ਯੇਰੂਸ਼ਲਮ (ਵਾਰਤਾ)- ਇਜ਼ਰਾਈਲੀ ਰੱਖਿਆ ਬਲਾਂ (ਆਈ.ਡੀ.ਐੱਫ.) ਨੇ ਸ਼ੁੱਕਰਵਾਰ ਨੂੰ ਗਾਜ਼ਾ ਪੱਟੀ ਸ਼ਹਿਰ ਦੇ ਵਸਨੀਕਾਂ ਨੂੰ ਸੰਭਾਵਿਤ ਜ਼ਮੀਨੀ ਹਮਲੇ ਤੋਂ ਪਹਿਲਾਂ ਤੱਟਵਰਤੀ ਐਨਕਲੇਵ ਨੂੰ ਖਾਲੀ ਕਰਕੇ ਦੱਖਣੀ ਖੇਤਰ ਵੱਲ ਜਾਣ ਦਾ ਹੁਕਮ ਦਿੱਤਾ ਹੈ। ਆਈ.ਡੀ.ਐੱਫ. ਵੱਲੋਂ ਸ਼ੁੱਕਰਵਾਰ ਸਵੇਰੇ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ, ''ਸੁਰੱਖਿਆ ਦੇ ਮੱਦੇਨਜ਼ਰ ਅਸੀਂ ਸਾਰੇ ਨਾਗਰਿਕਾਂ ਨੂੰ ਦੱਖਣੀ ਖੇਤਰ ਵਿੱਚ ਜਾਣ ਲਈ ਕਿਹਾ ਹੈ।'' ਆਈ.ਡੀ.ਐੱਫ. ਨੇ ਗਾਜ਼ਾ ਦੇ ਆਮ ਲੋਕਾਂ ਨੂੰ ਕਿਹਾ ਹੈ ਕਿ ਉਹ ਆਪਣੀ ਸੁਰੱਖਿਆ ਲਈ ਗਾਜ਼ਾ ਦੇ ਦੱਖਣੀ ਹਿੱਸੇ ਵਿਚ ਚਲੇ ਜਾਣ। ਇਜ਼ਰਾਈਲ ਨੇ ਉੱਤਰੀ ਗਾਜ਼ਾ ਦੇ 11 ਲੱਖ ਲੋਕਾਂ ਨੂੰ 24 ਘੰਟਿਆਂ ਦੇ ਅੰਦਰ ਇਲਾਕਾ ਖਾਲੀ ਕਰਨ ਦੇ ਨਿਰਦੇਸ਼ ਦਿੱਤੇ ਹਨ, ਜਿਸ ਕਾਰਨ ਉੱਥੇ ਹਫੜਾ-ਦਫੜੀ ਦਾ ਮਾਹੌਲ ਹੈ।
ਇਹ ਵੀ ਪੜ੍ਹੋ: ਸੱਤਾ ਦੇ ਲਾਲਚ ’ਚ ਅੰਨ੍ਹੇ ਹੋਏ ਟਰੂਡੋ, ਵੋਟਾਂ ਖਾਤਿਰ ਦਾਅ ’ਤੇ ਲਾਈ ਕੈਨੇਡਾ ਦੀ ਅਰਥਵਿਵਸਥਾ
ਇਸ ਤੋਂ ਬਾਅਦ, IDF ਨੇ ਗਾਜ਼ਾ ਦੇ ਲੋਕਾਂ ਨੂੰ ਕਿਹਾ, "ਤੁਸੀਂ ਉਦੋਂ ਹੀ ਸ਼ਹਿਰ ਵਿੱਚ ਵਾਪਸ ਪਰਤੋਗੇ, ਜਦੋਂ ਅਗਲਾ ਬਿਆਨ ਜਾਰੀ ਕਰਕੇ ਤੁਹਾਨੂੰ ਸ਼ਹਿਰ ਵਿੱਚ ਆਉਣ ਦੀ ਇਜਾਜ਼ਤ ਦਿੱਤੀ ਜਾਵੇਗੀ। ਹਮਾਸ ਦੇ ਅੱਤਵਾਦੀ ਗਾਜ਼ਾ ਸ਼ਹਿਰ ਦੇ ਘਰਾਂ ਵਿਚ ਬਣੀਆਂ ਸੁਰੰਗਾਂ ਅਤੇ ਗਾਜ਼ਾ ਦੇ ਬੇਕਸੂਰ ਲੋਕਾਂ ਦੇ ਘਰਾਂ ਦੇ ਅੰਦਰ ਲੁਕੇ ਹੋਏ ਹਨ। ਲੋਕ ਆਪਣੀ ਅਤੇ ਆਪਣੇ ਪਰਿਵਾਰਾਂ ਦੀ ਸੁਰੱਖਿਆ ਲਈ ਗਾਜ਼ਾ ਸ਼ਹਿਰ ਦੇ ਦੱਖਣੀ ਹਿੱਸੇ ਵਿੱਚ ਚਲੇ ਜਾਣ ਅਤੇ ਆਪਣੇ ਪਰਿਵਾਰਾਂ ਨੂੰ ਹਮਾਸ ਦੇ ਅੱਤਵਾਦੀਆਂ ਤੋਂ ਦੂਰ ਰੱਖਣ, ਜੋ ਤੁਹਾਨੂੰ ਢਾਲ ਵਜੋਂ ਵਰਤ ਰਹੇ ਹਨ।'
ਇਹ ਵੀ ਪੜ੍ਹੋ: ਇਜ਼ਰਾਈਲ ਦੀ ਚਿਤਾਵਨੀ, ਬੰਧਕਾਂ ਦੀ ਰਿਹਾਈ ਤੱਕ ਗਾਜ਼ਾ ਨੂੰ ਨਹੀਂ ਮਿਲੇਗਾ ਇਕ ਵੀ ਬੂੰਦ ਪਾਣੀ
ਜ਼ਿਕਰਯੋਗ ਹੈ ਕਿ ਪਿਛਲੇ ਸ਼ਨੀਵਾਰ ਨੂੰ ਹਮਾਸ ਅਤੇ ਇਜ਼ਰਾਈਲ ਵਿਚਾਲੇ ਹਮਲਿਆਂ ਦਾ ਦੌਰ ਸ਼ੁਰੂ ਹੋਇਆ ਸੀ। ਅੱਜ ਸੰਘਰਸ਼ ਦਾ 7ਵਾਂ ਦਿਨ ਹੈ। ਹਮਾਸ ਦੇ ਹਮਲਿਆਂ ਤੋਂ ਬਾਅਦ, ਇਜ਼ਰਾਈਲ ਨੇ ਗਾਜ਼ਾ ਪੱਟੀ ਦੇ ਟਿਕਾਣਿਆਂ 'ਤੇ ਸੈਂਕੜੇ ਹਵਾਈ ਹਮਲੇ ਕਰਕੇ ਜਵਾਬੀ ਕਾਰਵਾਈ ਕੀਤੀ ਹੈ। ਇਸ ਦੌਰਾਨ ਦੋਵਾਂ ਪਾਸਿਆਂ ਦੇ ਹਜ਼ਾਰਾਂ ਲੋਕ ਮਾਰੇ ਜਾ ਚੁੱਕੇ ਹਨ। ਹੁਣ ਤੱਕ 1,500 ਤੋਂ ਵੱਧ ਫਲਸਤੀਨੀ ਅਤੇ 1,300 ਇਜ਼ਰਾਈਲੀ ਮਾਰੇ ਜਾ ਚੁੱਕੇ ਹਨ।
ਇਹ ਵੀ ਪੜ੍ਹੋ: ਇਜ਼ਰਾਈਲ 'ਤੇ ਹਮਾਸ ਨੂੰ ਹਮਲਾ ਪਿਆ ਭਾਰੀ, 1569 ਲੋਕਾਂ ਦੀ ਮੌਤ ਨਾਲ ਲਾਲ ਹੋਈ ਗਾਜ਼ਾ ਦੀ ਧਰਤੀ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਅਮਰੀਕੀ ਸੰਸਦ ਮੈਂਬਰ ਰਾਜਾ ਕ੍ਰਿਸ਼ਨਮੂਰਤੀ ਨੂੰ ਮਿਲਿਆ ਦਲੀਪ ਸਿੰਘ ਸੌਂਦ ਪੁਰਸਕਾਰ
NEXT STORY