ਨਿਊਯਾਰਕ (ਰਾਜ ਗੋਗਨਾ)- ਬੀਤੇ ਦਿਨ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਆਪਣੇ ਖ਼ਿਲਾਫ਼ ਚੱਲ ਰਹੇ ਮਾਮਲੇ ਦੀ ਸੁਣਵਾਈ ਦੌਰਾਨ ਅਦਾਲਤ 'ਚ ਹੀ ਜੱਜ ਨਾਲ ਲੜ ਪਏ। ਕੇਸ ਦੀ ਸੁਣਵਾਈ ਦੌਰਾਨ ਕੁਝ ਟਿੱਪਣੀਆਂ ਕਰਨ 'ਤੇ ਟਰੰਪ ਨੂੰ ਜੱਜ ਨੇ ਚੁੱਪ ਰਹਿਣ ਦੀ ਚਿਤਾਵਨੀ ਵੀ ਦਿੱਤੀ ਸੀ। ਹਾਲਾਂਕਿ ਹਰ ਵਾਰ ਟਰੰਪ ਨੇ ਇਸ ਚਿਤਾਵਨੀ ਨੂੰ ਨਜ਼ਰਅੰਦਾਜ਼ ਕੀਤਾ। ਆਖਰ ਗੁੱਸੇ 'ਚ ਆਏ ਜੱਜ ਨੇ ਟਰੰਪ ਨੂੰ ਕਿਹਾ ਕਿ ਜੇਕਰ ਤੁਸੀਂ ਇਸ ਤਰ੍ਹਾਂ ਦਾ ਵਿਵਹਾਰ ਕਰਦੇ ਰਹੇ ਤਾਂ ਤੁਹਾਨੂੰ ਅਦਾਲਤ ਤੋਂ ਬਾਹਰ ਕੱਢ ਦਿੱਤਾ ਜਾਵੇਗਾ। ਇਸ 'ਤੇ ਟਰੰਪ ਨੇ ਜਵਾਬ ਦਿੱਤਾ।
ਟਰੰਪ ਨੇ ਕਿਹਾ, ਜੇਕਰ ਤੁਸੀਂ ਅਜਿਹਾ ਕਦਮ ਚੁੱਕੋਗੇ ਤਾਂ ਮੈਨੂੰ ਚੰਗਾ ਲੱਗੇਗਾ। ਅਤੇ ਜੱਜ ਲੁਈਸ ਕਪਲਨ ਵੀ ਟਰੰਪ ਦੇ ਇਸ ਜਵਾਬ ਤੋਂ ਪਰੇਸ਼ਾਨ ਹੋ ਗਏ। ਜੱਜ ਕੈਪਲਨ ਨੇ ਇੱਥੋਂ ਤੱਕ ਵੀ ਕਿਹਾ ਕਿ ਜੇਕਰ ਟਰੰਪ ਇਸ ਤਰ੍ਹਾਂ ਚੱਲ ਰਹੀ ਸੁਣਵਾਈ ਵਿੱਚ ਦਖਲਅੰਦਾਜ਼ੀ ਕਰਦੇ ਰਹੇ ਤਾਂ ਇਸ ਕੇਸ ਦੀ ਸੁਣਵਾਈ ਵਿੱਚ ਹਾਜ਼ਰ ਰਹਿਣ ਦਾ ਉਨ੍ਹਾਂ ਦਾ ਅਧਿਕਾਰ ਵੀ ਰੱਦ ਕਰ ਦਿੱਤਾ ਜਾਵੇਗਾ। ਇੱਥੇ ਦੱਸ ਦਈਏ ਕਿ ਨਿਊਯਾਰਕ ਦੀ ਮੈਨਹਟਨ ਕੋਰਟ 'ਚ ਟਰੰਪ ਖ਼ਿਲਾਫ਼ ਯੌਨ ਸ਼ੋਸ਼ਣ ਦਾ ਇਕ ਮਾਮਲਾ ਚੱਲ ਰਿਹਾ ਹੈ, ਜਿਸ ਦੀ ਸੁਣਵਾਈ 'ਚ ਬੁੱਧਵਾਰ ਨੂੰ ਟਰੰਪ ਮੌਜੂਦ ਸਨ।
ਪੜ੍ਹੋ ਇਹ ਅਹਿਮ ਖ਼ਬਰ-ਆਸਟ੍ਰੇਲੀਆ ’ਚ ਵੀ ਰਾਮ ਨਾਮ ਦੀ ਧੂਮ, ਬਣੇਗਾ ਦੁਨੀਆ ਦਾ ਸਭ ਤੋਂ ਉੱਚਾ 'ਰਾਮ ਮੰਦਰ'
ਹਾਲਾਂਕਿ ਟਰੰਪ ਦੀ ਕਾਰਵਾਈ ਤੋਂ ਬਾਅਦ ਜੱਜ ਨੇ ਕਿਹਾ,"ਮਿਸਟਰ ਟਰੰਪ, ਮੈਨੂੰ ਉਮੀਦ ਹੈ ਕਿ ਤੁਸੀਂ ਮੈਨੂੰ ਇਸ ਮਾਮਲੇ ਦੀ ਸੁਣਵਾਈ 'ਤੇ ਤੁਹਾਡੇ ਹਾਜ਼ਰ ਨਾ ਹੋਣ ਦਾ ਫ਼ੈਸਲਾ ਕਰਨ ਲਈ ਮਜਬੂਰ ਨਹੀਂ ਕਰੋਗੇ।" ਅਜਿਹਾ ਲਗਦਾ ਹੈ ਕਿ ਤੁਸੀਂ ਆਪਣੇ ਆਪ 'ਤੇ ਕਾਬੂ ਨਹੀਂ ਰੱਖਦੇ, ਜਿਸ ਦੇ ਜਵਾਬ 'ਚ ਟਰੰਪ ਨੇ ਧੀਮੀ ਆਵਾਜ਼ 'ਚ ਕਿਹਾ ਕਿ ਤੁਸੀਂ ਵੀ ਮੈਨੂੰ ਮਜਬੂਰ ਨਹੀਂ ਕਰ ਸਕਦੇ। ਘਟਨਾ ਤੋਂ ਬਾਅਦ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਟਰੰਪ ਨੇ ਜੱਜ ਦੀ ਆਲੋਚਨਾ ਕਰਦੇ ਹੋਏ ਉਨ੍ਹਾਂ ਨੂੰ ਕਲਿੰਟਨ ਪ੍ਰਸ਼ਾਸਨ ਵੱਲੋਂ ਨਿਯੁਕਤ ਕੀਤਾ ਗਿਆ ਮਾੜਾ ਜੱਜ ਅਤੇ ਉਨ੍ਹਾਂ ਨੂੰ ਨਫਰਤ ਕਰਨ ਵਾਲਾ ਵਿਅਕਤੀ ਵੀ ਦੱਸਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਬ੍ਰਿਟੇਨ: ਪਿਤਾ ਦੀ ਹਾਰਟ ਅਟੈਕ ਨਾਲ ਹੋਈ ਮੌਤ, ਭੁੱਖ ਨਾਲ ਤੜਫ-ਤੜਫ ਕੇ ਨਿਕਲੀ 2 ਸਾਲਾ ਬੱਚੇ ਦੀ ਜਾਨ
NEXT STORY