ਵਾਸ਼ਿੰਗਟਨ (ਰਾਜ ਗੋਗਨਾ)— ਬੀਤੇ ਦਿਨ ਅਮਰੀਕਾ ਦੇ ਸੂਬੇ ਮੈਰੀਲੈਂਡ ਦੇ ਰਹਿਣ ਵਾਲੇ ਵਿਅਕਤੀ ਲਾਰੈਂਸ ਫੌਸੇਟ, ਜਿਸ ਦਾ ਹਾਰਟ ਟਰਾਂਸਪਲਾਂਟ ਕੀਤਾ ਗਿਆ ਸੀ ਤੇ ਉਹ ਸੂਰ ਦਾ ਦਿਲ ਟਰਾਂਸਪਲਾਂਟ ਕਰਾਉਣ ਵਾਲਾ ਦੂਜਾ ਸ਼ਖ਼ਸ ਸੀ। ਉਸ ਦੀ ਸਥਾਨਕ ਹਸਪਤਾਲ ਵਿੱਚ ਮੌਤ ਹੋ ਗਈ। ਡਾਕਟਰਾਂ ਦਾ ਕਹਿਣਾ ਹੈ ਕਿ 58 ਸਾਲਾ ਲਾਰੈਂਸ ਫੌਸੇਟ ਦੀ ਸੂਰ ਦਾ ਦਿਲ ਟਰਾਂਸਪਲਾਂਟ ਕਰਵਾਉਣ ਤੋਂ ਡੇਢ ਮਹੀਨੇ ਬਾਅਦ ਮੌਤ ਹੋ ਗਈ। ਉਹ ਇੱਕ ਸੂਰ ਤੋਂ ਟ੍ਰਾਂਸਪਲਾਂਟਡ ਦਿਲ ਪ੍ਰਾਪਤ ਕਰਨ ਵਾਲਾ ਅਮਰੀਕਾ ਵਿੱਚ ਦੂਜਾ ਵਿਅਕਤੀ ਸੀ।
ਬਹੁਤ ਹੀ ਪ੍ਰਯੋਗਾਤਮਕ ਸਰਜਰੀ ਦੇ ਲਗਭਗ ਛੇ ਹਫ਼ਤਿਆਂ ਬਾਅਦ ਮੈਰੀਲੈਂਡ ਦੇ ਹਸਪਤਾਲ ਵਿੱਚ ਡਾਕਟਰਾਂ ਨੇ ਮੰਗਲਵਾਰ ਉਸ ਦੀ ਮੌਤ ਦੀ ਘੋਸ਼ਣਾ ਕੀਤੀ। ਲਾਰੈਂਸ ਫੌਸੇਟ ਦਿਲ ਦੀ ਅਸਫਲਤਾ ਕਾਰਨ ਮਰ ਰਿਹਾ ਸੀ ਅਤੇ ਇੱਕ ਰਵਾਇਤੀ ਹਾਰਟ ਟ੍ਰਾਂਸਪਲਾਂਟ ਲਈ ਉਹ ਅਯੋਗ ਸੀ, ਜਦੋਂ ਉਸਨੂੰ ਲੰਘੀ 20 ਸਤੰਬਰ ਨੂੰ ਜੈਨੇਟਿਕ ਤੌਰ 'ਤੇ ਸੂਰ ਦਾ ਦਿਲ ਪ੍ਰਾਪਤ ਹੋਇਆ ਸੀ। ਯੂਨੀਵਰਸਿਟੀ ਆਫ਼ ਮੈਰੀਲੈਂਡ ਸਕੂਲ ਆਫ਼ ਮੈਡੀਸਨ ਅਨੁਸਾਰ, ਦਿਲ ਪਹਿਲੇ ਮਹੀਨੇ ਤੋਂ ਤੰਦਰੁਸਤ ਜਾਪਦਾ ਸੀ ਪਰ ਹਾਲ ਹੀ ਦੇ ਦਿਨਾਂ ਵਿੱਚ ਨਾ ਚੱਲਣ ਹੋਣ ਦੇ ਸੰਕੇਤ ਦਿਖਣੇ ਸ਼ੁਰੂ ਹੋ ਗਏ ਸਨ। ਫੌਸੇਟ ਦੀ ਸੋਮਵਾਰ ਨੂੰ ਮੌਤ ਹੋ ਗਈ।
ਪੜ੍ਹੋ ਇਹ ਅਹਿਮ ਖ਼ਬਰ-ਕੈਨੇਡੀਅਨ ਸੂਬੇ ਨੇ ਨਵੇਂ ਇਮੀਗ੍ਰੇਸ਼ਨ ਟੀਚੇ ਦਾ ਕੀਤਾ ਐਲਾਨ, ਫਰੈਂਚ ਭਾਸ਼ਾ ਕੀਤੀ ਲਾਜ਼ਮੀ
ਹਸਪਤਾਲ ਦੁਆਰਾ ਜਾਰੀ ਇੱਕ ਬਿਆਨ ਵਿੱਚ ਫੌਸੇਟ ਦੀ ਪਤਨੀ ਨੇ ਕਿਹਾ ਕਿ ਉਸਦੇ ਪਤੀ ਨੂੰ ਪਤਾ ਸੀ ਕਿ ਸਾਡੇ ਨਾਲ ਉਸਦਾ ਸਮਾਂ ਬਹੁਤ ਘੱਟ ਸੀ ਅਤੇ ਦੂਜਿਆਂ ਲਈ ਅਜਿਹਾ ਕਰਨ ਦਾ ਇਹ ਉਸ ਦਾ ਆਖਰੀ ਮੌਕਾ ਸੀ। ਉਸਨੇ ਕਦੇ ਇਸ ਬਾਰੇ ਕਦੇ ਕਲਪਨਾ ਵੀ ਨਹੀਂ ਕੀਤੀ ਸੀ ਕਿ ਉਹ ਜਿੰਨੇ ਸਮੇਂ ਤੱਕ ਜਿਊਂਦਾ ਰਿਹਾ। ਯੂਨੀਵਰਸਿਟੀ ਆਫ਼ ਮੈਰੀਲੈਂਡ ਮੈਡੀਕਲ ਸੈਂਟਰ ਵਿੱਚ ਟਰਾਂਸਪਲਾਂਟ ਦੀ ਅਗਵਾਈ ਕਰਨ ਵਾਲੇ ਸਰਜਨ ਡਾਕਟਕ ਬਾਰਟਲੇ ਗ੍ਰਿਫਿਥ ਨੇ ਆਪਣੇ ਇੱਕ ਬਿਆਨ ਵਿੱਚ ਕਿਹਾ, ''ਮ੍ਰਿਤਕ "ਮਿਸਟਰ ਫੌਸੇਟ ਦੀ ਆਖਰੀ ਇੱਛਾ ਸੀ ਕਿ ਅਸੀਂ ਆਪਣੇ ਤਜ਼ਰਬੇ ਤੋਂ ਜੋ ਕੁਝ ਸਿੱਖਿਆ ਹੈ, ਉਸ ਦਾ ਵੱਧ ਤੋਂ ਵੱਧ ਲਾਭ ਉਠਾਈਏ। ਫੌਸੇਟ, ਇੱਕ ਨੇਵੀ ਅਨੁਭਵੀ ਅਤੇ ਮੈਰੀਲੈਂਡ ਵਿੱਚ ਦੋ ਬੱਚਿਆਂ ਦਾ ਪਿਤਾ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਕੈਨੇਡੀਅਨ ਸੂਬੇ ਨੇ ਨਵੇਂ ਇਮੀਗ੍ਰੇਸ਼ਨ ਟੀਚੇ ਦਾ ਕੀਤਾ ਐਲਾਨ, ਫਰੈਂਚ ਭਾਸ਼ਾ ਕੀਤੀ ਲਾਜ਼ਮੀ
NEXT STORY