ਰੈੱਡ ਲੌਜ (ਭਾਸ਼ਾ): ਅਮਰੀਕਾ ਦੇ ਯੈਲੋਸਟੋਨ ਵਿੱਚ ਹੜ੍ਹ ਆਉਣ ਕਾਰਨ ਦੇਸ਼ ਦੇ ਸਭ ਤੋਂ ਪੁਰਾਣੇ ਰਾਸ਼ਟਰੀ ਪਾਰਕ ਵਿੱਚੋਂ 10,000 ਤੋਂ ਵੱਧ ਸੈਲਾਨੀਆਂ ਨੂੰ ਬਾਹਰ ਕੱਢਣ ਦਾ ਹੁਕਮ ਦਿੱਤਾ ਗਿਆ ਹੈ। ਹੜ੍ਹ ਕਾਰਨ ਕਈ ਪੁਲ ਅਤੇ ਸੜਕਾਂ ਰੁੜ੍ਹ ਗਈਆਂ ਹਨ, ਹਾਲਾਂਕਿ ਅਜੇ ਤੱਕ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ। ਤਿੰਨ ਰਾਜਾਂ 'ਚ ਫੈਲੇ ਇਸ ਵਿਸ਼ਾਲ ਪਾਰਕ 'ਚ ਸਿਰਫ ਕੈਂਪ 'ਚ ਮੌਜੂਦ ਲੋਕ ਹੀ ਬਚੇ ਸਨ, ਜੋ ਹੁਣ ਉਥੋਂ ਬਾਹਰ ਨਿਕਲ ਰਹੇ ਹਨ।
ਪੜ੍ਹੋ ਇਹ ਅਹਿਮ ਖ਼ਬਰ -'ਦੁਨੀਆ ਦੀ ਛੱਤ' 'ਤੇ ਚੀਨ ਬਣਾ ਰਿਹਾ ਤਾਰਾਮੰਡਲ, ਸਪੇਸ ਤਕਨਾਲੋਜੀ 'ਚ ਨਿਕਲਿਆ ਅੱਗੇ (ਵੀਡੀਓ)
ਸੁਪਰਡੈਂਟ ਕੈਮ ਸ਼ੋਲੇ ਨੇ ਕਿਹਾ ਕਿ ਯੈਲੋਸਟੋਨ ਨੈਸ਼ਨਲ ਪਾਰਕ ਇੱਕ ਹਫ਼ਤੇ ਲਈ ਬੰਦ ਰਹਿ ਸਕਦਾ ਹੈ ਅਤੇ ਹੋ ਸਕਦਾ ਹੈ ਕਿ ਉੱਤਰੀ ਪ੍ਰਵੇਸ਼ ਦੁਆਰ ਇਸ ਸਾਲ ਗਰਮੀ ਵਿੱਚ ਦੁਬਾਰਾ ਖੋਲ੍ਹਿਆ ਹੀ ਨਾ ਜਾਵੇ। ਇਸ ਸਾਲ ਯੈਲੋਸਟੋਨ ਨੈਸ਼ਨਲ ਪਾਰਕ ਦੀ 150ਵੀਂ ਵਰ੍ਹੇਗੰਢ ਹੈ। ਸ਼ੋਲੀ ਨੇ ਕਿਹਾ ਕਿ ਪਾਣੀ ਦਾ ਪੱਧਰ ਅਜੇ ਵੀ ਵੱਧ ਰਿਹਾ ਹੈ। ਇਸ ਹਫ਼ਤੇ ਦੇ ਅੰਤ ਵਿੱਚ ਦੁਬਾਰਾ ਹੜ੍ਹ ਆਉਣ ਦੀ ਸੰਭਾਵਨਾ ਹੈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
US 'ਚ ਬਣੇਗਾ ਭਾਰਤੀ-ਅਮਰੀਕੀਆਂ ਦੇ ਇਤਿਹਾਸ ਨੂੰ ਪ੍ਰਦਰਸ਼ਿਤ ਕਰਦਾ ਮਿਊਜ਼ੀਅਮ, ਬਾਈਡੇਨ ਨੇ ਕੀਤੇ ਦਸਤਖ਼ਤ
NEXT STORY