ਬਾਰਬਾਡੋਸ, ਭਾਰਤੀ ਕ੍ਰਿਕਟ ਟੀਮ ਬੀਤੇ ਦਿਨੀਂ ਫਾਈਨਲ ਮੈਚ ਜਿੱਤਣ ਤੋਂ ਬਾਅਦ ਬਾਰਬਾਡੋਸ 'ਚ ਜਿਸ ਤੂਫਾਨ ਦੇ ਕਾਰਨ ਫਸ ਗਈ ਸੀ, ਉਸੇ ਤੂਫਾਨ ਬੇਰੀਲ ਨੇ ਬਾਰਬਾਡੋਸ, ਯੂਨੀਅਨ ਆਈਲੈਂਡ ਅਤੇ ਗ੍ਰੇਨਾਡਾ 'ਚ ਭਾਰੀ ਤਬਾਹੀ ਮਚਾ ਦਿੱਤੀ ਹੈ। ਤਬਾਹੀ ਵੀ ਐਨੀ ਕਿ ਕਈ ਥਾਵਾਂ 'ਤੇ ਤਾਂ ਲੋਕਾਂ ਦੇ ਘਰ ਹੀ ਤੂਫਾਨ ਉਡਾ ਕੇ ਲੈ ਗਿਆ ਹੈ, ਜਿਸ ਕਾਰਨ ਉਨ੍ਹਾਂ ਕੋਲ ਨਾ ਤਾਂ ਹੁਣ ਕੋਈ ਘਰ ਬਚਿਆ ਹੈ ਤਾਂ ਨਹੀਂ ਕੋਈ ਖਾਣ ਲਈ ਚੀਜ਼। ਤੂਫਾਨ ਬੇਰੀਲ ਨੇ ਕੈਰੇਬੀਅਨ ਸਾਗਰ ਵਿੱਚ ਇੱਕ ਟਾਪੂ ਉੱਤੇ ਰਹਿਣ ਵਾਲੇ ਲੋਕਾਂ ਨੂੰ ਲਗਭਗ ਪੂਰੀ ਤਰ੍ਹਾਂ ਬੇਘਰ ਕਰ ਦਿੱਤਾ ਹੈ। ਇਸ ਟਾਪੂ 'ਤੇ 90 ਫੀਸਦੀ ਘਰ ਤਬਾਹ ਹੋ ਚੁੱਕੇ ਹਨ। ਯੂਨੀਅਨ ਆਈਲੈਂਡ, ਗ੍ਰੇਨਾਡਾ ਅਤੇ ਸੇਂਟ ਵਿਨਸੈਂਟ 'ਤੇ ਭਾਰੀ ਤਬਾਹੀ ਹੋਈ।
ਤੂਫਾਨ ਨੇ ਯੂਨੀਅਨ ਆਈਲੈਂਡ ਅਤੇ ਗ੍ਰੇਨਾਡਾ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਹੈ। ਸੈਟੇਲਾਈਟ ਦੀਆਂ ਤਸਵੀਰਾਂ ਦੇਖ ਕੇ ਤੂਫਾਨ ਦੀ ਤੀਬਰਤਾ ਦਾ ਪਤਾ ਲੱਗ ਜਾਂਦਾ ਹੈ। ਘਰਾਂ ਦੀ ਥਾਂ ਸਿਰਫ਼ ਮਲਬਾ ਹੀ ਪਿਆ ਸੀ। ਇਸ ਮਲਬੇ ਨੂੰ ਵੇਖ ਤੁਸੀਂ ਸਹਿਜੇ ਹੀ ਅੰਦਾਜ਼ਾ ਲਗਾ ਸਕਦੇ ਹੋ ਕਿ ਤੂਫਾਨ ਦੌਰਾਨ ਤੇਜ਼ ਹਵਾ ਅਤੇ ਤੂਫਾਨੀ ਮੀਂਹ ਦੀ ਤਾਕਤ ਕਿੰਨੀ ਜਾਇਦਾ ਹੋਵੇਗੀ।
ਇਨ੍ਹਾਂ ਤਿੰਨਾਂ ਟਾਪੂਆਂ 'ਤੇ ਬਣੇ ਮਕਾਨਾਂ ਨੂੰ ਦੇਖ ਕੇ ਇੰਝ ਲੱਗਦਾ ਹੈ ਜਿਵੇਂ ਕਿਸੇ ਸ਼ਕਤੀਸ਼ਾਲੀ ਭੂਤ ਨੇ ਤਾਸ਼ ਦੇ ਪੱਤਿਆ ਵਾਂਗ ਘਰਾਂ ਨੂੰ ਉਖਾੜ ਕੇ ਸੁੱਟ ਦਿੱਤਾ ਹੋਵੇ। ਚਾਰੇ ਪਾਸੇ ਸਿਰਫ਼ ਤਬਾਹੀ ਹੀ ਨਜ਼ਰ ਆ ਰਹੀ ਹੈ। ਗ੍ਰੇਨਾਡਾ ਦੀ ਸਥਾਨਕ ਨਿਵਾਸੀ ਕੈਟਰੀਨਾ ਕੋਏ ਦਾ ਕਹਿਣਾ ਹੈ ਕਿ ਉਸ ਨੇ ਆਪਣੀ ਜ਼ਿੰਦਗੀ 'ਚ ਅਜਿਹਾ ਤੂਫਾਨ ਕਦੇ ਨਹੀਂ ਦੇਖਿਆ। ਹਵਾ ਇੰਨੀ ਤੇਜ਼ ਸੀ ਕਿ ਘਰ ਦੀਆਂ ਛੱਤਾਂ ਉੱਡ ਗਈਆਂ। ਦਰੱਖਤ ਅਤੇ ਖੰਭੇ ਸਭ ਉਖੜ ਗਏ। ਕਾਰਾਂ ਦੇ ਪਰਖੱਚੇ ਉੱਡ ਗਏ। ਇਮਾਰਤਾਂ, ਮਕਾਨ, ਦਰੱਖਤ ਅਤੇ ਖੰਭਿਆਂ ਦੇ ਡਿੱਗਣ ਕਾਰਨ ਸੜਕਾਂ ਜਾਮ ਹੋ ਗਈਆਂ ਹਨ।
ਇਸ ਤੋਂ ਪਹਿਲਾਂ ਸਾਲ 2004 ਵਿੱਚ ਤੂਫ਼ਾਨ ਇਵਾਨ ਨੇ ਤਬਾਹੀ ਮਚਾਈ ਸੀ ਪਰ ਇਹ ਇੰਨਾ ਖ਼ਤਰਨਾਕ ਨਹੀਂ ਸੀ।
ਇਸ ਵਾਰ ਤੂਫਾਨ ਨੇ ਕੁਦਰਤ ਦੀ ਤਾਕਤ ਦਿਖਾਈ ਹੈ। ਇਸ ਟਾਪੂ 'ਤੇ ਹੀ ਨਹੀਂ ਸਗੋਂ ਆਲੇ-ਦੁਆਲੇ ਦੇ ਟਾਪੂਆਂ 'ਤੇ ਰਹਿਣ ਵਾਲੇ ਸਾਰੇ ਲੋਕ ਅਜਿਹੀ ਤੂਫਾਨੀ ਹਨੇਰੀ, ਬਾਰਿਸ਼ ਅਤੇ ਤਬਾਹੀ ਨੂੰ ਦੇਖ ਕੇ ਡਰੇ ਹੋਏ ਹਨ, ਕਈ ਤਾਂ ਬਿਮਾਰ ਪੈ ਗਏ ਹਨ। ਸੇਬੇਸਟੀਅਨ ਸੇਲੀ ਦਾ ਕਹਿਣਾ ਹੈ ਕਿ ਮੈਂ, ਮੇਰੀ ਪਤਨੀ ਅਤੇ ਬੇਟੀ ਡਰ ਨਾਲ ਕੰਬ ਰਹੇ ਸੀ। ਤੂਫ਼ਾਨ ਦੇ ਆਉਣ-ਜਾਣ ਦੀ ਕਹਾਣੀ ਸੁਣਾਉਂਦੇ ਹੋਏ ਵੀ ਰੂਹ ਕੰਬ ਜਾਂਦੀ ਹੈ। ਮੇਰੀ ਚਚੇਰੀ ਭੈਣ ਏਲੀਸ ਦਾ ਸਾਰਾ ਹੋਟਲ ਤਬਾਹ ਹੋ ਗਿਆ ਹੈ।
ਏਲੀਸ ਨੇ ਦੱਸਿਆ ਕਿ ਉਨ੍ਹਾਂ ਨੇ ਦਰਵਾਜ਼ੇ ਅਤੇ ਖਿੜਕੀਆਂ ਬੰਦ ਕਰਨ ਲਈ ਹੋਟਲ ਦੇ ਅੰਦਰ ਰੱਖੇ ਫਰਨੀਚਰ ਦੀ ਵਰਤੋਂ ਕੀਤੀ ਸੀ। ਪਰ ਤੂਫਾਨ ਬੇਰੀਲ ਦੌਰਾਨ ਹਵਾਵਾਂ ਇੰਨੀਆ ਤੇਜ ਚੱਲੀਆਂ ਕਿ ਸਾਰੇ ਦਰਵਾਜ਼ੇ ਅਤੇ ਖਿੜਕੀਆਂ ਉਖੜ ਗਈਆਂ।ਹਵਾ ਇੰਨੀ ਤੇਜ਼ ਸੀ ਕਿ ਇੱਕ ਵਿਅਕਤੀ ਵੀ ਉੱਡ ਜਾਂਦਾ। ਸਾਡੇ ਹੋਟਲ ਦੀ ਛੱਤ ਟੁੱਟ ਕੇ ਇਕ ਹੋਰ ਇਮਾਰਤ ਨਾਲ ਟਕਰਾ ਗਈ। ਹੋਰ ਇਮਾਰਤਾਂ ਦੀਆਂ ਛੱਤਾਂ ਸਾਡੀ ਇਮਾਰਤ ਨਾਲ ਟਕਰਾ ਰਹੀਆਂ ਸਨ। ਅਜੀਬ ਜਿਹਾ ਮਹਿਸੂਸ ਹੋ ਰਿਹਾ ਸੀ, ਇੰਝ ਲੱਗਦਾ ਸੀ ਕਿ ਮਾਂ ਕੁਦਰਤ ਗੁੱਸੇ ਸੀ।ਸੇਬੇਸਟੀਅਨ ਦਾ ਕਹਿਣਾ ਹੈ ਕਿ ਸਾਡੇ ਲਈ ਸਭ ਕੁਝ ਖਤਮ ਹੋ ਗਿਆ ਹੈ। ਨਾ ਕੋਈ ਘਰ ਬਚਿਆ, ਨਾ ਰਹਿਣ ਲਈ ਥਾਂ। ਸਭ ਤੋਂ ਪਹਿਲਾਂ ਇਹ ਜ਼ਰੂਰੀ ਹੈ ਕਿ ਅਸੀਂ ਕਿਤੇ ਪਨਾਹ ਲੱਭੀਏ। ਭੋਜਨ ਅਤੇ ਪੀਣ ਵਾਲਾ ਪਾਣੀ ਉਪਲਬਧ ਹੋਣਾ ਚਾਹੀਦਾ ਹੈ। ਕੁਝ ਲੋਕ ਜ਼ਖਮੀ ਹਨ, ਉਨ੍ਹਾਂ ਨੂੰ ਦਵਾਈ ਅਤੇ ਆਰਾਮ ਮਿਲਣਾ ਚਾਹੀਦਾ ਹੈ। ਬਾਰਬਾਡੋਸ, ਯੂਨੀਅਨ ਆਈਲੈਂਡ ਅਤੇ ਗ੍ਰੇਨਾਡਾ ਵਿੱਚ ਤੁਰੰਤ ਰਾਹਤ ਦੀ ਲੋੜ ਹੈ। ਟਿਨ ਭੋਜਨ, ਪਾਊਡਰ ਦੁੱਧ, ਸੈਨੇਟਰੀ ਉਤਪਾਦ, ਫਸਟ ਏਡ ਕਿੱਟਾਂ ਅਤੇ ਟੈਂਟਾਂ ਦੀ ਲੋੜ ਹੈ।
ਬਿਮਾਰ ਬੱਚੇ ਦੀ ਦਵਾਈ ਲੈਣ ਜਾ ਰਹੀ ਮਾਂ ਨੂੰ ਖਾ ਗਿਆ ਅਜ਼ਗਰ, ਢਿੱਡ ਅੰਦਰੋਂ ਮਿਲੀ ਲਾਸ਼
NEXT STORY