ਇੰਟਰਨੈਸ਼ਨਲ ਡੈਸਕ : ਦੁਨੀਆ ’ਚ ਦੁਰਲੱਭ ਵਸਤੂਆਂ ਦੇ ਦੀਵਾਨਿਆਂ ਦੀ ਕੋਈ ਕਮੀ ਨਹੀਂ ਹੈ ਅਤੇ ਜੇਕਰ ਇਨ੍ਹਾਂ ਦੁਰਲੱਭ ਵਸਤੂਆਂ ’ਚ ਸ਼ਰਾਬ ਨੂੰ ਸ਼ਾਮਲ ਕਰ ਲਿਆ ਜਾਵੇ ਤਾਂ ਗੱਲ ਹੀ ਕੁਝ ਹੋਰ ਹੈ। ਤੁਸੀਂ ਸੁਣਿਆ ਹੋਵੇਗਾ ਕਿ ਸ਼ਿਰਫ ਜਿੰਨੀ ਪੁਰਾਣੀ ਹੁੰਦੀ ਹੈ, ਓਨਾ ਹੀ ਜ਼ਿਆਦਾ ਮਜ਼ਾ ਦਿੰਦੀ ਹੈ। ਇਹੀ ਕਾਰਨ ਹੈ ਕਿ ਚੀਨ ਦੇ ਸ਼ਰਾਬ ਦੇ ਦੀਵਾਨੇ ਇਕ ਯਾਤਰੀ ਨੇ ਦੀਵਾਨਗੀ ਦੀ ਹੱਦ ਪਾਰ ਕਰਕੇ ਇਕ ਦੁਰਲੱਭ ਵ੍ਹਿਸਕੀ ਖਰੀਦਣ ਲਈ ਮੋਟੀ ਰਕਮ ਅਦਾ ਕੀਤੀ ਹੈ। ਇਸਤਾਂਬੁਲ ਹਵਾਈ ਅੱਡੇ ’ਤੇ ਇਕ ਦੁਰਲੱਭ ਜਾਪਾਨੀ ਵ੍ਹਿਸਕੀ ਦੀ ਬੋਤਲ ਨੂੰ 4.14 ਕਰੋੜ ਰੁਪਏ ’ਚ ਵੇਚਿਆ ਗਿਆ ਹੈ। 55 ਸਾਲ ਪੁਰਾਣੀ ਯਾਮਾਜ਼ਾਕੀ ਵ੍ਹਿਸਕੀ, ਜਿਹੜੀ ਹੁਣ ਬਹੁਤ ਹੀ ਸੀਮਤ ਮਾਤਰਾ ’ਚ ਬਚੀ ਹੈ। ਇਸ ਵ੍ਹਿਸਕੀ ਨੂੰ ਦਸੰਬਰ 2021 ’ਚ ਹਵਾਈ ਅੱਡੇ ਦੇ ਇਕ ਡਿਊਟੀ ਫ੍ਰੀ ਆਊਟਲੈੱਟ ’ਤੇ ਵਿਕਰੀ ਲਈ ਰੱਖਿਆ ਗਿਆ ਸੀ।
ਇਹ ਵੀ ਪੜ੍ਹੋ : ਨਵਜੋਤ ਸਿੱਧੂ ਨੇ ਟਵੀਟ ਕਰ ਐਲਨ ਮਸਕ ਨੂੰ ਪੰਜਾਬ ’ਚ ਕਾਰੋਬਾਰ ਕਰਨ ਦਾ ਦਿੱਤਾ ਸੱਦਾ
ਇਸ ਵ੍ਹਿਸਕੀ ਦੀ ਬੋਤਲ ਨੂੰ ਖਰੀਦਣ ਲਈ ਗਾਹਕਾਂ ਨੂੰ ਬੋਲੀ ਲਗਾਉਣ ਲਈ ਕਿਹਾ ਗਿਆ ਸੀ, ਜਿਸ ਤੋਂ ਬਾਅਦ 8 ਗਾਹਕਾਂ ਨੇ ਵ੍ਹਿਸਕੀ ਖਰੀਦਣ ’ਚ ਆਪਣੀ ਦਿਲਚਸਪੀ ਦਿਖਾਈ ਅਤੇ ਆਖਿਰ ’ਚ ਚੀਨ ਦੇ ਇਕ ਯਾਤਰੀ ਨੇ ਸਭ ਤੋਂ ਵੱਧ ਬੋਲੀ ਲਾ ਕੇ ਇਹ ਵ੍ਹਿਸਕੀ ਖਰੀਦ ਲਈ। ਹਾਲਾਂਕਿ ਇਸ ਚੀਨੀ ਗਾਹਕ ਦੇ ਨਾਂ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ। ਅਜਿਹਾ ਕਿਉਂ ਕੀਤਾ ਗਿਆ, ਇਸ ਦਾ ਕੋਈ ਕਾਰਨ ਵੀ ਸਾਹਮਣੇ ਨਹੀਂ ਆਇਆ ਹੈ। ਇਸ ਵ੍ਹਿਸਕੀ ਦੀ ਖਾਸੀਅਤ ਬਾਰੇ ਦੱਸਦਿਆਂ ਆਊਟਲੈੱਟ ਦੇ ਸੀ. ਈ. ਓ. ਨੇ ਕਿਹਾ, ‘‘ਸਾਡੇ ਸਟੋਰ ਤੋਂ ਇੰਨੀ ਇੰਨੀ ਉੱਚੀ ਬੋਲੀ ਲਾ ਕੇ ਖਰੀਦੀ ਗਈ ਵ੍ਹਿਸਕੀ ਨੂੰ ਲੈ ਕੇ ਅਸੀਂ ਬਹੁਤ ਰੋਮਾਂਚਿਤ ਹਾਂ। ਇਹ ਜਾਪਾਨੀ ਵ੍ਹਿਸਕੀ ਨਿਰਮਾਤਾ ਹਾਊਸ ਆਫ ਸੈਂਟੂਰੀ ਦੇ ਇਤਿਹਾਸ ’ਚ ਸਭ ਤੋਂ ਪੁਰਾਣੀ ਸਿੰਗਲ ਮਾਲਟ ਵ੍ਹਿਸਕੀ ਹੈ।
ਇਹ ਵੀ ਪੜ੍ਹੋ : ਚੋਣਾਂ ਦੇ ਭਖ਼ਦੇ ਮਾਹੌਲ ਦੌਰਾਨ ਭਗਵੰਤ ਮਾਨ ਦਾ ਵੱਡਾ ਬਿਆਨ, CM ਚਿਹਰੇ ’ਤੇ ਫਿਰ ਆਖੀ ਇਹ ਗੱਲ (ਵੀਡੀਓ)
ਇਸ ਨੂੰ 1960 ਦੇ ਦਹਾਕੇ ’ਚ ਤਿੰਨ ਮਾਲਟ ਦੇ ਮਿਸ਼ਰਣ ਨਾਲ ਬਣਾਇਆ ਗਿਆ ਸੀ, ਜਿਸ ਨੂੰ ਸੰਤੂਰੀ ਦੇ ਸੰਸਥਾਪਕ ਸ਼ਿੰਜੀਰੋ ਤੋਰੀ ਦੀ ਨਿਗਰਾਨੀ ਹੇਠ ਬਣਾਇਆ ਗਿਆ ਸੀ। ਸੰਤੂਰੀ ਨੇ ਸਾਲ 2020 ’ਚ ਇਸ ਦੁਰਲੱਭ ਸ਼ਰਾਬ ਦੀਆਂ 100 ਬੋਤਲਾਂ ਨੂੰ ਲੋਕਾਂ ਲਈ ਲਾਟਰੀ ਸਿਸਟਮ ਜ਼ਰੀਏ ਵੇਚਿਆ ਗਿਆ ਸੀ। ਇਸ ਤੋਂ ਬਾਅਦ ਸਾਲ 2021 ’ਚ ਦੁਨੀਆ ਭਰ ਦੇ ਲੋਕਾਂ ਨੂੰ 100 ਹੋਰ ਬੋਤਲਾਂ ਵੇਚਣ ਦਾ ਐਲਾਨ ਕੀਤਾ ਗਿਆ। ਦੁਨੀਆ ਭਰ ਦੇ ਇੱਛੁਕ ਲੋਕ ਇਸ ਵ੍ਹਿਸਕੀ ਨੂੰ ਖਰੀਦ ਸਕਣ ਇਸ ਲਈ ਕੰਪਨੀ ਨੇ ਕਈ ਰਿਟੇਲਰਾਂ ਨਾਲ ਸਮਝੌਤਾ ਕੀਤਾ ਹੈ।
ਨੋਟ-ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰ ਕੇ ਦੱਸੋ
ਬ੍ਰਿਟੇਨ 'ਚ ਬਾਲਗਾਂ ਲਈ ਕੋਵਿਡ ਟੀਕੇ ਦੀ ਬੂਸਟਰ ਖੁਰਾਕ ਨੂੰ ਮਿਲੀ ਹਰੀ ਝੰਡੀ
NEXT STORY