ਵਾਸ਼ਿੰਗਟਨ (ਭਾਸ਼ਾ)— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਹਮੇਸ਼ਾ ਤੋਂ ਖੁੱਲ੍ਹ ਕੇ ਪੌਣਚੱਕੀਆਂ ਦੀ ਆਲੋਚਨਾ ਕਰਦੇ ਰਹੇ ਹਨ। ਪਰ ਇਸ ਹਫਤੇ ਜਦੋਂ ਉਨ੍ਹਾਂ ਨੇ ਪੌਣਚੱਕੀਆਂ ਤੋਂ ਨਿਕਲਣ ਵਾਲੀ ਆਵਾਜ਼ ਨੂੰ ਕੈਂਸਰ ਦਾ ਕਾਰਨ ਦੱਸਿਆ ਤਾਂ ਕੀ ਦੋਸਤ ਅਤੇ ਦੁਸ਼ਮਣ ਸਾਰੇ ਇਸ ਮੂਰਖਤਾ 'ਤੇ ਹੱਸ ਪਏ। ਸਦਨ ਦੀ ਸਪੀਕਰ ਨੈਨਸੀ ਪੈਲੋਸੀ ਨੇ ਵੀਰਵਾਰ ਨੂੰ ਟਰੰਪ ਦੇ ਇਸ ਬਿਆਨ ਨੂੰ ਮੂਰਖਤਾ ਭਰਿਆ ਦੱਸਿਆ।
ਇਸ ਤੋਂ ਪਹਿਲਾਂ ਟਰੰਪ ਦੀ ਰੀਪਬਲਿਕਨ ਪਾਰਟੀ ਦੇ ਸੈਨੇਟ ਚੱਕ ਗ੍ਰਾਸਲੇ ਵੀ ਕੁਝ ਅਜਿਹੀ ਹੀ ਪ੍ਰਤੀਕਿਰਿਆ ਦੇ ਚੁੱਕੇ ਹਨ। ਆਉਣ ਵਾਲੀਆਂ ਰਾਸ਼ਟਰਪਤੀ ਚੋਣਾਂ ਲਈ ਧਨ ਇਕੱਠਾ ਕਰਨ ਨੂੰ ਲੈ ਕੇ ਵਾਸ਼ਿੰਗਟਨ ਵਿਚ ਆਯੋਜਿਤ ਪ੍ਰੋਗਰਾਮ ਦੌਰਾਨ ਟਰੰਪ ਨੇ ਪੌਣਚੱਕੀਆਂ ਦੀ ਜੰਮ ਕੇ ਬੁਰਾਈ ਕੀਤੀ। ਰਾਸ਼ਟਰਪਤੀ ਨੇ ਉੱਥੇ ਮੌਜੂਦ ਲੋਕਾਂ ਨੂੰ ਕਿਹਾ,''ਉਹ ਕਹਿੰਦੇ ਹਨ ਪੌਣ ਚੱਕੀਆਂ ਦੀ ਆਵਾਜ਼ ਨਾਲ ਕੈਂਸਰ ਹੁੰਦਾ ਹੈ।'' ਭਾਵੇਂਕਿ ਹਾਲੇ ਤੱਕ ਇਸ ਦਾ ਕੋਈ ਵਿਗਿਆਨਿਕ ਆਧਾਰ ਨਹੀਂ ਹੈ। ਥਰਮਲ ਪਾਵਰ ਜਾਂ ਕੋਲੇ ਨਾਲ ਬਣਨ ਵਾਲੀ ਬਿਜਲੀ ਦੇ ਧੁਰ ਸਮਰਥਕ ਟਰੰਪ ਆਪਣੀਆਂ ਰੈਲੀਆਂ ਵਿਚ ਪੌਣਚੱਕੀਆਂ ਅਤੇ ਪੌਣਊਰਜਾ ਦਾ ਮਜ਼ਾਕ ਬਣਾਉਂਦੇ ਰਹੇ ਹਨ।
ਬੋਇੰਗ ਦੇ CEO ਨੇ ਮੰਨਿਆ, ਸਾਫਟਵੇਅਰ ਦੀ ਕਮੀ ਕਾਰਨ ਹੋਏ ਹਾਦਸੇ
NEXT STORY