ਇੰਟਰਨੈਸ਼ਨਲ ਡੈਸਕ: ਅਮਰੀਕੀ ਪ੍ਰਤੀਨਿਧੀ ਸਭਾ ਦੀ ਸਪੀਕਰ ਨੈਨਸੀ ਪੇਲੋਸੀ ਦੇ ਦੌਰੇ ਤੋਂ ਬਾਅਦ ਚੀਨ ਅਤੇ ਤਾਈਵਾਨ ਵਿਚਾਲੇ ਤਣਾਅ ਵਧਦਾ ਜਾ ਰਿਹਾ ਹੈ। ਪੇਲੋਸੀ ਦੇ ਦੌਰੇ ਤੋਂ ਬਾਅਦ ਚੀਨ ਨੇ ਤਾਈਵਾਨ ਦੀ ਘੇਰਾਬੰਦੀ ਕਰਕੇ ਆਪਣਾ ਹੁਣ ਤੱਕ ਦਾ ਸਭ ਤੋਂ ਵੱਡਾ ਫੌਜੀ ਅਭਿਆਸ ਸ਼ੁਰੂ ਕਰ ਦਿੱਤਾ ਹੈ। ਉਦੋਂ ਤੋਂ ਚੀਨ ਦੀ ਘੁਸਪੈਠ ਅਤੇ ਉਕਸਾਉਣ ਵਾਲੀਆਂ ਕਾਰਵਾਈਆਂ ਲਗਾਤਾਰ ਜਾਰੀ ਹਨ। ਸੋਮਵਾਰ ਨੂੰ ਵੀ ਇੱਕ ਚੀਨ ਦਾ ਇਕ ਡਰੋਨ ਨੇ ਤਾਇਵਾਨ ਦੁਆਰਾ ਨਿਯੰਤਰਿਤ ਇੱਕ ਟਾਪੂ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ। ਇਸ ਵਾਰ ਅਮਰੀਕਾ ਦੇ ਦਮ 'ਤੇ ਤਾਈਵਾਨ ਨੇ ਪਹਿਲੀ ਵਾਰ ਚੇਤਾਵਨੀ ਦੇ ਗੋਲੇ ਚਲਾ ਕੇ ਦਲੇਰੀ ਨਾਲ ਜਵਾਬ ਦਿੱਤਾ।
ਗੋਲੀਬਾਰੀ ਹੋਣ ਕਾਰਨ ਡਰੋਨ ਵਾਪਸ ਚੀਨ ਵੱਲ ਪਰਤ ਗਿਆ। ਇਸ ਤੋਂ ਪਹਿਲਾਂ 29 ਅਗਸਤ ਨੂੰ ਤਾਈਵਾਨ ਨੇ ਚੀਨ ਨੂੰ ਚਿਤਾਵਨੀ ਦਿੱਤੀ ਸੀ ਕਿ ਜੇਕਰ ਕੋਈ ਡਰੋਨ ਉਸ ਦੀ ਸਰਹੱਦ ਵੱਲ ਆਉਂਦਾ ਹੈ ਜਾਂ ਅੰਦਰ ਜਾਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਨੂੰ ਤੁਰੰਤ ਮਾਰ ਦਿੱਤਾ ਜਾਵੇਗਾ। ਜਾਣਕਾਰੀ ਮੁਤਾਬਕ ਬਾਈਡੇਨ ਪ੍ਰਸ਼ਾਸਨ ਤਾਇਵਾਨ ਨੂੰ 1.1 ਅਰਬ ਡਾਲਰ ਦੇ ਹਥਿਆਰ ਵੇਚਣ ਦੀ ਯੋਜਨਾ ਬਣਾ ਰਿਹਾ ਹੈ ਅਤੇ ਇਸ ਸਬੰਧ 'ਚ ਅਮਰੀਕੀ ਕਾਂਗਰਸ ਤੋਂ ਮਨਜ਼ੂਰੀ ਮੰਗੀ ਗਈ ਹੈ। ਇਨ੍ਹਾਂ ਵਿੱਚ 60 ਜਹਾਜ਼ ਵਿਰੋਧੀ ਮਿਜ਼ਾਈਲਾਂ ਅਤੇ 100 ਹਵਾ ਤੋਂ ਹਵਾ ਵਿੱਚ ਮਾਰ ਕਰਨ ਵਾਲੀਆਂ ਮਿਜ਼ਾਈਲਾਂ ਸ਼ਾਮਲ ਹੋਣਗੀਆਂ।
ਸੂਤਰਾਂ ਅਨੁਸਾਰ ਰਸਮੀ ਕੂਟਨੀਤਕ ਸਬੰਧਾਂ ਦੀ ਘਾਟ ਦੇ ਬਾਵਜੂਦ ਵਾਸ਼ਿੰਗਟਨ ਤਾਈਵਾਨ ਦਾ ਸਭ ਤੋਂ ਮਜ਼ਬੂਤ ਸਮਰਥਕ ਅਤੇ ਹਥਿਆਰਾਂ ਦਾ ਸਪਲਾਇਰ ਹੈ। ਜੂਨ ਵਿੱਚ ਵੀ ਅਮਰੀਕਾ ਨੇ ਤਾਈਵਾਨੀ ਜਲ ਸੈਨਾ ਦੇ ਜਹਾਜ਼ਾਂ ਨੂੰ 120 ਮਿਲੀਅਨ ਡਾਲਰ ਦੇ ਪੁਰਜ਼ੇ ਦੇਣ ਦਾ ਐਲਾਨ ਕੀਤਾ ਸੀ। ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਅਮਰੀਕਾ ਦੇ ਦੋ ਜੰਗੀ ਬੇੜੇ ਤਾਇਵਾਨ ਜਲਡਮਰੂ ਤੋਂ ਹੋ ਕੇ ਅੰਤਰਰਾਸ਼ਟਰੀ ਜਲ ਖੇਤਰ ਤੋਂ ਲੰਘੇ ਸਨ। ਅਮਰੀਕੀ ਜਲ ਸੈਨਾ ਨੇ ਇਕ ਬਿਆਨ ਜਾਰੀ ਕਰਕੇ ਇਹ ਜਾਣਕਾਰੀ ਦਿੱਤੀ ਹੈ। ਪੇਲੋਸੀ ਦੇ ਦੌਰੇ ਤੋਂ ਬਾਅਦ ਇਹ ਅਜਿਹਾ ਪਹਿਲਾ ਆਪਰੇਸ਼ਨ ਸੀ। ਕਾਬਿਲੇਗੌਰ ਹੈ ਕਿ ਚੀਨ ਇਸ ਤੋਂ ਬਹੁਤ ਨਾਰਾਜ਼ ਸੀ ਅਤੇ ਇਸ ਤਰ੍ਹਾਂ ਦੀਆਂ ਕਾਰਵਾਈਆਂ ਨੂੰ 'ਭੜਕਾਊ' ਕਰਾਰ ਦਿੱਤਾ ਸੀ।
ਆਸਟ੍ਰੇਲੀਆ 'ਚ ਭਾਰਤੀ ਗਾਵਾਂ ਨਾਲ ਹੋ ਰਿਹੈ ਮਾਨਸਿਕ ਰੋਗੀਆਂ ਦਾ ਇਲਾਜ
NEXT STORY