ਲੁਧਿਆਣਾ (ਜ. ਬ.): ਰੂਸ-ਯੂਕਰੇਨ ਵਿਚਾਲੇ ਚੱਲ ਰਹੀ ਜੰਗ ਕਾਰਨ ਜ਼ਬਰਦਸਤੀ ਰੂਸੀ ਫ਼ੌਜ ਵਿਚ ਭਰਤੀ ਕੀਤੇ ਗਏ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ 21 ਸਾਲਾ ਸਮਰਜੀਤ ਸਿੰਘ ਵਜੋਂ ਹੋਈ ਹੈ, ਜੋ ਲੁਧਿਆਣਾ ਦਾ ਰਹਿਣ ਵਾਲਾ ਸੀ। ਸਮਰਜੀਤ ਮਾਪਿਆਂ ਦਾ ਇਕਲੌਤਾ ਪੁੱਤ ਸੀ ਤੇ ਉਹ ਸੁਨਹਿਰੇ ਭਵਿੱਖ ਦੇ ਸੁਫ਼ਨੇ ਲੈ ਕੇ ਰੂਸ ਗਿਆ ਸੀ, ਪਰ ਉੱਥੇ ਉਸ ਨੂੰ ਜ਼ਬਰਦਸਤੀ ਫ਼ੌਜ ਵਿਚ ਭਰਤੀ ਕਰਵਾ ਦਿੱਤਾ ਗਿਆ। ਉਸ ਦੀ ਪਰਿਵਾਰ ਨਾਲ ਆਖ਼ਰੀ ਵਾਰ ਗੱਲਬਾਤ 8 ਸਤੰਬਰ ਨੂੰ ਵੀਡੀਓ ਕਾਲ ਰਾਹੀਂ ਹੋਈ ਸੀ, ਪਰ ਉਸ ਤੋਂ ਬਾਅਦ ਉਸ ਨਾਲ ਕੋਈ ਸੰਪਰਕ ਨਹੀਂ ਸੀ ਹੋ ਪਾ ਰਿਹਾ। ਹੁਣ ਦੋ ਦਿਨ ਪਹਿਲਾਂ ਪਰਿਵਾਰ ਨੂੰ ਸੂਚਨਾ ਮਿਲੀਕਿ ਸਮਰਜੀਤ ਸਿੰਘ ਦੀ ਮੌਤ ਹੋ ਚੁੱਕੀ ਹੈ ਤੇ ਹੁਣ ਉਸ ਦੀ ਲਾਸ਼ ਲੁਧਿਆਣਾ ਪਹੁੰਚ ਗਈ ਹੈ। ਅੱਜ ਉਸ ਦਾ ਡਾਬਾ ਸਥਿਤ ਸ਼ਮਸ਼ਾਨਘਾਟ ਵਿਚ ਸਸਕਾਰ ਹੋਵੇਗਾ।
ਸਮਰਜੀਤ ਸਿੰਘ ਦੇ ਪਿਤਾ ਚਰਨਜੀਤ ਸਿੰਘ ਨੇ ਦੱਸਿਆ ਕਿ । ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਜੁਲਾਈ ਵਿਚ ਕਰੀਅਰ ਬਣਾਉਣ ਲਈ ਰੂਸ ਗਿਆ ਸੀ। ਉੱਥੇ ਟ੍ਰੇਨਿੰਗ ਦੇ ਕੁਝ ਦਿਨ ਬਾਅਦ ਜਦੋਂ ਸਮਰਜੀਤ ਨੂੰ ਫ਼ੌਜ ਦੀ ਵਰਦੀ ਦਿੱਤੀ ਗਈ ਤੇ ਆਖਿਆ ਗਿਆ ਕਿ ਉਸ ਦੀ ਡਿਊਟੀ ਫ਼ੌਜ ਦੇ ਡਾਕਟਰ ਦੇ ਨਾਲ ਲਗਾਈ ਗਈ ਹੈ, ਇਸ ਲਈ ਵਰਦੀ ਪਾਉਣਾ ਜ਼ਰੂਰੀ ਹੈ। ਕੁਝ ਦਿਨ ਬਾਅਦ ਸਮਰਜੀਤ ਨੂੰ ਪਤਾ ਲੱਗਿਆ ਕਿ ਉਸ ਨੂੰ ਧੋਖੇ ਨਾਲ ਫ਼ੌਜ ਵਿਚ ਭਰਤੀ ਕਰਵਾ ਦਿੱਤਾ ਗਿਆਅਖ਼ੀਰਲੀ ਵਾਰ 8 ਸਤੰਬਰ ਨੂੰ ਪਰਿਵਾਰ ਨਾਲ ਵੀਡੀਓ ਕਾਲ 'ਤੇ ਗੱਲ ਹੋਈ ਸੀ। 22 ਸੈਕਿੰਡ ਦੀ ਵੀਡੀਓ ਕਾਲ ਵਿਚ 7 ਸੈਕਿੰਡ ਹੀ ਗੱਲ ਹੋ ਸਕੀ ਸੀ। ਇਸ ਦੌਰਾਨ ਸਮਰਜੀਤ ਨੇ ਕਿਹਾ- "ਮੈਂ ਠੀਕ ਹਾਂ ਪਾਪਾ, ਆਪਣਾ ਤੇ ਮੰਮੀ ਦਾ ਧਿਆਨ ਰੱਖਿਓ।" ਇੰਨਾ ਕਹਿ ਕੇ ਫ਼ੋਨ ਕੱਟਿਆ ਗਿਆ। ਇਸ ਮਗਰੋਂ ਉਹ ਵਾਰ-ਵਾਰ ਫ਼ੋਨ ਮਿਲਾਉਂਦੇ ਰਹੇ, ਪਰ ਸੰਪਰਕ ਨਹੀਂ ਹੋ ਸਕਿਆ।
ਸਮਰਜੀਤ ਸਿੰਘ ਦੇ ਮਾਸੜ ਅਮਰਜੀਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਨੂੰ ਰੂਸੀ ਭਾਸ਼ਾ ਵਿਚ ਇਕ ਚਿੱਠੀ ਮਿਲੀ ਸੀ, ਜਿਸ ਵਿਚ ਸਮਰਜੀਤ ਸਿੰਘ ਦੀ ਮੌਤ ਦੀ ਜਾਣਕਾਰੀ ਦਿੱਤੀ ਗਈ ਸੀ। ਇਸ ਦੇ ਨਾਲ ਹੀ ਉਸ ਦੀ ਮੌਤ ਦਾ ਪ੍ਰਮਾਣ ਪੱਤਰ ਵੀ ਭੇਜਿਆ ਗਿਆ ਸੀ। ਉਨ੍ਹਾਂ ਨੂੰ ਦੱਸਿਆ ਗਿਆ ਸੀ ਕਿ ਵੀਰਵਾਰ ਨੂੰ ਮ੍ਰਿਤਕ ਦੇਹ ਦਿੱਲੀ ਏਅਰਪੋਰਟ ਪਪਹੁੰਚੇਗੀ ਤੇ ਵੀਰਵਾਰ ਨੂੰ ਉਹ ਮ੍ਰਿਤਕ ਦੇਹ ਨੂੰ ਲੁਧਿਆਣਾ ਲੈ ਕੇ ਆਏ ਹਨ। ਉਨ੍ਹਾਂ ਦੱਸਿਆ ਕਿ ਡੈੱਥ ਸਰਟੀਫ਼ਿਕੇਟ ਵਿਚ ਸਮਰਜੀਤ ਦੀ ਮੌਤ ਦਿਸੰਬਰ ਵਿਚ ਹੋਣ ਦੀ ਗੱਲ ਲਿਖੀ ਗਈ ਹੈ। ਸਮਰਜੀਤ ਨੂੰ ਜ਼ਬਰਦਸਤੀ ਫ਼ੌਜ ਵਿਚ ਭਰਤੀ ਕੀਤਾ ਗਿਆ ਸੀ। ਉਸ ਦੀ ਪਛਾਣ ਰੂਸੀ ਫ਼ੌਜ ਦੇ ਟੋਕਨ ਨਾਲ ਹੋਈ ਹੈ।
ਪੰਜਾਬ 'ਚ ਇਨ੍ਹਾਂ ਵਾਹਨਾਂ 'ਤੇ ਸ਼ੁਰੂ ਹੋਈ ਕਾਰਵਾਈ, ਧੜਾ-ਧੜ ਹੋ ਰਹੇ ਚਲਾਨ
NEXT STORY