ਵਾਸ਼ਿੰਗਟਨ (ਭਾਸ਼ਾ)— ਅਮਰੀਕਾ ਦੇ ਆਯੋਵਾ ਸੂਬੇ ਵਿਚ 44 ਸਾਲਾ ਭਾਰਤੀ-ਅਮਰੀਕੀ ਆਈ.ਟੀ. ਪੇਸ਼ੇਵਰ ਚੰਦਰਸ਼ੇਖਰ ਦੇ ਮਾਮਲੇ ਵਿਚ ਨਵਾਂ ਖੁਲਾਸਾ ਹੋਇਆ ਹੈ। ਪੁਲਸ ਮੁਤਾਬਕ ਚੰਦਰਸ਼ੇਖਰ ਨੇ ਖੁਦਕੁਸ਼ੀ ਕਰਨ ਤੋਂ ਪਹਿਲਾਂ ਆਪਣੀ ਪਤਨੀ ਅਤੇ ਦੋ ਬੇਟਿਆਂ ਨੂੰ ਮਾਰ ਦਿੱਤਾ ਸੀ। ਇਕ ਹੀ ਪਰਿਵਾਰ ਦੇ ਇਹ ਚਾਰ ਲੋਕ ਰਹੱਸਮਈ ਹਾਲਤਾਂ ਵਿਚ ਆਪਣੇ ਘਰ ਵਿਚ ਮ੍ਰਿਤਕ ਪਾਏ ਗਏ ਸਨ। ਇਸ ਘਟਨਾ ਨੇ ਪੂਰੇ ਭਾਈਚਾਰੇ ਨੂੰ ਹੈਰਾਨ ਕਰ ਦਿੱਤਾ।
ਉਨ੍ਹਾਂ ਦੇ ਸਰੀਰ 'ਤੇ ਗੋਲੀ ਲੱਗਣ ਦੇ ਨਿਸ਼ਾਨ ਸਨ। ਮਾਮਲੇ ਦੀ ਜਾਂਚ ਕਰ ਰਹੇ ਵੈਸਟ ਡੇਸ ਮੋਇਨਸ ਪੁਲਸ ਵਿਭਾਗ ਐਤਵਾਰ ਨੂੰ ਫੌਰੇਂਸਿਕ ਪੋਸਟਮਾਰਟਮ ਕਰਨ ਦੇ ਬਾਅਦ ਇਸ ਨਤੀਜੇ 'ਤੇ ਪਹੁੰਚਿਆ। ਚੰਦਰਸ਼ੇਖਰ ਸੁੰਕਾਰਾ (44), ਲਾਵਨਯਾ ਸੁੰਕਾਰਾ (41) ਅਤੇ ਉਨ੍ਹਾਂ ਦੇ 15 ਸਾਲ ਅਤੇ 10 ਸਾਲ ਦੇ ਬੇਟੇ ਸ਼ਨੀਵਾਰ ਸਵੇਰੇ ਆਪਣੇ ਘਰ ਵਿਚ ਮ੍ਰਿਤਕ ਪਾਏ ਗਏ ਸਨ। ਪੁਲਸ ਨੇ ਇਕ ਬਿਆਨ ਵਿਚ ਕਿਹਾ,''ਲਾਵਨਯਾ ਸੁੰਕਾਰਾ ਅਤੇ ਦੋ ਮੁੰਡਿਆਂ ਦੀ ਜਿਸ ਤਰ੍ਹਾਂ ਮੌਤ ਹੋਈ ਉਹ ਹੱਤਿਆ ਹੈ। ਚੰਦਰਸ਼ੇਖਰ ਸੁੰਕਾਰਾ ਦੀ ਮੌਤ ਦਾ ਤਰੀਕਾ ਖੁਦਕੁਸ਼ੀ ਵਾਲਾ ਹੈ।''
ਉਨ੍ਹਾਂ ਨੇ ਕਿਹਾ,''ਸਟੇਟ ਮੈਡੀਕਲ ਜਾਂਚ ਅਧਿਕਾਰੀ ਨੇ ਪਰਿਵਾਰ ਦੇ ਸਾਰੇ ਮੈਂਬਰਾਂ ਦੀ ਮੌਤ ਦਾ ਕਾਰਨ ਗੋਲੀ ਮਾਰੇ ਜਾਣਾ ਦੱਸਿਆ ਹੈ।'' ਚੰਦਰਾ ਦੇ ਨਾਮ ਨਾਲ ਜਾਣੇ ਜਾਂਦੇ ਚੰਦਰਸ਼ੇਖਰ ਆਂਧਰਾ ਪ੍ਰਦੇਸ਼ ਦੇ ਰਹਿਣ ਵਾਲੇ ਸਨ। ਆਯੋਵਾ ਜਨ ਸੁਰੱਖਿਆ ਵਿਭਾਗ (ਡੀ.ਪੀ.ਐੱਸ.) ਨੇ ਦੱਸਿਆ ਕਿ ਉਹ ਵਿਭਾਗ ਦੇ ਤਕਨਾਲੋਜੀ ਸੇਵਾ ਬਿਊਰੋ ਵਿਚ ਆਈ.ਟੀ. ਪੇਸ਼ੇਵਰ ਸਨ।
ਆਸਟ੍ਰੇਲੀਆ : NSW ਸਰਕਾਰ ਮੈਟਰੋ ਲਾਈਨ ਲਈ ਖਰਚੇਗੀ ਮੋਟੀ ਰਕਮ
NEXT STORY