ਵਾਸ਼ਿੰਗਟਨ(ਬਿਊਰੋ)— ਚਿੜੀਆਘਰ ਬੱਚਿਆਂ ਨੂੰ ਕਾਫੀ ਪਸੰਦ ਆਉਂਦਾ ਹੈ, ਕਿਉਂਕਿ ਉਥੇ ਜਾਨਵਰ ਰਹਿੰਦੇ ਹਨ ਅਤੇ ਲੋਕਾਂ ਦਾ ਮਨੋਰੰਜਣ ਵੀ ਕਰਦੇ ਹਨ। ਜੋ ਬੱਚਿਆਂ ਨੂੰ ਕਾਫੀ ਪਸੰਦ ਆਉਂਦਾ ਹੈ। ਅਜਿਹਾ ਹੀ ਦੇਖਣ ਨੂੰ ਮਿਲਿਆ ਅਮਰੀਕਾ ਦੇ ਸਿਨਸਿਨਾਤੀ ਜ਼ੂ ਵਿਚ, ਜਿੱਥੇ ਪੋਲਰ ਬੀਅਰ (ਭਾਲੂ) ਦਾ 28ਵਾਂ ਜਨਮਦਿਨ ਮਨਾਇਆ ਹੈ। ਉਥੇ ਹੀ ਦੂਜੇ ਪਾਸੇ ਇਕ ਹੋਰ ਦੂਜੇ ਭਾਲੂ ਦਾ 17ਵਾਂ ਜਨਮਦਿਨ ਮਨਾਇਆ ਗਿਆ। ਇਹ ਵੀਡੀਓ ਫੇਸਬੁੱਕ 'ਤੇ ਤੇਜੀ ਨਾਲ ਵਾਇਰਲ ਹੋ ਰਹੀ ਹੈ। ਲੋਕ ਇਸ ਜਨਮਦਿਨ ਸੈਲੀਬ੍ਰੇਸ਼ਨ ਦੇ ਵੀਡੀਓ ਨੂੰ ਬਹੁਤ ਪਸੰਦ ਕਰ ਰਹੇ ਹਨ।
ਇਹ ਵੀਡੀਓ ਸਿਨਸਿਨਾਤੀ ਜ਼ੂ ਨੇ ਫੇਸਬੁੱਕ 'ਤੇ ਪੋਸਟ ਕੀਤੀ ਹੈ, ਜਿੱਥੇ ਦੋਵਾਂ ਭਾਲੂਆਂ ਨੂੰ ਵੱਖ-ਵੱਖ ਕੇਕ ਦਿੱਤਾ ਗਿਆ। ਇਸ ਵੀਡੀਓ ਨੂੰ ਹੁਣ ਤੱਕ 5 ਹਜ਼ਾਰ ਤੋਂ ਜ਼ਿਆਦਾ ਲੋਕਾਂ ਨੇ ਲਾਈਕ ਕੀਤਾ ਹੈ। ਹੋਰ ਤਾਂ ਹੋਰ ਲੋਕ ਇਨ੍ਹਾਂ ਦੋਵਾਂ ਨੂੰ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਹਨ। ਇਕ ਸ਼ਖਸ ਨੇ ਪੋਸਟ 'ਤੇ ਕੁਮੈਂਟ ਕੀਤਾ-'ਜਨਮਦਿਨ ਮੁਬਾਰਕ, ਤੁਸੀਂ ਮੇਰੇ ਸੱਭ ਤੋਂ ਪਸੰਦੀਦਾ ਜਾਨਵਰ ਹੋ।' ਉਥੇ ਹੀ ਦੂਜੇ ਯੁਜ਼ਰ ਨੇ ਲਿਖਿਆ-'ਹੈਪੀ ਬਰਥਡੇਅ, ਇਸ ਤਰ੍ਹਾਂ ਹੀ ਖੁਸ਼ ਰਹੋ ਅਤੇ ਮਜ਼ੇ ਕਰਦੇ ਰਹੋ।' ਦੱਸਣਯੋਗ ਹੈ ਕਿ ਇਕ ਭਾਲੂ ਦਾ ਨਾਂ ਲਿਟਿਵ ਵਨ ਹੈ ਅਤੇ ਉਥੇ ਹੀ ਦੂਜੇ ਦਾ ਨਾਂ ਅਨਾਨਾ ਹੈ, ਜਿਨ੍ਹਾਂ ਨੂੰ ਚਿੜੀਆਘਰ ਵਿਚ ਕਾਫੀ ਪਸੰਦ ਕੀਤਾ ਜਾਂਦਾ ਹੈ।
Polar Bear Birthday Party
Happy birthday to Anana and Little One! Anana turned 17 yesterday & Little One is 28 today! Polar bears are threatened due to climate change and right here at the Cincinnati Zoo & Botanical Garden, a team of scientists is racing against the clock to save the polar bear. In partnership with zoos across North America, CREW researchers are working to save this iconic animal with science. Join us as we work to raise a total of $70,000 by December 31st for CREW’s Signature Polar Bear Conservation Project! Click here for more info: http://cincinnatizoo.org/support/donate/polar-bear-challenge/
Posted by Cincinnati Zoo & Botanical Garden on Wednesday, December 13, 2017
ਤੁਰਕੀ 'ਚ ਜਰਮਨੀ ਦੀ ਪੱਤਰਕਾਰ ਦੀ ਹੋਈ ਰਿਹਾਈ
NEXT STORY