ਜਲੰਧਰ— ਜਹਾਜ਼ ਨਿਰਮਾਤਾ ਕੰਪਨੀ ਬੋਇੰਗ ਦੇ ਸੀ. ਈ. ਓ. ਨੇ ਵੀਰਵਾਰ ਨੂੰ ਮੰਨਿਆ ਕਿ ਜੈਟ 737 ਮੈਕਸ 'ਚ ਸਾਫਟਵੇਅਰ ਦੀ ਕਮੀ ਕਾਰਨ ਜਹਾਜ਼ ਕ੍ਰੈਸ਼ ਦੀ ਘਟਨਾਵਾਂ ਵਧੀਆ ਹਨ। ਉਨ੍ਹਾਂ ਨੇ ਕਿਹਾ ਕਿ ਅਸੀਂ ਇਸ 'ਤੇ ਕੰਮ ਕਰ ਰਹੇ ਹਾਂ ਤੇ ਸਾਫਟਵੇਅਰ ਨੂੰ ਅੱਪਡੇਟ ਕਰ ਰਹੇ ਹਾਂ, ਜਿਸ ਕਾਰਨ ਅੱਗੇ ਤੋਂ ਇਸ ਤਰ੍ਹਾਂ ਦੀਆਂ ਘਟਨਾਵਾਂ 'ਤੇ ਰੋਕ ਲਗ ਸਕੇ।

ਮੁਈਲੇਨਬਰਗ ਨੇ ਵੀਰਵਾਰ ਨੂੰ ਟਵਿਟਰ 'ਤੇ ਇਕ ਵੀਡੀਓ ਸ਼ੇਅਰ ਕੀਤੀ ਤੇ ਦੱਸਿਆ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਖਤਮ ਕਰਨਾ ਸਾਡੀ ਜ਼ਿੰਮੇਵਾਰੀ ਹੈ। ਅਸੀਂ ਇਸ ਦੇ ਮਾਲਿਕ ਹਾਂ ਤੇ ਅਸੀਂ ਜਾਣਦੇ ਹਾਂ ਕਿ ਇਹ ਕਿਸ ਤਰ੍ਹਾਂ ਕਰਨਾ ਹੈ। ਇਥੋਪੀਆਈ ਏਅਰਲਾਈਨਸ ਦੀ ਉਡਾਨ 302 ਦੀ ਰਿਪੋਟ ਆਉਣ ਤੋਂ ਬਾਅਦ ਬੋਇੰਗ ਦੇ ਮੁਈਲੇਨਬਰਗ ਜਾਂਚਕਰਤਾ ਨੇ ਕਿਹਾ ਕਿ ਜੈਟ ਦੇ ਪਾਇਲਟਾਂ ਨੇ ਦੁਰਘਟਨਾ ਤੋਂ ਪਹਿਲਾਂ ਸਾਰੇ ਸੁਰੱਖਿਆ ਪ੍ਰਕਿਰਿਆਵਾਂ ਦਾ ਪਾਲਣ ਕੀਤਾ।
ਇਸ ਤੋਂ ਪਹਿਲਾਂ ਇਸ ਫੀਲਡ ਦੇ ਮਾਹਿਰ ਦਾ ਕਹਿਣਾ ਸੀ ਕਿ ਹਾਦਸੇ ਦੀ ਵਜ੍ਹਾ ਬੋਇੰਗ ਦੀ MCAS ਤਕਨਾਲੋਜੀ ਹੈ ਜੋ ਇਕ ਐਂਟੀ-ਸਟਾਲ ਸਾਫਟਵੇਅਰ ਹੈ। ਵਿਵਾਦਾਂ ਤੋਂ ਬਾਅਦ ਬੋਇੰਗ ਨੇ ਅੱਪਡੇਟ MCAS ਸਾਫਟਵੇਅਰ ਦੀ ਟੈਸਟਿੰਗ ਕੀਤੀ ਹੈ। ਟੈਸਟ ਦੇ ਦੌਰਾਨ ਕੰਪਨੀ ਦੇ CEO ਡੇਨਿਸ ਮੁਲੇਨਬਰਗ ਖੁਦ ਜਹਾਜ਼ 'ਚ ਸਵਾਰ ਸਨ।
ਸ਼ਾਨੋ-ਸ਼ੌਕਤ ਦੀ ਜ਼ਿੰਦਗੀ ਛੱਡਣ ਲਈ ਤਿਆਰ ਮਾਲਿਆ
NEXT STORY