ਬਾਲਟੀਮੋਰ : ਅਮਰੀਕਾ ਦੇ ਬਾਲਟੀਮੋਰ ਵਿਖੇ ਪੁਲ ਨਾਲ ਟਕਰਾਏ ਜਹਾਜ਼ ਵਿਚ ਫਸੇ 22 ਭਾਰਤੀਆਂ ਨੂੰ ਦੋ ਹਫਤੇ ਤੱਕ ਨਹੀਂ ਕੱਢਿਆ ਜਾ ਸਕੇਗਾ। ਜੀ ਹਾਂ, ਜਹਾਜ਼ ਦੀ ਟੱਕਰ ਕਾਰਨ ਟੁੱਟੇ ਪੁਲ ਦਾ ਮਲਬਾ ਹਟਾਉਣ ਵਿਚ ਵੱਡੀਆਂ ਦਿੱਕਤਾਂ ਆ ਰਹੀਆਂ ਹਨ ਅਤੇ ਜਹਾਜ਼ ਵਿਚੋਂ ਬਾਹਰ ਆਉਣ ਵਾਲੇ ਰਾਹ ਉਤੇ ਮਲਬਾ ਡਿੱਗਿਆ ਹੋਣ ਕਰ ਕੇ ਅਮਲੇ ਦੇ ਮੈਂਬਰਾਂ ਨੂੰ ਕੱਢਣਾ ਮੁਸ਼ਕਲ ਹੋ ਰਿਹਾ ਹੈ। ‘ਡੇਲੀ ਮੇਲ’ ਦੀ ਰਿਪੋਰਟ ਮੁਤਾਬਕ ਰਾਹਤ ਕਾਰਜਾਂ ਵਿਚ ਲੱਗੀਆਂ ਟੀਮਾਂ ਨੇ ਦੱਸਿਆ ਕਿ ਸਮੁੰਦਰੀ ਜਹਾਜ਼ ਉਤੇ ਡਿੱਗਾ ਪੁਲ ਦਾ ਢਾਂਚਾ ਬੇਹੱਦ ਵਜ਼ਨੀ ਹੈ ਅਤੇ ਉਸ ਨੂੰ ਸੌਖਿਆਂ ਹਟਾਉਣਾ ਸੰਭਵ ਨਹੀਂ।
ਪੁਲ ਦਾ ਮਲਬਾ ਹਟਾਉਣ ਵਿਚ ਲੱਗੇਗਾ ਸਮਾਂ
ਵਜ਼ਨੀ ਸਟੀਲ ਤੋਂ ਬਣੇ ਢਾਂਚੇ ਨੂੰ ਹਟਾਉਣ ਲਈ ਵੱਡੀਆਂ ਕਰੇਨਾਂ ਦੀ ਜ਼ਰੂਰਤ ਹੋਵੇਗੀ ਅਤੇ ਇਹ ਵੀ ਯਕੀਨੀ ਬਣਾਉਣਾ ਹੋਵੇਗਾ ਕਿ ਕਾਰਗੋ ਸ਼ਿਪ ਵਿਚ ਮੌਜੂਦ ਅਮਲੇ ਨੂੰ ਕੋਈ ਨੁਕਸਾਨ ਨਾ ਹੋਵੇ। ਦੂਜੇ ਪਾਸੇ ਕੁਝ ਮਾਹਰਾਂ ਦਾ ਮੰਨਣਾ ਹੈ ਕਿ ਕੁਝ ਦਿਨਾਂ ਵਿਚ ਹੀ ਪੁਲ ਦਾ ਢਾਂਚਾ ਜਹਾਜ਼ ਦੇ ਉਪਰੋਂ ਹਟਾਇਆ ਜਾ ਸਕਦਾ ਹੈ। ਫਿਲਹਾਲ 22 ਭਾਰਤੀ ਨਾਗਰਿਕਾਂ ਵਿਚੋਂ ਕੋਈ ਗੰਭੀਰ ਜ਼ਖਮੀ ਨਹੀਂ ਹੈ ਅਤੇ ਉਨ੍ਹਾਂ ਕੋਲ ਖਾਣ-ਪੀਣ ਵਾਲੀਆਂ ਚੀਜ਼ਾਂ ਵੀ ਮੌਜੂਦ ਹਨ, ਜਿਸ ਦੇ ਮੱਦੇਨਜ਼ਰ ਘਬਰਾਉਣ ਵਾਲੀ ਕੋਈ ਗੱਲ ਨਹੀਂ। ਫਿਰ ਵੀ ਰਾਹਤ ਟੀਮਾਂ ਯਕੀਨੀ ਬਣਾ ਰਹੀਆਂ ਹਨ ਕਿ ਜਹਾਜ਼ ਦੇ ਅੰਦਰ ਮੌਜੂਦ ਭਾਰਤੀ ਨਾਗਰਿਕਾਂ ਨੂੰ ਹਰ ਕਿਸਮ ਦੀ ਖੁਰਾਕ ਮੁਹੱਈਆ ਕਰਵਾਈ ਜਾ ਸਕੇ। ਇਸੇ ਦੌਰਾਨ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਕਿਹਾ ਕਿ ਬਾਲਟੀਮੋਰ ਦੀ ਬੰਦਰਗਾਹ ਅਮਰੀਕੀ ਅਰਥਚਾਰੇ ਦੀ ਰੀੜ੍ਹ ਦੀ ਹੱਡੀ ਵਾਂਗ ਹੈ ਜਿਥੇ ਹਰ ਸਾਲ ਕਰੋੜਾਂ ਟਨ ਮਾਲ ਪੁੱਜਦਾ ਹੈ ਅਤੇ ਰਵਾਨਾ ਹੁੰਦਾ ਹੈ। ਸਮੁੰਦਰੀ ਜਹਾਜ਼ ਦੀ ਟੱਕਰ ਸਿਰਫ ਇਕ ਹਾਦਸਾ ਸੀ ਜੋ ਉਸ ਦੇ ਇੰਜਣ ਫੇਲ ਹੋਣ ਕਾਰਨ ਵਾਪਰੀ। ਪੁਲ ਦੀ ਮੁੜ ਉਸਾਰੀ ਲਈ ਫੈਡਰਲ ਸਰਕਾਰ ਅਦਾਇਗੀ ਕਰਨ ਜਾ ਰਹੀ ਹੈ।
ਪੜ੍ਹੋ ਇਹ ਅਹਿਮ ਖ਼ਬਰ-ਟਰੂਡੋ ਨੂੰ ਲੈ ਕੇ ਸਰਵੇਖਣ 'ਚ ਖੁਲਾਸਾ, ਚੋਣਾਂ 'ਚ ਲੱਗ ਸਕਦੈ ਵੱਡਾ ਝਟਕਾ
ਜੋਅ ਬਾਈਡੇਨ ਵੱਲੋਂ ਪੁਲ ਦੀ ਉਸਾਰੀ ਲਈ ਫੰਡ ਦੇਣ ਦਾ ਐਲਾਨ
ਉਧਰ ਮੈਰੀਲੈਂਡ ਦੇ ਟ੍ਰਾਂਸਪੋਰਟੇਸ਼ਨ ਸਕੱਤਰ ਪੌਲ ਜੇ. ਵੀਡਫੈਲਡ ਨੇ ਦੱਸਿਆ ਕਿ ਪੁਲ ਟੁੱਟਣ ਵੇਲੇ ਅੱਠ ਜਣੇ ਸੜਕ ਦੀ ਮੁਰੰਮਤ ਦਾ ਕੰਮ ਕਰ ਰਹੇ ਸਨ, ਜਿਨ੍ਹਾਂ ਵਿਚੋਂ ਦੋ ਨੂੰ ਬਚਾਅ ਲਿਆ ਗਿਆ ਪਰ ਬਾਕੀ ਛੇ ਨੂੰ ਮ੍ਰਿਤਕ ਮੰਨ ਲਿਆ ਗਿਆ ਹੈ। ਦੂਜੇ ਪਾਸੇ ਪੁਲ ਟੁੱਟਣ ਕਾਰਨ ਦੋਹਾਂ ਪਾਸਿਆਂ ’ਤੇ ਫਸੇ ਲੋਕਾਂ ਨੂੰ ਛੋਟੇ ਸਮੁੰਦਰੀ ਜਹਾਜ਼ਾਂ ਰਾਹੀਂ ਘਰੋ-ਘਰੀ ਪਹੁੰਚਾਇਆ ਜਾ ਰਿਹਾ ਹੈ। ਇਕ ਕਿਨਾਰੇ ਤੋਂ ਦੂਜੇ ਕਿਨਾਰੇ ’ਤੇ ਪੁੱਜੀ ਇਕ ਔਰਤ ਨੇ ਦੱਸਿਆ ਕਿ ਉਹ ਆਪਣੇ ਮਾਪਿਆਂ ਨੂੰ ਮਿਲਣ ਗਈ ਸੀ ਅਤੇ ਇਕ ਦਿਨ ਬਾਅਦ ਪਰਤਣਾ ਸੀ ਪਰ ਇਸ ਤੋਂ ਪਹਿਲਾਂ ਹਾਦਸਾ ਵਾਪਰ ਗਿਆ। ਹੁਣ ਉਹ ਇਕ ਦਿਨ ਬਾਅਦ ਘਰ ਪਰਤ ਰਹੀ ਹੈ। ਇਥੇ ਦਸਣਾ ਬਣਦਾ ਹੈ ਕਿ ਸਿੰਗਾਪੁਰ ਦੇ ਸਿਨਰਜੀ ਗਰੁੱਪ ਦਾ 948 ਫੁੱਟ ਲੰਮਾ ਕਾਰਗੋ ਸ਼ਿਪ, ਬੈਲਟੀਮੋਰ ਦੇ ਫਰਾਂਸਿਸ ਸਕੌਟ ਕੀਅ ਬ੍ਰਿਜ ਨਾਲ ਟਕਰਾਉਣ ਮਗਰੋਂ ਪੁਲ ਤਾਸ਼ ਦੇ ਪੱਤਿਆਂ ਵਾਂਗ ਢਹਿ ਗਿਆ। ਸੰਭਾਵਤ ਤੌਰ ’ਤੇ ਦੁਨੀਆਂ ਵਿਚ ਅਜਿਹਾ ਹਾਦਸਾ ਕਦੇ ਨਹੀਂ ਵਾਪਰਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਟਰੂਡੋ ਨੂੰ ਲੈ ਕੇ ਸਰਵੇਖਣ 'ਚ ਖੁਲਾਸਾ, ਚੋਣਾਂ 'ਚ ਲੱਗ ਸਕਦੈ ਵੱਡਾ ਝਟਕਾ
NEXT STORY