ਨਿਊਯਾਰਕ (ਰਾਜ ਗੋਗਨਾ)- ਅਮਰੀਕਾ ਦਾ ਇਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਬੀਤੇ ਦਿਨੀ ਟੈਕਸਾਸ ਦੀ ਔਰਤ ਨੇ ਪਹਿਲਾਂ ਆਪਣੇ ਪਤੀ ਨੂੰ ਚਾਕੂ ਮਾਰਿਆ ਤੇ ਫਿਰ ਆਪਣੇ 3 ਬੱਚਿਆਂ ਨੂੰ ਵੀ ਮਾਰਨ ਦੀ ਕੋਸ਼ਿਸ਼ ਕੀਤੀ। ਇਸ ਲਈ ਔਰਤ ਆਪਣੇ ਤਿੰਨ ਬੱਚਿਆਂ ਨੂੰ ਆਪਣੀ ਕਾਰ 'ਚ ਬਿਠਾ ਕੇ ਕਾਰ ਨੂੰ ਝੀਲ 'ਚ ਲੈ ਗਈ। ਨਿਊਯਾਰਕ ਪੋਸਟ ਨੇ ਇਸ ਘਟਨਾ ਦੀ ਜਾਣਕਾਰੀ ਦਿੱਤੀ।
ਪੀੜਤਾ ਦੇ ਪਤੀ ਨੇ ਕੈਰੋਲਟਨ ਪੁਲਸ ਨੂੰ ਫ਼ੋਨ ਕੀਤਾ ਅਤੇ ਦੱਸਿਆ ਕਿ ਉਸਦੀ ਪਤਨੀ ਨੇ ਚਾਕੂ ਮਾਰਿਆ ਹੈ। ਪੁਲਸ ਨੂੰ ਛੁਰੇਬਾਜ਼ੀ ਵਾਲੀ ਥਾਂ ਨੇੜੇ ਇੱਕ ਝੀਲ ਵਿੱਚ ਇੱਕ ਕਾਰ ਵੀ ਮਿਲੀ। ਲੁਈਸਵਿਲੇ ਪੁਲਸ ਨੇ ਦੱਸਿਆ ਕਿ ਕਾਰ ਚਲਾ ਰਹੀ ਔਰਤ ਨੇ ਆਪਣੇ ਪਤੀ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਸੀ। ਉਸ ਦੇ ਨਾਲ ਕਾਰ ਵਿੱਚ ਉਸਦੇ ਤਿੰਨ ਬੱਚੇ ਸਨ, ਜਿੰਨ੍ਹਾਂ ਦੀ ਉਮਰ 8, 9 ਅਤੇ 12 ਸਾਲ ਸੀ। ਪੁਲਸ ਅਤੇ ਹੋਰ ਲੋਕਾਂ ਨੇ ਪਰਿਵਾਰ ਦੀ ਭਾਲ ਕੀਤੀ। ਕਾਰ ਨੂੰ ਝੀਲ ਦੇ ਪਾਣੀ 'ਚੋਂ ਬਾਹਰ ਕੱਢਿਆ ਗਿਆ। ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਤੋਂ ਬਚਾਉਣ ਲਈ ਸਥਾਨਕ ਹਸਪਤਾਲ ਲਿਜਾਇਆ ਗਿਆ।
ਪੜ੍ਹੋ ਇਹ ਅਹਿਮ ਖ਼ਬਰ-ਲਾਹੌਰ ਬਣਿਆ ਦੁਨੀਆ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ, ਕਈ ਲੋਕ ਜਾਨ ਬਚਾਉਣ ਲਈ ਭੱਜੇ ਦੂਜੇ ਸ਼ਹਿਰਾਂ ਵੱਲ
ਡਾਕਟਰਾਂ ਨੇ ਕਿਹਾ ਕਿ ਇੱਕ ਬੱਚਾ ਬੁਰੀ ਤਰ੍ਹਾਂ ਨਾਲ ਜ਼ਖਮੀ ਹੋਇਆ ਹੈ ਅਤੇ ਉਹ ਬਚ ਨਹੀਂ ਸਕਦਾ। ਪੁਲਸ ਨੇ ਔਰਤ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਕਿਹਾ ਕਿ ਉਸ ਨੇ ਜੋ ਕੀਤਾ ਉਸ ਲਈ ਉਹ ਕਈ ਸਾਲ ਜੇਲ੍ਹ ਵਿੱਚ ਬਿਤਾ ਸਕਦੀ ਹੈ। ਪੁਲਸ ਨੇ ਔਰਤ, ਉਸ ਦੇ ਪਤੀ ਅਤੇ ਬੱਚਿਆਂ ਦੇ ਨਾਂ ਜਨਤਕ ਨਹੀਂ ਕੀਤੇ। ਪਰ ਉਸ ਨੇ ਅਜਿਹੀ ਘਟਨਾ ਕਿਉਂ ਕੀਤੀ? ਗ਼ਲਤ ਕੰਮਾਂ ਲਈ ਬੱਚਿਆਂ ਦੀ ਬਲੀ ਦੇਣ ਲਈ ਕੌਣ ਤਿਆਰ ਹੈ? ਵੇਰਵਿਆਂ ਦਾ ਪਤਾ ਨਹੀਂ ਚੱਲ ਸਕਿਆ ਹੈ ਪਰ ਇਸ ਘਟਨਾ ਨਾਲ ਸਥਾਨਕ ਪੱਧਰ 'ਤੇ ਹੜਕੰਪ ਮਚ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਚੀਨ ਦੇ ਜਹਾਜ਼ ਕਾਰਨ ਆਸਟ੍ਰੇਲੀਆਈ ਜਲ ਸੈਨਾ ਦੇ ਗੋਤਾਖੋਰ ਜ਼ਖਮੀ, ਹੋ ਰਹੀ ਆਲੋਚਨਾ
NEXT STORY