ਸੈਨ ਫਰਾਂਸਿਸਕੋ [ਅਮਰੀਕਾ] (ਏਐਨਆਈ): ਰੂਸ ਦੇ ਕੈਮਚੈਟਕਾ ਪ੍ਰਾਇਦੀਪ ਵਿੱਚ 8.8 ਤੀਬਰਤਾ ਵਾਲੇ ਭੂਚਾਲ ਤੋਂ ਬਾਅਦ ਅਮਰੀਕਾ ਦੇ ਕੈਲੀਫੋਰਨੀਆ ਤੱਟ 'ਤੇ ਅਤੇ ਜਾਪਾਨ ਵਿਚ ਸੁਨਾਮੀ ਦਾ ਅਲਰਟ ਜਾਰੀ ਕੀਤਾ ਗਿਆ ਹੈ। ਟਾਸ ਸਟੇਟ ਨਿਊਜ਼ ਏਜੰਸੀ ਨੇ ਦੱਸਿਆ ਕਿ ਭੂਚਾਲ ਦੌਰਾਨ ਰੂਸ ਦੇ ਦੂਰ ਪੂਰਬ ਵਿੱਚ ਕਈ ਲੋਕ ਜ਼ਖਮੀ ਹੋਏ ਹਨ। ਸੈਨ ਫਰਾਂਸਿਸਕੋ ਵਿੱਚ ਭਾਰਤ ਦੇ ਕੌਂਸਲੇਟ ਜਨਰਲ ਨੇ ਵੀ ਕਿਹਾ ਕਿ ਉਹ ਰੂਸ ਦੇ ਕਾਮਚਟਕਾ ਪ੍ਰਾਇਦੀਪ ਵਿੱਚ ਆਏ ਜ਼ਬਰਦਸਤ ਭੂਚਾਲ ਤੋਂ ਬਾਅਦ ਸੰਭਾਵੀ ਸੁਨਾਮੀ ਦੇ ਖ਼ਤਰੇ ਦੀ ਨਿਗਰਾਨੀ ਕਰ ਰਿਹਾ ਹੈ।

ਸਲਾਹ ਵਿੱਚ ਤੱਟਵਰਤੀ ਖੇਤਰਾਂ ਵਿੱਚ ਰਹਿਣ ਵਾਲੇ ਭਾਰਤੀ ਨਾਗਰਿਕਾਂ ਨੂੰ ਸੁਨਾਮੀ ਦੇ ਖ਼ਤਰੇ ਦੌਰਾਨ ਜਾਰੀ ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਚੇਤਾਵਨੀ ਦਿੱਤੀ ਗਈ ਹੈ। ਕਿਹਾ ਜਾ ਰਿਹਾ ਹੈ ਕਿ ਸਮੁੰਦਰ ਵਿਚ ਤਿੰਨ ਫੁੱਟ ਉਚੀਆਂ ਲਹਿਰਾਂ ਉਠ ਸਕਦੀਆਂ ਹਨ। ਇਸ ਨਾਲ ਕਈ ਇਲਾਕਿਆਂ ਵਿਚ ਤਬਾਹੀ ਹੋ ਸਕਦੀ ਹੈ। X 'ਤੇ ਇੱਕ ਪੋਸਟ ਵਿੱਚ, ਕੌਂਸਲੇਟ ਨੇ ਕਿਹਾ, "ਰੂਸ ਦੇ ਕਾਮਚਟਕਾ ਪ੍ਰਾਇਦੀਪ ਵਿੱਚ ਹਾਲ ਹੀ ਵਿੱਚ ਆਏ 8.7 ਤੀਬਰਤਾ ਵਾਲੇ ਭੂਚਾਲ ਤੋਂ ਬਾਅਦ ਸੈਨ ਫਰਾਂਸਿਸਕੋ ਵਿੱਚ ਭਾਰਤ ਦਾ ਕੌਂਸਲੇਟ ਜਨਰਲ ਸੰਭਾਵੀ ਸੁਨਾਮੀ ਖ਼ਤਰੇ ਦੀ ਨਿਗਰਾਨੀ ਕਰ ਰਿਹਾ ਹੈ। ਕੈਲੀਫੋਰਨੀਆ, ਹੋਰ ਅਮਰੀਕੀ ਪੱਛਮੀ ਤੱਟ ਰਾਜਾਂ ਅਤੇ ਹਵਾਈ ਵਿੱਚ ਭਾਰਤੀ ਨਾਗਰਿਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਹੇਠ ਲਿਖੇ ਕਦਮ ਚੁੱਕਣ: ਸਥਾਨਕ ਚੇਤਾਵਨੀਆਂ ਦੀ ਪਾਲਣਾ ਕਰਨ: ਸਥਾਨਕ ਐਮਰਜੈਂਸੀ ਪ੍ਰਬੰਧਨ ਅਤੇ ਅਮਰੀਕੀ ਸੁਨਾਮੀ ਚੇਤਾਵਨੀ ਕੇਂਦਰਾਂ ਸਮੇਤ ਅਮਰੀਕੀ ਅਧਿਕਾਰੀਆਂ ਤੋਂ ਚੇਤਾਵਨੀਆਂ ਦੀ ਧਿਆਨ ਨਾਲ ਨਿਗਰਾਨੀ ਕਰਨ। ਜੇਕਰ ਸੁਨਾਮੀ ਚੇਤਾਵਨੀ ਜਾਰੀ ਕੀਤੀ ਜਾਂਦੀ ਹੈ ਤਾਂ ਉੱਚੀ ਜਗ੍ਹਾ 'ਤੇ ਚਲੇ ਜਾਓ। ਤੱਟਵਰਤੀ ਖੇਤਰਾਂ ਤੋਂ ਬਚੋ। ਐਮਰਜੈਂਸੀ ਲਈ ਤਿਆਰ ਰਹੋ ਅਤੇ ਡਿਵਾਈਸਾਂ ਨੂੰ ਚਾਰਜ ਰੱਖੋ। ਐਮਰਜੈਂਸੀ ਹੈਲਪਲਾਈਨ ਨੰਬਰ +1-415-483-6629 ਜਾਂ enquiry.sf@mea.gov.in 'ਤੇ ਈਮੇਲ ਰਾਹੀਂ ਸੰਪਰਕ ਕਰੋ।"
ਪੜ੍ਹੋ ਇਹ ਅਹਿਮ ਖ਼ਬਰ- ਬਾਬਾ ਵੇਂਗਾ ਦੀ ਇਕ ਹੋਰ ਡਰਾਉਣੀ ਭਵਿੱਖਬਾਣੀ! ਧਰਤੀ ਵੱਲ ਤੇਜ਼ੀ ਨਾਲ ਵਧ ਰਿਹੈ ਏਲੀਅਨ ਸਪੇਸਸ਼ਿਪ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ਰੂਸ ਵਿਚ ਭੂਚਾਲ ਤੋਂ ਬਾਅਦ ਕੈਲੀਫੋਰਨੀਆ ਅਤੇ ਹਵਾਈ ਦੇ ਤਟੀ ਇਲਾਕਿਆਂ ਵਿਚ ਸੁਨਾਮੀ ਦੀ ਚੇਤਾਵਨੀ ਤੋਂ ਬਾਅਦ ਸਾਵਧਾਨੀ ਵਰਤਣ ਲਈ ਕਿਹਾ ਹੈ।

ਜਾਪਾਨ ਵਿਚ 16 ਥਾਵਾਂ 'ਤੇ ਸੁਨਾਮੀ
ਇਸ ਦੌਰਾਨ 6.3 ਤੀਬਰਤਾਦੇ ਭੂਚਾਲ ਦਾ ਇੱਕ ਝਟਕਾ ਕੁਰਿਲ ਟਾਪੂਆਂ 'ਤੇ 10 ਕਿਲੋਮੀਟਰ ਦੀ ਡੂੰਘਾਈ 'ਤੇ ਆਇਆ। ਫਿਲੀਪੀਨਜ਼ ਇੰਸਟੀਚਿਊਟ ਆਫ਼ ਵੋਲਕੇਨੋਲੋਜੀ ਐਂਡ ਸੀਸਮੌਲੋਜੀ ਨੇ ਵੀ ਦੇਸ਼ ਦੇ ਪ੍ਰਸ਼ਾਂਤ ਤੱਟਵਰਤੀ ਖੇਤਰਾਂ ਵਿੱਚ ਇੱਕ ਮੀਟਰ ਤੋਂ ਘੱਟ ਉੱਚੀਆਂ ਸੁਨਾਮੀ ਲਹਿਰਾਂ ਦਾ ਅਨੁਭਵ ਹੋਣ ਦੀ ਉਮੀਦ ਕੀਤੀ ਹੈ। ਜਾਪਾਨ ਵਿਚ 16 ਥਾਵਾਂ 'ਤੇ ਸੁਨਾਮੀ ਦਰਜ ਕੀਤੀ ਗਈ। ਇਸ ਦੌਰਾਨ ਸਮੁੰਦਰ ਵਿਚ 40 ਸੈਂਟੀਮੀਟਰ ਉੱਚੀਆਂ ਲਹਿਰਾਂ ਵੇਖਣ ਨੂੰ ਮਿਲੀਆਂਂ। ਸੁਨਾਮੀ ਦੇ ਅਲਰਟ ਨੂੰ ਦੇਖਦੇ ਹੋਏ ਫੁਕੁਸ਼ਿਮਾ ਪਰਮਾਣੂ ਪਲਾਂਟ ਨੂੰ ਖਾਲੀ ਕਰਾ ਲਿਆ ਗਿਆ ਹੈ। ਇਸ਼ਿਨੋਮਾਕੀ ਪੋਰਟ 'ਤੇ ਸਮੁੰਦਰ ਦੀਆਂ 50 ਸੈਂਟੀਮੀਟਰ ਉੱਚੀਆਂ ਲਹਿਰਾਂ ਉੱਠੀਆਂ। ਜਾਪਾਨ ਨੇ ਦੱਸਿਆ ਕਿ ਪੂਰਬੀ ਤੱਟ 'ਤੇ ਮਿਆਗੀ ਪ੍ਰੀਫੈਕਚਰ ਦੇ ਇੱਕ ਪ੍ਰਮੁੱਖ ਬੰਦਰਗਾਹ ਸ਼ਹਿਰ, ਇਸ਼ੀਨੋਮਾਕੀ ਬੰਦਰਗਾਹ 'ਤੇ 50 ਸੈਂਟੀਮੀਟਰ ਤੱਕ ਉੱਚੀਆਂ ਲਹਿਰਾਂ ਰਿਕਾਰਡ ਕੀਤੀਆਂ ਗਈਆਂ। ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਵਿਚ ਫਿਲਹਾਲ ਸੁਨਾਮੀ ਦਾ ਖਤਰਾ ਨਹੀਂ ਹੈ। ਪਰ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
ਪੰਜਾਬੀਆਂ ਲਈ ਖੁਸ਼ਖ਼ਬਰੀ, 17 ਹਜ਼ਾਰ ਮਾਪਿਆਂ ਨੂੰ ਮਿਲੇਗੀ ਕੈਨੇਡੀਅਨ PR
NEXT STORY