ਵਾਸ਼ਿੰਗਟਨ/ਮਨੀਲਾ: ਮੱਧ ਪੂਰਬ (ਪੱਛਮੀ ਏਸ਼ੀਆ) ਵਿੱਚ ਜਾਰੀ ਤਣਾਅ ਅਤੇ ਵਿਸ਼ਵਵਿਆਪੀ ਊਰਜਾ ਸੰਕਟ ਦੇ ਦਰਮਿਆਨ ਅਮਰੀਕਾ ਨੇ ਫਿਲੀਪੀਨਜ਼ ਨੂੰ ਵੱਡੀ ਰਾਹਤ ਦਿੱਤੀ ਹੈ। ਅਮਰੀਕਾ ਨੇ ਫਿਲੀਪੀਨਜ਼ ਦੀ ਬੇਨਤੀ 'ਤੇ ਉਸ ਨੂੰ ਰੂਸੀ ਤੇਲ ਅਤੇ ਪੈਟਰੋਲੀਅਮ ਉਤਪਾਦ ਖਰੀਦਣ ਲਈ ਆਰਜ਼ੀ ਛੋਟ ਦੇ ਦਿੱਤੀ ਹੈ। ਫਿਲੀਪੀਨਜ਼ ਦੇ ਊਰਜਾ ਵਿਭਾਗ ਅਨੁਸਾਰ ਇਹ ਛੋਟ 17 ਅਪ੍ਰੈਲ ਤੋਂ 16 ਮਈ ਤੱਕ ਪ੍ਰਭਾਵੀ ਰਹੇਗੀ। ਇਸ ਤੋਂ ਪਹਿਲਾਂ ਮਾਰਚ ਵਿੱਚ ਵੀ ਅਮਰੀਕਾ ਨੇ 30 ਦਿਨਾਂ ਦੀ ਛੋਟ ਦਿੱਤੀ ਸੀ, ਜੋ 11 ਅਪ੍ਰੈਲ ਨੂੰ ਖਤਮ ਹੋ ਗਈ ਸੀ। ਹੁਣ ਨਵੀਂ ਛੋਟ ਮਿਲਣ ਨਾਲ ਫਿਲੀਪੀਨਜ਼ ਨੂੰ ਕੁਝ ਸਮੇਂ ਲਈ ਆਪਣੀਆਂ ਊਰਜਾ ਲੋੜਾਂ ਪੂਰੀਆਂ ਕਰਨ ਵਿੱਚ ਵੱਡੀ ਮਦਦ ਮਿਲੇਗੀ।
ਰਾਸ਼ਟਰਪਤੀ ਡੋਨਾਲਡ ਟਰੰਪ ਦੇ ਇਸ ਫੈਸਲੇ ਦਾ ਮੁੱਖ ਮਕਸਦ ਵਿਸ਼ਵ ਪੱਧਰ 'ਤੇ ਤੇਲ ਦੀਆਂ ਕੀਮਤਾਂ ਨੂੰ ਕਾਬੂ ਵਿੱਚ ਰੱਖਣਾ ਹੈ। ਜ਼ਿਕਰਯੋਗ ਹੈ ਕਿ ਇਸ ਦਾ ਫਾਇਦਾ ਸਿਰਫ ਫਿਲੀਪੀਨਜ਼ ਨੂੰ ਹੀ ਨਹੀਂ, ਸਗੋਂ ਭਾਰਤ ਨੂੰ ਵੀ ਹੋ ਰਿਹਾ ਹੈ ਕਿਉਂਕਿ ਟਰੰਪ ਪ੍ਰਸ਼ਾਸਨ ਨੇ ਰੂਸੀ ਤੇਲ ਦੀ ਖਰੀਦ 'ਤੇ ਛੋਟ ਵਧਾ ਦਿੱਤੀ ਹੈ।ਫਿਲੀਪੀਨਜ਼ ਵਿੱਚ 'ਊਰਜਾ ਐਮਰਜੈਂਸੀ' ਇਹ ਫੈਸਲਾ ਅਜਿਹੇ ਸਮੇਂ ਲਿਆ ਗਿਆ ਹੈ ਜਦੋਂ ਫਿਲੀਪੀਨਜ਼ ਪਹਿਲਾਂ ਹੀ ਊਰਜਾ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਫਿਲੀਪੀਨਜ਼ ਦੇ ਰਾਸ਼ਟਰਪਤੀ ਫਰਡੀਨੈਂਡ ਮਾਰਕੋਸ ਜੂਨੀਅਰ ਨੇ ਹਾਲ ਹੀ ਵਿੱਚ ਦੇਸ਼ ਵਿੱਚ ਰਾਸ਼ਟਰੀ ਊਰਜਾ ਐਮਰਜੈਂਸੀ ਦਾ ਐਲਾਨ ਕੀਤਾ ਸੀ।
ਪੜ੍ਹੋ ਇਹ ਅਹਿਮ ਖ਼ਬਰ- ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਸ਼ੱਕ 'ਚ ਮਾਰ 'ਤੇ 186 ਲੋਕ! ਅਮਰੀਕੀ ਫੌਜ ਦੀ ਵੱਡੀ ਕਾਰਵਾਈ
ਊਰਜਾ ਸਕੱਤਰ ਸ਼ੇਰੋਨ ਗੈਰੀਨ ਅਨੁਸਾਰ, ਦੇਸ਼ ਕੋਲ ਫਿਲਹਾਲ ਲਗਭਗ 54 ਦਿਨਾਂ ਦਾ ਬਾਲਣ ਭੰਡਾਰ ਮੌਜੂਦ ਹੈ, ਪਰ ਮੌਜੂਦਾ ਹਾਲਾਤ ਨੂੰ ਦੇਖਦੇ ਹੋਏ ਵਾਧੂ ਬਦਲ ਜ਼ਰੂਰੀ ਸਨ। ਸਰੋਤਾਂ ਅਨੁਸਾਰ, ਹੋਰਮੁਜ਼ ਸਟ੍ਰੇਟ ਵਰਗੇ ਅਹਿਮ ਸਮੁੰਦਰੀ ਮਾਰਗਾਂ 'ਤੇ ਵਧਦੇ ਤਣਾਅ ਕਾਰਨ ਪੂਰੀ ਦੁਨੀਆ ਦੀ ਤੇਲ ਅਤੇ ਗੈਸ ਸਪਲਾਈ ਪ੍ਰਭਾਵਿਤ ਹੋਈ ਹੈ। ਇਸੇ ਕਾਰਨ ਕਈ ਦੇਸ਼ਾਂ ਨੂੰ ਬਦਲਵੇਂ ਸਰੋਤਾਂ ਦੀ ਭਾਲ ਕਰਨੀ ਪੈ ਰਹੀ ਹੈ। ਅਮਰੀਕਾ ਵੱਲੋਂ ਦਿੱਤੀ ਗਈ ਇਸ ਛੋਟ ਨਾਲ ਤੇਲ ਦੀਆਂ ਕੀਮਤਾਂ ਨੂੰ ਸਥਿਰ ਰੱਖਣ ਅਤੇ ਸਪਲਾਈ ਨੂੰ ਬਰਕਰਾਰ ਰੱਖਣ ਵਿੱਚ ਮਦਦ ਮਿਲਣ ਦੀ ਉਮੀਦ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਵਿਦੇਸ਼ ਸਕੱਤਰ ਵਿਕਰਮ ਮਿਸਰੀ ਅਗਲੇ ਮਹੀਨੇ ਕਰ ਸਕਦੇ ਹਨ ਨੇਪਾਲ ਦਾ ਦੌਰਾ
NEXT STORY