ਨਿਊਯਾਰਕ (ਰਾਜ ਗੋਗਨਾ): ਅੱਜ ਅਮਰੀਕਾ ਦੇ ਸੂਬੇ ਕੈਲੀਫੋਰਨੀਆ ਦੇ ਸ਼ਹਿਰ ਸੈਨਹੋਜੇ ਦੀ ਵੈਲੀ ਟ੍ਰਾਂਸਪੌਰਟੇਸ਼ਨ ਅਥਾਰਟੀ (ਵੀ.ਟੀ.ਏ) ਦੇ ਇਕ ਰੇਲ ਯਾਰਡ ਵਿੱਚ ਹੋਏ ਗੋਲੀਕਾਂਡ ਵਿਚ 8 ਲੋਕਾਂ ਦੀ ਮੋਤ ਹੋ ਗਈ। ਉਹਨਾਂ ਵਿੱਚ ਇਕ ਪੰਜਾਬੀ ਭਾਈਚਾਰੇ ਨਾਲ ਸਬੰਧਤ ਤਪਤੇਜ ਸਿੰਘ ਦੀ ਮੌਤ ਦੀ ਵੀ ਦੁੱਖਦਾਈ ਖ਼ਬਰ ਸਾਹਮਣੇ ਆਈ ਹੈ। ਇਸ ਗੋਲੀਕਾਂਡ ਵਿੱਚ ਘੱਟੋ-ਘੱਟ 8 ਦੇ ਕਰੀਬ ਲੋਕ ਮਾਰੇ ਗਏ ਹਨ ਅਤੇ ਬਾਅਦ ਵਿੱਚ ਹਮਲਾਵਰ ਨੇ ਵੀ ਆਪਣੇ-ਆਪ ਨੂੰ ਗੋਲੀ ਮਾਰ ਕੇ ਖ਼ਤਮ ਕਰ ਲਿਆ।
ਪੜ੍ਹੋ ਇਹ ਅਹਿਮ ਖਬਰ- ਪਾਕਿ : ਵਿਆਹ ਕਾਨੂੰਨ 'ਚ ਤਬਦੀਲੀ ਦੀ ਤਿਆਰੀ, 18 ਸਾਲ ਦੀ ਉਮਰ ਵਾਲਿਆਂ ਨੂੰ ਵਿਆਹ ਕਰਨਾ ਲਾਜ਼ਮੀ
ਗੋਲੀਬਾਰੀ ਰੇਲ ਕੇਂਦਰ 'ਤੇ ਹੋਈ ਜੋ ਸਾਂਤਾ ਕਲਾਰਾ ਕਾਊਂਟੀ ਸ਼ੈਰਿਫ ਵਿਭਾਗ ਨਾਲ ਜੁੜਿਆ ਹੋਇਆ ਹੈ। ਇਹ ਇਕ ਆਵਾਜਾਈ ਕੰਟਰੋਲ ਕੇਂਦਰ ਹੈ ਜਿਥੇ ਟਰੇਨਾਂ ਖੜ੍ਹੀਆਂ ਹੁੰਦੀਆਂ ਹਨ ਅਤੇ ਇਕ ਰੱਖ-ਰਖਾਵ ਯਾਰਡ ਹੈ। ਡੈਵਿਸ ਨੇ ਕਿਹਾ ਕਿ ਪੀੜਤਾਂ 'ਚ 'ਵੈਲੀ ਟ੍ਰਾਂਸਪੋਰਟੇਸ਼ਨ ਅਥਾਰਿਟੀ (ਵੀ.ਟੀ.ਏ.) ਦੇ ਮੁਲਾਜ਼ਮ ਵੀ ਸ਼ਾਮਲ ਹਨ। ਵੀ.ਟੀ.ਏ. ਸਾਂਤਾ ਕਲਾਰਾ ਕਾਊਂਟੀ 'ਚ ਬੱਸ, ਲਾਈਟ ਰੇਲ ਅਤੇ ਹੋਰ ਆਵਾਜਾਈ ਸੇਵਾਵਾਂ ਉਪਲੱਬਧ ਕਰਵਾਉਂਦੀ ਹੈ।
ਸਾਂਤਾ ਕਲਾਰਾ ਕਾਊਂਟੀ ਦੇ ਕੋਰੋਨਰ ਦੇ ਦਫਤਰ ਨੇ ਮ੍ਰਿਤਕਾਂ ਦੀ ਪਛਾਣ ਪਾਲ ਮੇਗਿਯਾ, ਤਪਤੇਜਦੀਪ ਸਿੰਘ, ਐਡ੍ਰੀਯਨ ਬੈਲੇਜਾ, ਜੋਸ ਹਰਨਾਡੇਜ਼, ਟਿਮੋਥੀ ਰੋਮੋ, ਮਾਈਕਲ ਰੂਡੋਮੇਟਕਿਨ, ਅਬਦੋਲਵਾਹਾਬ ਅਲਘਮੰਡਨ ਅਤੇ ਲਾਰਸ ਲੇਨ ਦੇ ਰੂਪ ਵਿਚ ਕੀਤੀ ਹੈ। ਇਸ ਤੋਂ ਪਹਿਲਾਂ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਨੇ ਦੱਸਿਆ ਸੀ ਕਿ ਹਮਲਾਵਰ ਦੀ ਪਛਾਣ 57 ਸਾਲਾ ਸੋਮ ਕੈਸਿਡੀ ਦੇ ਰੂਪ ਵਿਚ ਹੋਈ ਹੈ। ਕੈਸਿਡੀ ਦੀ ਸਾਬਕਾ ਪਤਨੀ ਸੇਸਿਲਿਆ ਨੇਲਮਜ਼ ਨੇਕਿਹਾ ਕਿ ਕੈਸਿਡੀ ਨੇ ਉਸ ਨੂੰ ਕਿਹਾ ਸੀ ਕਿ ਉਹਕਾਰਜਸਥਲ 'ਤੇ ਕੰਮ ਕਰਨ ਵਾਲਿਆਂ ਨੂੰ ਜਾਨੋ ਮਾਰ ਦੇਣਾ ਚਾਹੁੰਦਾ ਹੈ।
ਪਾਕਿ : ਵਿਆਹ ਕਾਨੂੰਨ 'ਚ ਤਬਦੀਲੀ ਦੀ ਤਿਆਰੀ, 18 ਸਾਲ ਦੀ ਉਮਰ ਵਾਲਿਆਂ ਨੂੰ ਵਿਆਹ ਕਰਨਾ ਲਾਜ਼ਮੀ
NEXT STORY