ਵਾਸ਼ਿੰਗਟਨ (ਏਜੰਸੀ)— ਕ੍ਰਿਸਮਸ ਨੇੜੇ ਆਉਂਦੇ ਹੀ ਬੱਚੇ ਸਾਂਤਾ ਨੂੰ ਚਿੱਠੀ ਲਿਖ ਕੇ ਆਪਣੀ ਇੱਛਾ ਮੁਤਾਬਕ ਤੋਹਫਿਆਂ ਦੀ ਮੰਗ ਕਰਦੇ ਹਨ। ਪਰ ਅਮਰੀਕਾ ਦੇ ਮੈਸਾਚੁਸੇਟਸ ਵਿਚ ਰਹਿੰਦੀ ਇਕ 10 ਸਾਲ ਦੀ ਬੱਚੀ ਨੇ ਸਾਂਤਾ ਕਲਾਜ ਨੂੰ ਭਾਵਨਾਤਮਕ ਚਿੱਠੀ ਲਿਖੀ। ਇਸ ਚਿੱਠੀ ਵਿਚ ਬੱਚੀ ਨੇ ਸਾਂਤਾ ਕਲਾਜ ਤੋਂ ਖਿਡੌਣਿਆਂ ਦੀ ਮੰਗ ਨਹੀਂ ਕੀਤੀ ਸਗੋਂ ਆਪਣੇ ਪਾਪਾ ਦੀ ਖੁਸ਼ੀ ਮੰਗੀ। ਇਸ ਚਿੱਠੀ ਨੂੰ ਪੜ੍ਹ ਕੇ ਹਰ ਕੋਈ ਭਾਵੁਕ ਹੋ ਗਿਆ।
ਚਿੱਠੀ ਵਿਚ ਬੱਚੀ ਨੇ ਲਿਖਿਆ ਹੈ,''ਮੇਰੇ ਪਿਆਰੇ ਸਾਂਤਾ। ਮੈਂ ਬਿਲਕੁਲ ਠੀਕ ਹਾਂ। ਇਸ ਵਾਰ ਮੈਨੂੰ ਕ੍ਰਿਸਮਸ 'ਤੇ ਛੋਟੀ ਜਿਹੀ ਚੀਜ਼ ਚਾਹੀਦੀ ਹੈ। ਤੁਸੀਂ ਹੀ ਅਜਿਹੇ ਸ਼ਖਸ ਹੋ ਜੋ ਮੇਰੀ ਇਸ ਇੱਛਾ ਨੂੰ ਪੂਰਾ ਕਰ ਸਕਦੇ ਹੋ।'' ਬੱਚੀ ਨੇ ਅੱਗੇ ਲਿਖਿਆ,''ਕ੍ਰਿਪਾ ਕਰਕੇ ਸਾਂਤਾ ਮੇਰੇ ਪਾਪਾ ਦੇ ਬੌਸ ਤੋਂ ਉਨ੍ਹਾਂ ਦੀ ਸ਼ਿਫਟ ਬਦਲਵਾ ਦਿਓ। ਕਿਉਂਕਿ ਉਹ ਤਦ ਹੀ ਖੁਸ਼ ਰਹਿ ਸਕਦੀ ਹੈ ਜਦੋਂ ਉਸ ਦੇ ਪਾਪਾ ਖੁਸ਼ ਹੋਣ। ਇਸ ਲਈ ਕ੍ਰਿਸਮਸ 'ਤੇ ਉਹ ਖਿਡੌਣੇ ਨਹੀਂ ਚਾਹੁੰਦੀ ਸਗੋਂ ਆਪਣੇ ਪਾਪ ਦੀ ਖੁਸ਼ੀ ਚਾਹੁੰਦੀ ਹੈ। ਉਹ ਆਪਣੇ ਪਾਪਾ ਨਾਲ ਵੱਧ ਤੋਂ ਵੱਧ ਸਮਾਂ ਬਿਤਾਉਣਾ ਚਾਹੁੰਦੀ ਹੈ।'' ਚਿੱਠੀ ਵਿਚ ਬੱਚੀ ਨੇ ਲਿਖਿਆ ਹੈ ਕਿ ਸਾਂਤਾ ਕ੍ਰਿਸਮਸ ਦੇ ਦਿਨ ਉਸ ਦੇ ਪਾਪਾ ਦਾ ਆਫਿਸ ਟਾਈਮ ਸਿਰਫ 2 ਘੰਟੇ ਲੇਟ ਕਰ ਦੇਣ। ਇਸ ਵਾਰ ਕ੍ਰਿਸਮਸ ਉਹ ਖਿਡੌਣਿਆਂ ਨਾਲ ਨਹੀਂ ਸਗੋਂ ਆਪਣੇ ਪਾਪਾ ਨਾਲ ਮਨਾਉਣਾ ਚਾਹੁੰਦੀ ਹੈ। ਉਸ ਨੇ ਮੰਗ ਕੀਤੀ ਕਿ ਉਸ ਦੇ ਪਾਪਾ ਦਾ ਆਫਿਸ ਟਾਈਮ 4:30-1:00 ਦੀ ਬਜਾਏ 6:30-3:00 ਵਜੇ ਤੱਕ ਦਾ ਕਰ ਦਿੱਤਾ ਜਾਵੇ। ਬੱਚੀ ਦੇ ਆਪਣੇ ਪਿਤਾ ਪ੍ਰਤੀ ਇਸ ਪਿਆਰ ਦੇ ਭਾਵਾਂ ਨੂੰ ਮੀਡੀਆ ਤੱਕ ਉਸ਼ ਦੀ ਦਾਦੀ ਨੇ ਪਹੁੰਚਾਇਆ।
ਭਾਰਤ ਨੂੰ ਅਮਰੀਕਾ ਦਾ ਸੱਚਾ 'ਦੋਸਤ' ਮੰਨਦੇ ਹਨ ਟਰੰਪ
NEXT STORY