ਦੇ ਆਯੋਜਨ 'ਤੇ ਖਤਰੇ ਦੇ ਬੱਦਲ ਮੰਡਰਾ ਰਹੇ ਹਨ। ਆਈ. ਪੀ. ਐੱਲ. ਦੇ ਸ਼ੁਰੂ ਹੋਣ ਵਿਚ ਜ਼ਿਆਦਾ ਦਿਨ ਨਹੀਂ ਬਚੇ। ਅਜਿਹੇ 'ਚ ਇਸ ਦੇ ਆਯੋਜਨ ਨੂੰ ਲੈ ਕੇ ਕਾਫੀ ਚਰਚਾਵਾਂ ਹੋ ਰਹੀਆਂ ਹਨ। ਰਿਪੋਰਟਸ ਦੀ ਮੰਨੀਏ ਤਾਂ ਆਈ. ਪੀ. ਐੱਲ. ਦੇ 13ਵੇਂ ਸੀਜ਼ਨ ਦੇ ਆਯੋਜਨ ਨੂੰ ਰੱਦ ਕੀਤਾ ਜਾ ਸਕਦਾ ਹੈ ਜਾਂ ਫਿਰ ਤਾਰੀਖਾਂ ਵਿਚ ਬਦਲਾਅ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਅਜਿਹੇ ਵੀ ਕਿਆਸ ਲਗਾਏ ਜਾ ਰਹੇ ਹਨ ਕਿ ਇਸ ਵਾਰ ਮੈਚਾਂ ਨੂੰ ਬੰਦ ਦਰਵਾਜ਼ਿਆਂ ਦੇ ਅੰਦਰ ਕਰਵਾਇਆ ਜਾ ਸਕਦਾ ਹੈ ਭਾਵ ਸਟੇਡੀਅਮ ਵਿਚ ਦਰਸ਼ਕਾਂ ਨੂੰ ਐਂਟਰੀ ਦਿੱਤੇ ਬਿਨਾ ਮੈਚ ਕਰਵਾਏ ਜਾਣ ਅਤੇ ਇਨ੍ਹਾਂ ਮੈਚਾਂ ਦਾ ਸਿੱਧਾ ਪ੍ਰਸਾਰਣ ਹੀ ਕੀਤਾ ਜਾ ਸਕਦਾ ਹੈ।
ਹਾਲਾਂਕਿ ਬੀ. ਸੀ. ਸੀ. ਆਈ. ਪ੍ਰਧਾਨ ਸੌਰਵ ਗਾਂਗੁਲੀ ਨੇ ਆਈ. ਪੀ. ਐੱਲ. ਦੇ ਆਯੋਜਨ ਨੂੰ ਤੈਅ ਸਮੇਂ 'ਤੇ ਕਰਾਉਣ ਦੀ ਗੱਲ ਕਹੀ ਹੈ ਪਰ ਇਸ ਦੇ ਬਾਵਜੂਦ ਸਿਹਤ ਮੰਤਰਾਲਾ ਅਗਲੇ ਹਫਤੇ ਬੀ. ਸੀ. ਸੀ. ਆਈ. ਦੇ ਨਾਲ ਬੈਠਕ ਕਰੇਗਾ ਅਤੇ ਆਖਰੀ ਫੈਸਲਾ ਲਵੇਗਾ। ਇਸ ਵਾਰ ਦਾ ਆਈ. ਪੀ. ਐੱਲ. 29 ਮਾਰਚ ਤੋਂ ਸ਼ੁਰੂ ਹੋਵੇਗਾ ੱਿਜਥੇ ਉਦਘਾਟਨੀ ਮੈਚ ਵਿਚ ਚੇਨਈ ਸੁਪਰ ਕਿੰਗਜ਼ ਅਤੇ ਮੁੰਬਈ ਇੰਡੀਅਨਜ਼ ਦੀਆਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ।
ਆਈ. ਪੀ. ਐੱਲ. ਦੇ ਮੈਚਾਂ ਨੂੰ ਦੇਖਣ ਲਈ ਸਟੇਡੀਅਮ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਦੇਸ਼ਾਂ-ਵਿਦੇਸ਼ਾਂ ਤੋਂ ਦਰਸ਼ਕ ਪਹੁੰਚਦੇ ਹਨ। ਇਸ ਨੂੰ ਧਿਆਨ ਵਿਚ ਰੱਖਦਿਆਂ ਮਹਾਰਾਸ਼ਟਰ ਦੇ ਸਿਹਤ ਮੰਤਰੀ ਰਾਜੇਸ਼ ਟੋਪੇ ਨੇ ਖੇਡ ਮੰਤਰੀ ਦੇ ਸਾਹਮਣੇ ਚਿੰਤਾ ਜ਼ਾਹਰ ਕੀਤੀ ਹੈ। ਉਸ ਨੇ ਸ਼ਨੀਵਾਰ ਨੂੰ ਕਿਹਾ ਕਿ ਦੇਸ਼ ਭਰ ਵਿਚ ਕੋਰੋਨਾ ਵਾਇਰਸ ਦੇ ਵੱਧਦੇ ਖਤਰੇ ਨੂੰ ਦੇਖਦਿਆਂ ਆਈ. ਪੀ. ਐੱਲ. ਦਾ ਆਯੋਜਨ ਬਾਅਦ ਵਿਚ ਕੀਤਾ ਜਾਣਾ ਚਾਹੀਦਾ ਹੈ। ਉਸ ਨੇ ਕਿਹਾ ਕਿ ਜਦੋਂ ਵੱਡੀ ਗਿਣਤੀ ਵਿਚ ਲੋਕ ਇਕ ਜਗ੍ਹਾ 'ਤੇ ਇਕੱਠੇ ਹੋਣਗੇ ਤਾਂ ਇਸ ਦਾ ਇਨਫੈਕਸ਼ਨ ਤੇਜ਼ੀ ਨਾਲ ਫੈਲ ਸਕਦਾ ਹੈ। ਅਜਿਹੇ ਆਯੋਜਨਾਂ ਦੇ ਲਈ ਇਹ ਸਹੀ ਸਮਾਂ ਨਹੀਂ ਹੈ।
ਇਹ ਵੀ ਪਡ਼੍ਹੋ : ਨਵੇਂ ਚੋਣਕਾਰਾਂ ਨੇ ਕੀਤਾ ਸਾਫ, ਟੀਮ ਇੰਡੀਆ 'ਚ ਵਾਪਸੀ ਲਈ ਧੋਨੀ ਕੋਲ ਹੈ ਸਿਰਫ ਇਕ ਹੀ ਰਾਹ!
ਸ਼ੈਫਾਲੀ ਨੇ ਚੋਟੀ ਦਾ ਸਥਾਨ ਗੁਆਇਆ, ਤੀਜੇ ਸਥਾਨ 'ਤੇ ਖਿਸਕੀ
NEXT STORY