ਕੋਲੰਬੋ- ਰਾਸ਼ਟਰੀ ਤੰਬਾਕੂ ਅਤੇ ਸ਼ਰਾਬ ਰੋਕਥਾਮ ਅਥਾਰਟੀ ਨੇ ਦੱਸਿਆ ਕਿ ਸ਼ਰਾਬ ਦੇ ਸੇਵਨ ਨਾਲ ਹਰ ਸਾਲ ਲਗਭਗ 22 ਹਜ਼ਾਰ ਸ਼੍ਰੀਲੰਕਾਈ ਲੋਕਾਂ ਦੀ ਮੌਤ ਹੁੰਦੀ ਹੈ। ਸ਼੍ਰੀਲੰਕਾ 'ਚ ਵਿਸ਼ਵ ਸੰਜਮ ਦਿਵਸ ਮੌਕੇ ਰਾਸ਼ਟਰੀ ਤੰਬਾਕੂ ਅਤੇ ਸ਼ਰਾਬ ਰੋਕਥਾਮ ਐਕਟ ਅਥਾਰਟੀ ਦੇ ਚੇਅਰਮੈਨ ਡਾ. ਆਨੰਦ ਰਤਨਾਯਕੇ ਨੇ ਚਿਤਾਵਨੀ ਦਿੱਤੀ ਕਿ ਦੇਸ਼ 'ਚ ਸ਼ਰਾਬ ਦਾ ਸੇਵਨ ਲੋਕਾਂ ਲਈ ਇਕ ਵੱਡਾ ਖ਼ਤਰਾ ਬਣਦਾ ਜਾ ਰਿਹਾ ਹੈ।
ਦੇਸ਼ ਦੀ 21 ਫੀਸਦੀ ਆਬਾਦੀ ਸ਼ਰਾਬ ਦਾ ਸੇਵਨ ਕਰਦੀ ਹੈ। ਸ਼ਰਾਬ ਦੇ ਸੇਵਨ ਦੇ ਖ਼ਤਰਿਆਂ ਬਾਰੇ ਜਾਗਰੂਕਤਾ ਵਧਾਉਣ ਅਤੇ ਸਿਹਤਮੰਦ ਜੀਵਨਸ਼ੈਲੀ ਨੂੰ ਉਤਸ਼ਾਹਤ ਕਰਨ ਦੇ ਮਕਸਦ ਨਾਲ ਦੇਸ਼ ਭਰ 'ਚ ਕਈ ਰਾਸ਼ਟਰਵਿਆਪੀ ਪ੍ਰੋਗਰਾਮਾਂ ਨਾਲ ਸੰਜਮ ਦਿਵਸ ਮਨਾਇਆ ਜਾ ਰਿਹਾ ਹੈ। ਇਸ ਮੌਕੇ ਸ਼ੁੱਕਰਵਾਰ ਨੂੰ ਪੂਰੇ ਸ਼੍ਰੀਲੰਕਾ 'ਚ ਸ਼ਰਾਬ ਦੀਆਂ ਸਾਰੀਆਂ ਦੁਕਾਨਾਂ ਬੰਦ ਰਹਿਣਗੀਆਂ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੀ ਭਾਰਤ ਨਾਲ ਡਬਲ ਗੇਮ ਖੇਡ ਰਹੇ ਪੁਤਿਨ ? ਇਤਰਾਜ਼ਾਂ ਦੇ ਬਾਵਜੂਦ ਰੂਸ ਪਾਕਿ ਨੂੰ ਦੇਵੇਗਾ ਉੱਨਤ RD-93MA ਇੰਜਣ
NEXT STORY