ਵਾਸ਼ਿੰਗਟਨ: ਅਮਰੀਕਾ ਨੇ ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤੈਯਪ ਐਦ੍ਰੋਗਾਨ ਦੀ ਹਮਾਸ ਅਗਵਾਈ ਨਾਲ ਮੁਲਾਕਾਤ 'ਤੇ ਇਤਰਾਜ਼ ਜ਼ਾਹਿਰ ਕੀਤਾ ਹੈ ਤੇ ਤੁਰਕੀ ਨਾਲ ਡਿਪਲੋਮੈਟਿਕ ਸਬੰਧ ਖਤਮ ਕਰਨ ਦੇ ਸੰਕੇਤ ਦਿੱਤੇ ਹਨ।
ਪਿਛਲੇ ਹਫਤੇ ਤੁਰਕੀ ਦੇ ਰਾਸ਼ਟਰਪਤੀ ਐਦ੍ਰੋਗਾਨ ਤੇ ਫਿਲਸਤੀਨੀ ਸੰਗਠਨ ਹਮਾਸ ਦੀ ਅਗਵਾਈ ਦੇ ਵਿਚਾਲੇ ਇਕ ਬੈਠਕ ਦੇ ਲਈ ਚਿਤਾਵਨੀ ਦਿੰਦੇ ਹੋਏ ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਨੇ ਇਕ ਟਵੀਟ ਵਿਚ ਕਿਹਾ ਕਿ ਸੰਯੁਕਤ ਰਾਜ ਅਮਰੀਕਾ ਨੇ ਰਾਸ਼ਟਰਪਤੀ ਐਦ੍ਰੋਗਾਨ ਨੂੰ ਦੋ ਹਮਾਸ ਨੇਤਾਵਾਂ ਦੀ ਮੇਜ਼ਬਾਨੀ ਕਰਨ 'ਤੇ ਸਖਤ ਇਤਰਾਜ਼ ਜਤਾਇਆ ਹੈ। ਇਸ ਤਰ੍ਹਾਂ ਦੇ ਸੰਪਰਕ ਤੁਰਕੀ ਨੂੰ ਬਾਕੀ ਦੇਸ਼ਾਂ ਤੋਂ ਵੱਖਰਾ ਕਰ ਸਕਦੇ ਹਨ ਤੇ ਅੱਤਵਾਦ ਦੇ ਖਿਲਾਫ ਦੁਨੀਆ ਭਰ ਦੀਆਂ ਕੋਸ਼ਿਸ਼ਾਂ ਨੂੰ ਪ੍ਰਭਾਵਿਤ ਕਰ ਸਕਦੇ ਹਨ।
ਵਿਦੇਸ਼ ਵਿਭਾਗ ਦੇ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਰਾਸ਼ਟਰਪਤੀ ਤੈਯਪ ਐਦ੍ਰੋਗਾਨ ਹਮਾਸ ਦੇ ਨਾਲ ਲਗਾਤਾਰ ਸੰਪਰਕ ਵਿਚ ਹਨ ਤੇ ਪਹਿਲੀ ਅਜਿਹੀ ਬੈਠਕ 1 ਫਰਵਰੀ ਨੂੰ ਹੋਈ। ਸੰਯੁਕਤ ਰਾਜ ਅਮਰੀਕਾ 22 ਅਗਸਤ ਨੂੰ ਇਸਤਾਂਬੁਲ ਵਿਚ ਹਮਾਸ ਅਗਵਾਈ ਦੇ ਆਉਣ ਕਾਰਣ ਚਿੰਤਤ ਹੈ। ਧਿਆਨ ਦਿੱਤਾ ਜਾਣਾ ਚਾਹੀਦਾ ਹੈ ਕਿ ਹਮਾਸ ਨੂੰ ਸੰਯੁਕਤ ਰਾਜ ਅਮਰੀਕਾ ਤੇ ਯੂਰਪ ਵਿਚ ਇਕ ਅੱਤਵਾਦੀ ਸੰਗਠਨ ਐਲਾਨ ਕੀਤਾ ਗਿਆ ਹੈ ਤੇ ਇਸ ਦੇ ਨੇਤਾ ਦੀ ਗ੍ਰਿਫਤਾਰੀ ਦੇ ਲਈ 5 ਮਿਲੀਅਨ ਅਮਰੀਕੀ ਡਾਲਰ ਦਾ ਇਨਾਮ ਰੱਖਿਆ ਗਿਆ ਹੈ। ਇਸ ਦੇ ਬਾਵਜੂਦ, ਸ਼ਨੀਵਾਰ ਨੂੰ ਰਾਸ਼ਟਰਪਤੀ ਤੈਯਪ ਨੇ ਹਮਾਸ ਅਗਵਾਈ ਦੇ ਨਾਲ ਮੁਲਾਕਾਤ ਕੀਤੀ, ਜਿਸ ਵਿਚ ਸੰਗਠਨ ਦੇ ਮੁਖੀ ਇਸਮਾਈਲ ਹਨਿਯਹ ਵੀ ਸ਼ਾਮਲ ਸਨ। ਬਾਅਦ ਵਿਚ ਸੋਮਵਾਰ ਨੂੰ ਬੈਠਕ ਦੀਆਂ ਤਸਵੀਰਾਂ ਤੁਰਕੀ ਪ੍ਰੈਜ਼ੀਡੈਂਸੀ ਵਲੋਂ ਜਾਰੀ ਕੀਤੀਆਂ ਗਈਆਂ। ਅਮਰੀਕੀ ਵਿਦੇਸ਼ ਵਿਭਾਗ ਨੇ ਇਸ 'ਤੇ ਸਖਤ ਪ੍ਰਤੀਕਿਰਿਆ ਜ਼ਾਹਿਰ ਕੀਤੀ।
ਜ਼ਿਕਰਯੋਗ ਹੈ ਕਿ ਯੂ.ਏ.ਈ. ਤੇ ਇਜ਼ਰਾਇਲ ਦੇ ਵਿਚਾਲੇ ਸਮਝੌਤਾ ਹੋਣ ਤੋਂ ਬਾਅਦ ਤੁਰਕੀ ਦੇ ਰਾਸ਼ਟਰਪੀ ਤੈਯਪ ਐਦ੍ਰੋਗਾਨ ਨੇ ਨਾ ਸਿਰਫ ਇਸ ਸਮਝੌਤੇ ਦੀ ਸਖਤ ਨਿੰਦਾ ਕੀਤੀ ਬਲਕਿ ਯੂ.ਏ.ਈ. ਦੇ ਨਾਲ ਡਿਪਲੋਮੈਟਿਕ ਸਬੰਧਾਂ ਨੂੰ ਰੋਕਣ ਦੇ ਸੰਕੇਤ ਦਿੱਤੇ ਹਨ।
ਸਾਬਕਾ ਪਾਕਿਸਤਾਨੀ ਰਾਜਦੂਤ ਨੇ ਇੰਡੋਨੇਸ਼ੀਆ 'ਚ ਕੌਡੀਆਂ ਦੇ ਭਾਅ ਵੇਚੀ ਦੂਤਘਰ ਦੀ ਇਮਾਰਤ
NEXT STORY