ਹਿਊਸਟਨ (ਭਾਸ਼ਾ)- ਅਮਰੀਕਾ ਦੇ ਟੈਕਸਾਸ ਸੂਬੇ ਵਿੱਚ ਭਾਰਤੀ ਮੂਲ ਦੇ ਪਹਿਲੇ ਸਿੱਖ ਅਮਰੀਕੀ ਅਧਿਕਾਰੀ ਸੰਦੀਪ ਧਾਲੀਵਾਲ ਦੇ 2019 ਵਿੱਚ ਹੋਏ ਕਤਲ ਦੇ ਮਾਮਲੇ ਵਿੱਚ ਇੱਥੋਂ ਦੀ ਇੱਕ ਅਦਾਲਤ ਨੇ ਇਕ ਵਿਅਕਤੀ ਨੂੰ ਦੋਸ਼ੀ ਕਰਾਰ ਦਿੱਤਾ ਹੈ। ਹਿਊਸਟਨ ਵਿੱਚ ਹੈਰਿਸ ਕਾਉਂਟੀ ਦੀ ਅਪਰਾਧਿਕ ਅਦਾਲਤ ਦੇ ਜੱਜ ਨੇ ਰਾਬਰਟ ਸੋਲਿਸ (50) ਨੂੰ ਧਾਲੀਵਾਲ ਦੇ ਕਤਲ ਦਾ ਦੋਸ਼ੀ ਕਰਾਰ ਦਿੱਤਾ।
42 ਸਾਲਾ ਧਾਲੀਵਾਲ ਨੇ ਹੈਰਿਸ ਕਾਉਂਟੀ ਸ਼ੈਰਿਫ ਦੇ ਦਫਤਰ ਵਿੱਚ 10 ਸਾਲਾਂ ਤੱਕ ਸੇਵਾ ਕੀਤੀ। 2015 ਵਿੱਚ ਉਹ ਵਰਦੀ ਦੇ ਨਾਲ ਪੱਗ ਬੰਨ੍ਹਣ ਦੀ ਇਜਾਜ਼ਤ ਦਿੱਤੇ ਜਾਣ ਕਾਰਨ ਸੁਰਖੀਆਂ ਵਿੱਚ ਆਇਆ ਸੀ। 27 ਸਤੰਬਰ, 2019 ਨੂੰ ਡਿਊਟੀ 'ਤੇ ਤਾਇਨਾਤ ਧਾਲੀਵਾਲ ਦਾ ਘਾਤ ਲਗਾ ਕੇ ਕੀਤੀ ਗਈ ਗੋਲੀਬਾਰੀ ਵਿਚ ਕਤਲ ਕਰ ਦਿੱਤਾ ਗਿਆ ਸੀ। ਸੋਮਵਾਰ ਨੂੰ ਜਦੋਂ ਜੱਜ ਨੇ ਫ਼ੈਸਲਾ ਸੁਣਾਇਆ ਤਾਂ ਧਾਲੀਵਾਲ ਦਾ ਪਰਿਵਾਰ ਵੀ ਅਦਾਲਤ ਵਿਚ ਮੌਜੂਦ ਸੀ। ਜੱਜ ਨੇ ਫ਼ੈਸਲਾ ਸੁਣਾਉਣ ਵਿੱਚ 30 ਮਿੰਟ ਤੋਂ ਵੀ ਘੱਟ ਸਮਾਂ ਲਾਇਆ।
ਪੜ੍ਹੋ ਇਹ ਅਹਿਮ ਖ਼ਬਰ- ਅਮਰੀਕਾ: ਭਾਰਤੀ ਮੂਲ ਦੇ ਚੰਦਰੂ 'ਵਿਸ਼ਵਾਸ ਆਧਾਰਿਤ ਸੁਰੱਖਿਆ ਸਲਾਹਕਾਰ ਕੌਂਸਲ' ਦੇ ਬਣੇ ਮੈਂਬਰ
ਸੋਲਿਸ ਨੇ ਖੁਦ ਆਪਣੇ ਵਕੀਲ ਨੂੰ ਹਟਾ ਕੇ ਅਦਾਲਤ ਵਿੱਚ ਆਪਣਾ ਕੇਸ ਪੇਸ਼ ਕੀਤਾ। ਉਸਨੇ ਜੱਜ ਨੂੰ ਕਿਹਾ ਕਿ ਕਿਉਂਕਿ ਤੁਸੀਂ ਮੰਨਦੇ ਹੋ ਕਿ ਮੈਂ ਕਤਲ ਦਾ ਦੋਸ਼ੀ ਹਾਂ, ਮੈਨੂੰ ਵਿਸ਼ਵਾਸ ਹੈ ਕਿ ਤੁਸੀਂ ਮੈਨੂੰ ਮੌਤ ਦੀ ਸਜ਼ਾ ਦਿਓਗੇ। ਜੱਜ ਕ੍ਰਿਸ ਮੋਰਟਨ ਨੇ ਫ਼ੈਸਲਾ ਪੜ੍ਹਿਆ ਅਤੇ ਸੋਲਿਸ ਨੇ ਸਿਰ ਹਿਲਾ ਕੇ ਫ਼ੈਸਲੇ ਲਈ ਸਹਿਮਤੀ ਦਿੱਤੀ। ਉਸਦਾ ਚਿਹਰਾ ਭਾਵਹੀਣ ਸੀ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਫਰਾਂਸ 'ਚ ਰਾਸ਼ਟਰਪਤੀ ਮੈਕਰੋਨ ਖ਼ਿਲਾਫ ਭੱਖਿਆ ਗੁੱਸਾ, ਮਹਿੰਗਾਈ ਨੂੰ ਲੈ ਕੇ ਸੜਕਾਂ 'ਤੇ ਉਤਰੇ ਲੱਖਾਂ ਲੋਕ(Video)
NEXT STORY