ਵਾਸ਼ਿੰਗਟਨ (ਭਾਸ਼ਾ): ਅਮਰੀਕਾ ਦੇ ਟੈਕਸਾਸ ਰਾਜ ਦੀ ਰਾਜਧਾਨੀ ਆਸਟਿਨ ਦੇ ਇਕ ਮੈਡੀਕਲ ਦਫਤਰ ਵਿਚ ਕੈਂਸਰ ਪੀੜਤ ਭਾਰਤੀ ਮੂਲ ਦੇ 43 ਸਾਲਾ ਇਕ ਬਾਲ ਰੋਗ ਮਾਹਰ ਨੇ ਕੁਝ ਲੋਕਾਂ ਨੂੰ ਬੰਧਕ ਬਣਾਉਣ ਮਗਰੋਂ ਇਕ ਡਾਕਟਰ ਬੀਬੀ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ। ਫਿਰ ਉਸ ਨੇ ਖੁਦ ਨੂੰ ਵੀ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਪੁਲਸ ਨੇ ਦੱਸਿਆ ਕਿ ਹਥਿਆਰਬੰਦ ਵਿਅਕਤੀ ਦੀ ਪਛਾਣ ਡਾਕਟਰ ਭਰਤ ਨਰੂਮਾਂਚੀ ਦੇ ਰੂਪ ਵਿਚ ਹੋਈ ਹੈ ਜੋ ਕੈਂਸਰ ਨਾਲ ਪੀੜਤ ਸੀ।
ਸੀ.ਐੱਨ.ਐੱਨ. ਦੀ ਖ਼ਬਰ ਮੁਤਾਬਕ ਆਸਟਿਨ ਪੁਲਸ ਵਿਭਾਗ ਨੇ ਇਕ ਪ੍ਰੈੱਸ ਬਿਆਨ ਜਾਰੀ ਕੀਤਾ, ਜਿਸ ਵਿਚ ਦੱਸਿਆ ਗਿਆ ਕਿ ਪੁਲਸ ਨੂੰ ਮੰਗਲਵਾਰ ਨੂੰ ਕਾਲ ਜ਼ਰੀਏ ਸੂਚਨਾ ਮਿਲੀ ਕਿ ਇਕ ਵਿਅਕਤੀ 'ਚਿਲਡਰਨਜ਼ ਮੈਡੀਕਲ ਗਰੁੱਪ' (ਸੀ.ਐੱਮ.ਜੀ.) ਦੇ ਦਫਤਰ ਵਿਚ ਹਥਿਆਰ ਲੈ ਕੇ ਦਾਖਲ ਹੋਇਆ ਹੈ ਅਤੇ ਉਸ ਨੇ ਕੁਝ ਲੋਕਾਂ ਨੂੰ ਬੰਧਕ ਬਣਾ ਲਿਆ ਹੈ। ਪੁਲਸ ਨੇ ਕਿਹਾ ਕਿ ਸ਼ੁਰੂ ਵਿਚ ਕਈ ਲੋਕਾਂ ਨੂੰ ਬੰਧਕ ਬਣਾਇਆ ਗਿਆ ਸੀ ਪਰ ਬਹੁਤ ਸਾਰੇ ਲੋਕ ਉਸ ਦੇ ਚੁੰਗਲ ਵਿਚੋਂ ਨਿਕਲਣ ਵਿਚ ਸਫਲ ਰਹੇ। ਹਮਲਾਵਰ ਨੇ ਕੈਥਰੀਨ ਡੌਡਸਨ ਨਾਮ ਦੀ ਇਕ ਬਾਲ ਰੋਗ ਮਾਹਰ ਨੂੰ ਛੱਡ ਕੇ ਬਾਕੀਆਂ ਨੂੰ ਜਾਣ ਦੀ ਇਜਾਜ਼ਤ ਦੇ ਦਿੱਤੀ।
ਪੜ੍ਹੋ ਇਹ ਅਹਿਮ ਖਬਰ- ਪਾਕਿ ਸੁਪਰੀਮ ਕੋਰਟ ਵੱਲੋਂ ਡੇਨੀਅਲ ਪਰਲ ਦੇ ਕਾਤਲ ਅੱਤਵਾਦੀ ਉਮਰ ਸ਼ੇਖ ਦੀ ਰਿਹਾਈ ਦੇ ਆਦੇਸ਼
ਪੁਲਸ ਨੇ ਕਿਹਾ ਕਿ ਹਮਲਾਵਰ ਦੇ ਚੁੰਗਲ ਤੋਂ ਭੱਜ ਨਿਕਲਣ ਵਿਚ ਸਫਲ ਰਹੇ ਲੋਕਾਂ ਨੇ ਘਟਨਾਸਥਲ 'ਤੇ ਅਧਿਕਾਰੀਆਂ ਨੂੰ ਦੱਸਿਆ ਕਿ ਵਿਅਕਤੀ ਕੋਲ ਪਿਸਤੌਲ ਹੈ ਜੋ ਸ਼ੌਟਗਨ ਜਿਹੀ ਦਿਸ ਰਹੀ ਸੀ। ਪੁਲਸ ਨੂੰ ਡਾਕਟਰ ਨਰੂਮਾਂਚੀ ਅਤੇ ਡਾਕਟਰ ਡੌਡਸਨ ਵਿਚਕਾਰ ਕਿਸੇ ਤਰ੍ਹਾਂ ਦੇ ਸੰਬੰਧ ਦੀ ਜਾਣਕਾਰੀ ਨਹੀਂ ਮਿਲੀ ਹੈ। ਪੁਲਸ ਵਿਭਾਗ ਵੱਲੋਂ ਜਾਰੀ ਬਿਆਨ ਮੁਤਾਬਕ ਅਜਿਹਾ ਲੱਗਦਾ ਹੈ ਕਿ ਡਾਕਟਰ ਨਰੂਮਾਂਚੀ ਨੇ ਡਾਕਟਰ ਡੌਡਸਨ ਦਾ ਕਤਲ ਕਰਨ ਮਗਰੋਂ ਖੁਦ ਨੂੰ ਗੋਲੀ ਮਾਰ ਲਈ। ਫਿਲਹਾਲ ਘਟਨਾ ਦੀ ਜਾਂਚ ਜਾਰੀ ਹੈ।
ਨੋਟ- ਭਾਰਤੀ ਮੂਲ ਦੇ ਡਾਕਟਰ ਨੇ ਡਾਕਟਰ ਬੀਬੀ ਦਾ ਕਤਲ ਕਰਨ ਮਗਰੋਂ ਕੀਤੀ ਖੁਦਕੁਸ਼ੀ, ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦੱਸੋ ਆਪਣੀ ਰਾਏ।
ਦੱਖਣੀ ਅਫਰੀਕਾ ਨੂੰ ਇਕ ਫਰਵਰੀ ਤੱਕ 10 ਲੱਖ ਕੋਰੋਨਾ ਟੀਕਿਆਂ ਦੀ ਖ਼ੁਰਾਕ ਭੇਜੇਗਾ ਭਾਰਤ
NEXT STORY