ਨਿਊਯਾਰਕ (ਰਾਜ ਗੋਗਨਾ)- ਅਮਰੀਕਾ ਤੋਂ ਇਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਇੱਥੇ ਬੀਤੇ ਦਿਨ ਨਿਊਯਾਰਕ ਵਿਚ ਭਾਰਤੀ ਮੂਲ ਦੇ ਇਕ ਵਿਦਿਆਰਥੀ ਦੀ ਇਕ ਬਾਈਕ ਹਾਦਸੇ ਵਿੱਚ ਮੌਤ ਹੋ ਜਾਣ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਇਸ ਸਬੰਧ ਵਿਚ ਭਾਰਤ ਦੇ ਕੌਂਸਲੇਟ ਜਨਰਲ ਨੇ ਐਕਸ 'ਤੇ ਇਕ ਪੋਸਟ ਵਿਚ ਕਿਹਾ ਕਿ ਮ੍ਰਿਤਕ ਆਂਧਰਾ ਪ੍ਰਦੇਸ਼ ਦਾ ਰਹਿਣ ਵਾਲਾ ਸੀ, ਜਿਸ ਦੀ ਪਛਾਣ ਮ੍ਰਿਤਕ ਬੇਲੇਮ ਅਚਯੁਥ ਵਜੋਂ ਹੋਈ ਹੈ ਜੋ ਨਿਊਯਾਰਕ ਦੀ ਸਟੇਟ ਯੂਨੀਵਰਸਿਟੀ ਦਾ ਵਿਦਿਆਰਥੀ ਸੀ।
ਭਾਰਤੀ ਕੌਂਸਲੇਟ ਨੇ ਪੋਸਟ ਵਿੱਚ ਲਿਖਿਆ ਹੈ ਕਿ ਉਹ ਦੁਖੀ ਪਰਿਵਾਰ ਦੇ ਸੰਪਰਕ ਵਿੱਚ ਹੈ। ਇਹ ਹਾਦਸਾ ਬੀਤੇ ਦਿਨ ਬੁੱਧਵਾਰ ਸ਼ਾਮ ਨੂੰ ਵਾਪਰਿਆ, ਜਿਸ ਵਿੱਚ ਉਸ ਦੀ ਮੌਤ ਹੋ ਗਈ। ਭਾਰਤ ਦੇ ਕੌਂਸਲੇਟ ਜਨਰਲ ਨੇ ਐਕਸ 'ਤੇ ਇੱਕ ਪੋਸਟ ਵਿੱਚ ਕਿਹਾ ਕਿ ਭਾਰਤੀ ਵਿਦਿਆਰਥੀ ਬੇਲੇਮ ਅਚਯੁਥ ਦੀ ਬੇਵਕਤੀ ਮੌਤ ਬਾਰੇ ਜਾਣ ਕੇ ਬਹੁਤ ਦੁੱਖ ਹੋਇਆ ਹੈ। ਜਿਸ ਦੀ ਕੱਲ੍ਹ ਸ਼ਾਮ ਇੱਕ ਬਾਈਕ ਹਾਦਸੇ ਵਿੱਚ ਮੌਤ ਹੋ ਗਈ।
ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ 'ਚ ਨਵੇਂ ਪ੍ਰਵਾਸੀਆਂ 'ਤੇ ਲਟਕੀ ਤਲਵਾਰ, ਦੇਸ਼ ਨਿਕਾਲਾ ਦੇਣ 'ਚ ਹੁਣ ਨਹੀਂ ਲੱਗੇਗੀ ਦੇਰੀ
ਉਸਦੇ ਪਰਿਵਾਰ ਪ੍ਰਤੀ "ਡੂੰਘੀ ਸੰਵੇਦਨਾ" ਜ਼ਾਹਰ ਕਰਦੇ ਹੋਏ ਕੌਂਸਲੇਟ ਨੇ ਕਿਹਾ ਕਿ ਉਹ "ਦੁਖੀ ਪਰਿਵਾਰ ਅਤੇ ਸਥਾਨਕ ਏਜੰਸੀਆਂ ਦੇ ਸੰਪਰਕ ਦੇ ਵਿੱਚ ਹਨ ਤਾਂ ਜੋ ਮ੍ਰਿਤਕ ਦੇ ਸਰੀਰ ਨੂੰ ਭਾਰਤ ਵਾਪਸ ਭੇਜਣ ਸਮੇਤ ਹਰ ਤਰ੍ਹਾਂ ਦੀ ਸਹਾਇਤਾ ਪ੍ਰਦਾਨ ਕੀਤੀ ਜਾ ਸਕੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਅਮਰੀਕਾ ’ਚ ਸੁਰੱਖਿਅਤ ਨਹੀਂ ‘ਅਮੀਰ ਭਾਰਤੀ’, ਗੈਂਗਸਟਰਾਂ ਤੋਂ ਮਿਲ ਰਹੀਆਂ ਜਾਨੋਂ ਮਾਰਨ ਦੀਆਂ ਧਮਕੀਆਂ
NEXT STORY