ਜਕਾਰਤਾ: ਇੰਡੋਨੇਸ਼ੀਆ ਵਿਚ ਪਾਕਿਸਤਾਨ ਦੇ ਇਕ ਸਾਬਕਾ ਰਾਜਦੂਤ ਨੇ 10 ਸਾਲ ਪਹਿਲਾਂ ਤਾਇਨਾਤੀ ਦੌਰਾਨ ਜਕਾਰਤਾ ਸਥਿਤ ਦੂਤਘਰ ਦੀ ਇਮਾਰਤ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਵੇਚ ਦਿੱਤਾ। ਇਸਲਾਮਾਬਾਦ ਤੋਂ ਮੀਡੀਆ ਰਿਪੋਰਟਾਂ ਮੁਤਾਬਕ ਦੇਸ਼ ਦੇ ਭ੍ਰਿਸ਼ਟਾਚਾਰ ਰੋਕੂ ਨਿਗਮ, ਰਾਸ਼ਟਰੀ ਜਵਾਬਦੇਹੀ ਬਿਊਰੋ (ਐੱਨ.ਏ.ਬੀ.) ਨੇ 19 ਅਗਸਤ ਨੂੰ ਸਾਬਕਾ ਰਾਜਦੂਤ, ਮੇਜਰ ਜਨਰਲ (ਸੇਵਾ ਮੁਕਤ) ਸਈਅਦ ਮੁਸਤਫਾ ਅਨਵਰ ਦੇ ਖਿਲਾਫ 2001-2002 ਵਿਚ ਕੀਤੇ ਗਏ ਕਥਿਤ ਅਪਰਾਧ ਦੇ ਲਈ ਇਕ ਰੈਫਰੈਂਸ ਦਾਇਰ ਕੀਤਾ ਹੈ।
13.20 ਲੱਖ ਡਾਲਰ ਦਾ ਨੁਕਸਾਨ
ਦ ਟ੍ਰਿਬਿਊਨਲ ਦੀ ਰਿਪੋਰਟ ਮੁਤਾਬਕ ਅਨਵਰ 'ਤੇ ਗੈਰ-ਕਾਨੂੰਨੀ ਰੂਪ ਨਾਲ ਇਮਾਰਤ ਵੇਚਣ ਤੇ ਪਾਕਿਸਤਾਨ ਦੇ ਰਾਸ਼ਟਰੀ ਖਜ਼ਾਨੇ ਨੂੰ 13.20 ਲੱਖ ਡਾਲਰ ਦਾ ਨੁਕਸਾਨ ਪਹੁੰਚਾਉਣ ਦਾ ਦੋਸ਼ ਹੈ। ਰਜਿਸਟ੍ਰਾਰ ਨੂੰ ਪ੍ਰਸਤੁਤ ਦਸਤਾਵੇਜ਼ਾਂ ਦੇ ਮੁਤਾਬਕ ਅਨਵਰ ਨੇ ਵਿਦੇਸ਼ ਮੰਤਰਾਲਾ ਦੀ ਮਨਜ਼ੂਰੀ ਦੇ ਬਿਨਾਂ ਇਮਾਰਤ ਦੀ ਵਿੱਕਰੀ ਦੇ ਲਈ ਇਕ ਵਿਗਿਆਪਨ ਜਾਰੀ ਕੀਤਾ ਸੀ। ਰਿਪੋਰਟ ਵਿਚ ਕਿਹਾ ਗਿਆ ਕਿ ਐੱਨ.ਏ.ਬੀ. ਦੀ ਧਾਰਾ 9(ਏ) 6 ਦੇ ਤਹਿਤ ਵਿੱਕਰੀ ਉਸ ਦੀਆਂ ਸ਼ਕਤੀਆਂ ਦਾ ਘਾਣ ਹੈ। ਉਨ੍ਹਾਂ ਨੇ 2001-2002 ਦੌਰਾਨ ਜਕਾਰਤਾ ਸਥਿਤ ਪਾਕਿਸਤਾਨੀ ਦੂਤਘਰ ਦੀ ਇਮਾਰਤ ਨੂੰ 'ਕੌਡੀਆਂ ਦੇ ਭਾਅ' ਵੇਚ ਦਿੱਤਾ ਸੀ।
ਜਾਰੀ ਕੀਤਾ ਸੀ ਵਿਗਿਆਪਨ
ਐੱਨ.ਏ.ਬੀ. ਦੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਸਾਬਕਾ ਰਾਜਦੂਤ ਅਨਵਰ ਦੂਤਘਰ ਇਮਾਰਤ ਨੂੰ ਜਕਾਰਤਾ ਵਿਚ ਆਪਣੀ ਤਾਇਨਾਤੀ ਦੇ ਤੁਰੰਤ ਬਾਅਦ ਹੀ ਵੇਚਣ 'ਤੇ ਉਤਾਰੂ ਸਨ। ਇਸ ਦੇ ਲਈ ਉਨ੍ਹਾਂ ਨੇ ਪਾਕਿਸਤਾਨ ਦੇ ਵਿਦੇਸ਼ ਮੰਤਰਾਲਾ ਤੋਂ ਆਗਿਆ ਲਏ ਬਿਨਾਂ ਇਕ ਵਿਗਿਆਪਨ ਵੀ ਜਾਰੀ ਕਰ ਦਿੱਤਾ ਸੀ। ਵਿੱਕਰੀ ਦੀ ਪ੍ਰਕਿਰਿਆ ਚਾਲੂ ਹੋਣ ਤੋਂ ਬਾਅਦ ਅਨਵਰ ਨੇ ਇਸ ਨੂੰ ਜੁੜਿਆ ਪ੍ਰਸਤਾਵ ਵਿਦੇਸ਼ ਮੰਤਰਾਲਾ ਨੂੰ ਭੇਜਿਆ ਸੀ।
ਵਿਦੇਸ਼ ਮੰਤਰਾਲਾ ਨੇ ਦੂਤਘਰ ਦੀ ਇਮਾਰਤ ਦੀ ਵਿੱਕਰੀ 'ਤੇ ਰੋਕ ਵੀ ਲਗਾਈ ਸੀ। ਪਾਕਿਸਾਤਨ ਦੀ ਸੁਪਰੀਮ ਕੋਰਟ ਨੇ ਪਿਛਲੇ ਮਹੀਨੇ ਕਿਹਾ ਸੀ ਕਿ ਐੱਨ.ਏ.ਬੀ. ਦਫਤਰ ਸਾਬਕਾ ਰਾਜਦੂਤ ਦੇ ਖਿਲਾਫ ਭ੍ਰਿਸ਼ਟਾਚਾਰ ਤੇ ਹੋਰ ਮਾਮਲਿਆਂ ਵਿਚ ਫੈਸਲਾ ਲੈਣ ਵਿਚ ਦੇਰੀ ਦੇ ਲਈ ਜ਼ਿੰਮੇਦਾਰ ਹੈ। ਚੋਟੀ ਦੀ ਅਦਾਲਤ ਨੇ ਕਿਹਾ ਸੀ ਕਿ ਐੱਨ.ਏ.ਬੀ. ਦੇ ਅਧਿਕਾਰੀ ਅਸਮਰੱਥ ਰਹੇ।
ਗ੍ਰੀਸ ਤੇ ਤੁਰਕੀ ਦੇ ਵਿਚਾਲੇ ਤਣਾਅ, ਕੌਣ ਕਿਸਦੇ ਨਾਲ?
NEXT STORY