ਵੈੱਬ ਡੈਸਕ : ਜੰਗ ਵਿਚਕਾਰ ਅਮਰੀਕਾ ਈਰਾਨ ਦੇ ਤੇਲ ’ਤੇ ਲੱਗੀ ਪਾਬੰਦੀ ਵਿਚ ਢਿੱਲ ਦੇ ਸਕਦਾ ਹੈ। ਅਮਰੀਕੀ ਵਿੱਤ ਮੰਤਰੀ ਸਕੌਟ ਬੇਸੈਂਟ ਨੇ ਕਿਹਾ ਕਿ ਟਰੰਪ ਸਰਕਾਰ ਈਰਾਨ ਤੋਂ ਜੋ ਤੇਲ ਪਹਿਲਾਂ ਹੀ ਬਾਹਰ ਜਾ ਰਿਹਾ ਹੈ, ਉਸ ’ਤੇ ਲੱਗੀਆਂ ਪਾਬੰਦੀਆਂ ਕੁਝ ਸਮੇਂ ਲਈ ਹਟਾ ਸਕਦੀ ਹੈ।
ਈਰਾਨ ’ਤੇ ਭਾਵੇਂ ਹੀ ਅਮਰੀਕੀ ਪਾਬੰਦੀਆਂ ਲੱਗੀਆਂ ਹੋਣ ਪਰ ਫਿਰ ਵੀ ਈਰਾਨ ਕੁਝ ਦੇਸ਼ਾਂ ਨੂੰ ਚੋਰੀ ਜਾਂ ਖਾਸ ਤਰੀਕਿਆਂ ਨਾਲ ਤੇਲ ਵੇਚ ਰਿਹਾ ਹੈ। ਹੁਣ ਅਮਰੀਕਾ ਇਹ ਸੋਚ ਰਿਹਾ ਹੈ ਕਿ ਜੋ ਤੇਲ ਬਾਜ਼ਾਰ ਵਿਚ ਆ ਰਿਹਾ ਹੈ, ਉਸ ’ਤੇ ਲੱਗੀਆਂ ਪਾਬੰਦੀਆਂ ਨੂੰ ਕੁਝ ਸਮੇਂ ਲਈ ਢਿੱਲ ਦਿੱਤੀ ਜਾਵੇ, ਤਾਂ ਜੋ ਸਪਲਾਈ ਖੁੱਲ੍ਹ ਕੇ ਵਧ ਸਕੇ ਅਤੇ ਕੀਮਤਾਂ ਘੱਟ ਹੋ ਸਕਣ।
ਇਸੇ ਦੌਰਾਨ ਓਮਾਨ ਨੇ ਇਸ ਜੰਗ ਨੂੰ ਲੈ ਕੇ ਅਮਰੀਕਾ ’ਤੇ ਤਿੱਖਾ ਹਮਲਾ ਬੋਲਿਆ ਹੈ। ਓਮਾਨ ਦੇ ਵਿਦੇਸ਼ ਮੰਤਰੀ ਬਦਰ ਅਲਬੁਸੈਦੀ ਨੇ ਈਰਾਨ ਨਾਲ ਜੰਗ ਨੂੰ ਟਰੰਪ ਸਰਕਾਰ ਦੀ ‘ਸਭ ਤੋਂ ਵੱਡੀ ਗਲਤੀ’ ਦੱਸਿਆ ਹੈ। ਉਨ੍ਹਾਂ ਕਿਹਾ ਕਿ ਇਹ ਜੰਗ ਵਿਸ਼ਵ ਅਰਥਵਿਵਸਥਾ ਅਤੇ ਖੇਤਰੀ ਸੁਰੱਖਿਆ ਨੂੰ ਨੁਕਸਾਨ ਪਹੁੰਚਾ ਰਹੀ ਹੈ। ਅਲਬੁਸੈਦੀ ਨੇ ਇਹ ਵੀ ਕਿਹਾ ਕਿ ਅਮਰੀਕਾ ਦੀ ਵਿਦੇਸ਼ ਨੀਤੀ ਪਟੜੀ ਤੋਂ ਉਤਰਦੀ ਦਿਸ ਰਹੀ ਹੈ ਅਤੇ ਇਸ ਸੰਘਰਸ਼ ਨਾਲ ਕਿਸੇ ਵੀ ਪੱਖ ਨੂੰ ਫਾਇਦਾ ਨਹੀਂ ਹੋਵੇਗਾ। ਉਨ੍ਹਾਂ ਅੰਤਰਰਾਸ਼ਟਰੀ ਭਾਈਚਾਰੇ ਨੂੰ ਅਪੀਲ ਕੀਤੀ ਕਿ ਜਲਦ ਤੋਂ ਜਲਦ ਇਸ ਜੰਗ ਨੂੰ ਖਤਮ ਕਰਾਉਣ ਲਈ ਕਦਮ ਚੁੱਕੇ ਜਾਣ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਸਕੁਐਮਿਸ਼ 'ਚ ਕਾਲੇ ਰਿੱਛ ਵੱਲੋਂ ਦੋ ਲੋਕਾਂ ’ਤੇ 'ਝੂਠਾ ਹਮਲਾ', ਚਿਤਾਵਨੀ ਜਾਰੀ
NEXT STORY