ਵਾਸ਼ਿੰਗਟਨ (ਰਾਜ ਗੋਗਨਾ)- ਯੂ.ਐੱਸ ਨੇਵੀ ਨੇ ਇਜ਼ਰਾਈਲ ਦੇ ਸਮਰਥਨ ਵਿੱਚ ਆਪਣਾ ਦੂਜਾ ਵਿਨਾਸ਼ਕਾਰੀ ਏਅਰਕ੍ਰਾਫਟ ਕੈਰੀਅਰ ਯੂ.ਐੱਸ.ਐੱਸ ਆਈਜ਼ਨਹਾਵਰ, ਪੂਰਬੀ ਭੂਮੱਧ ਸਾਗਰ ਵਿੱਚ ਭੇਜਿਆ ਹੈ। ਇਸ ਤੋਂ ਪਹਿਲਾਂ ਅਮਰੀਕੀ ਜਲ ਸੈਨਾ ਦਾ ਸਭ ਤੋਂ ਵੱਡਾ ਏਅਰਕ੍ਰਾਫਟ ਕੈਰੀਅਰ ਯੂ.ਐੱਸ.ਐੱਸ ਫੋਰਡ ਇਸ ਖੇਤਰ ਵਿੱਚ ਪਹੁੰਚ ਚੁੱਕਾ ਹੈ ਅਤੇ ਗਸ਼ਤ ਕਰ ਰਿਹਾ ਹੈ।
ਅਮਰੀਕੀ ਜਲ ਸੈਨਾ ਮੁਤਾਬਕ ਕਈ ਮਹੀਨੇ ਪਹਿਲਾਂ ਇਹ ਤੈਅ ਕੀਤਾ ਗਿਆ ਸੀ ਕਿ ਯੂ.ਐੱਸ.ਐੱਸ ਆਇਜ਼ਨਹਾਵਰ ਭੂਮੱਧ ਸਾਗਰ ਰਾਹੀਂ ਮੱਧ ਪੂਰਬ ਤੱਕ ਪਹੁੰਚੇਗਾ, ਪਰ ਹੁਣ ਇਹ ਵਿਚਾਰ ਕੀਤਾ ਜਾ ਰਿਹਾ ਹੈ ਕਿ ਯੂ.ਐੱਸ.ਐੱਸ ਫੋਰਡ ਨਾਲ ਮਿਲ ਕੇ ਇਸ ਖੇਤਰ ਵਿੱਚ ਯੂ.ਐੱਸ.ਐੱਸ ਆਇਜ਼ਨਹਾਵਰ ਨੂੰ ਵੀ ਤਾਇਨਾਤ ਕੀਤਾ ਜਾਵੇ। ਇੱਕ ਜਲ ਸੈਨਾ ਅਧਿਕਾਰੀ ਦਾ ਕਹਿਣਾ ਹੈ ਕਿ ਇਨ੍ਹਾਂ ਦੋ ਜਹਾਜ਼ਾਂ ਦੇ ਬੇੜੇ ਨੂੰ ਦੇਖ ਕੇ ਕੋਈ ਵੀ ਇਜ਼ਰਾਈਲ ਵਿਰੋਧੀ ਦੇਸ਼ ਜੇਕਰ ਮੌਜੂਦਾ ਸਥਿਤੀ ਦਾ ਫਾਇਦਾ ਉਠਾਉਣਾ ਚਾਹੁੰਦਾ ਹੈ ਤਾਂ ਦੋ ਵਾਰ ਸੋਚੇਗਾ।
ਪੜ੍ਹੋ ਇਹ ਅਹਿਮ ਖ਼ਬਰ-ਸਮਰਥਕਾਂ 'ਚ 'ਕਿੰਗ ਬੀਬੀ' ਨਾਮ ਨਾਲ ਮਸ਼ਹੂਰ ਨੇ ਬੈਂਜਾਮਿਨ ਨੇਤਨਯਾਹੂ, ਜਾਣੋ ਜ਼ਿੰਦਗੀ ਬਾਰੇ ਕੁਝ ਖ਼ਾਸ ਗੱਲਾਂ
ਜੇਕਰ ਇਹ ਦੋਵੇਂ ਕੈਰੀਅਰ ਇਕੱਠੇ ਤਾਇਨਾਤ ਕੀਤੇ ਜਾਂਦੇ ਹਨ, ਤਾਂ ਇਹ ਮਾਰਚ 2020 ਤੋਂ ਬਾਅਦ ਪਹਿਲੀ ਵਾਰ ਹੋਵੇਗਾ। ਇਸ ਤੋਂ ਪਹਿਲਾਂ ਇਰਾਕ 'ਚ ਇਕ ਅਮਰੀਕੀ ਬੇਸ 'ਤੇ ਰਾਕੇਟ ਹਮਲੇ ਦੌਰਾਨ ਅਮਰੀਕਾ ਨੇ ਮੱਧ ਪੂਰਬ ਖੇਤਰ 'ਚ ਗਸ਼ਤ ਲਈ ਆਪਣੇ ਦੋ ਜਹਾਜ਼ ਭੇਜੇ ਸਨ।ਯੂ.ਐੱਸ.ਐੱਸ ਆਈਜ਼ਨਹਾਵਰ 1977 ਵਿੱਚ ਯੂ.ਐੱਸ ਨੇਵੀ ਵਿੱਚ ਸ਼ਾਮਲ ਹੋਇਆ। ਅਮਰੀਕਾ ਨੇ ਇਸ ਕੈਰੀਅਰ ਦੀ ਵਰਤੋਂ 1990 ਦੀ ਖਾੜੀ ਜੰਗ ਦੇ ਨਾਲ-ਨਾਲ ਇਰਾਕ ਅਤੇ ਅਫਗਾਨਿਸਤਾਨ ਯੁੱਧਾਂ ਵਿੱਚ ਵੀ ਕੀਤੀ ਗਈ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਜ਼ਮੀਨੀ ਹਮਲੇ ਦੀ ਤਿਆਰੀ 'ਚ ਇਜ਼ਰਾਇਲ! ਫਲਸਤੀਨੀਆਂ ਨੂੰ 24 ਘੰਟਿਆਂ 'ਚ ਗਾਜ਼ਾ ਸ਼ਹਿਰ ਖ਼ਾਲੀ ਕਰਨ ਦਾ ਹੁਕਮ
NEXT STORY