ਵਾਸ਼ਿੰਗਟਨ : ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋ ਬਾਈਡੇਨ ਨੇ ਮੌਜੂਦਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਫ਼ੈਸਲੇ ਨੂੰ ਪਲਟ ਦਿੱਤਾ ਹੈ। ਬਾਈਡੇਨ ਨੇ ਐਲਾਨ ਕੀਤਾ ਹੈ ਕਿ ਅਮਰੀਕਾ ਦੁਬਾਰਾ ਵਿਸ਼ਵ ਸਿਹਤ ਸੰਗਠਨ (WHO) ਵਿਚ ਸ਼ਾਮਲ ਹੋਵੇਗਾ। ਇਸ ਤੋਂ ਪਹਿਲਾਂ ਟਰੰਪ ਸਰਕਾਰ ਨੇ WHO 'ਤੇ ਲਗਾਤਾਰ ਕੋਰੋਨਾ ਵਾਇਰਸ ਨੂੰ ਲੈ ਕੇ ਚੀਨ ਦਾ ਪੱਖ ਲੈਣ ਦਾ ਦੋਸ਼ ਲਗਾਉਂਦੇ ਹੋਏ ਖ਼ੁਦ ਨੂੰ ਵੱਖ ਕਰ ਲਿਆ ਸੀ। ਅਪ੍ਰੈਲ 'ਚ ਟਰੰਪ ਨੇ WHO ਤੋਂ ਅਮਰੀਕਾ ਦੇ ਹੱਟਣ ਦੀ ਘੋਸ਼ਣਾ ਕੀਤੀ ਸੀ। ਅਮਰੀਕਾ ਨੇ ਦੋਸ਼ ਲਾਇਆ ਸੀ ਕਿ ਵਿਸ਼ਵ ਸਿਹਤ ਸੰਗਠਨ ਨੇ ਕੋਰੋਨਾ ਵਾਇਰਸ ਨੂੰ ਲੈ ਕੇ ਵਿਸ਼ਵ ਨੂੰ ਗੁੰਮਰਾਹ ਕੀਤਾ ਹੈ, ਜਿਸ ਕਾਰਨ ਇਸ ਵਾਇਰਸ ਨਾਲ ਦੁਨੀਆ ਭਰ ਵਿਚ ਲੱਖਾਂ ਲੋਕਾਂ ਦੀ ਜਾਨ ਚਲੀ ਗਈ।
ਇਹ ਵੀ ਪੜ੍ਹੋ: ਵਿਗਿਆਨੀਆਂ ਨੇ ਨਵੀਂ ਖ਼ੋਜ 'ਚ ਕੀਤਾ ਦਾਅਵਾ, ਹੁਣ ਬਜ਼ੁਰਗ ਫਿਰ ਤੋਂ ਹੋ ਸਕਦੇ ਹਨ ਜਵਾਨ!
ਜੋ ਬਾਈਡੇਨ ਨੇ ਕਿਹਾ, 'ਮਾਮਲਾ ਚੀਨ ਨੂੰ ਸਜ਼ਾ ਦੇਣ ਦਾ ਜ਼ਿਆਦਾ ਨਹੀਂ ਹੈ, ਸਗੋਂ ਇਹ ਯਕੀਨੀ ਕਰਣ ਦਾ ਹੈ ਕਿ ਚੀਨ ਇਹ ਸਮਝੇ ਕਿ ਉਸ ਨੂੰ ਨਿਯਮਾਂ ਮੁਤਾਬਕ ਕੰਮ ਕਰਣਾ ਹੋਵੇਗਾ। ਇਹ ਇਕ ਸਾਧਾਰਨ ਜਿਹੀ ਗੱਲ ਹੈ।' ਨਵੇਂ ਚੁਣੇ ਗਏ ਰਾਸ਼ਟਰਪਤੀ ਗਵਰਨਰਾਂ ਦੇ ਦੋ-ਪੱਖੀ ਸਮੂਹਾਂ ਨਾਲ ਵਿਲਮਿੰਗਟਨ ਸਥਿਤ ਆਪਣੇ ਆਵਾਸ 'ਤੇ ਬੈਠਕ ਕਰ ਰਹੇ ਸਨ।
ਇਹ ਵੀ ਪੜ੍ਹੋ: ਵਿਰਾਟ ਕੋਹਲੀ ਦੇ ਘਰ ਜਨਮ ਲਵੇਗਾ ਮੁੰਡਾ ਜਾਂ ਕੁੜੀ, ਇਸ ਖਿਡਾਰੀ ਦਾ ਟਵੀਟ ਹੋਇਆ ਵਾਇਰਲ
ਜੋ ਬਾਈਡੇਨ ਨੇ ਕਿਹਾ ਕਿ ਉਨ੍ਹਾਂ ਦਾ ਪ੍ਰਸ਼ਾਸਨ ਪਹਿਲੇ ਦਿਨ ਤੋਂ ਹੀ ਵਿਸ਼ਵ ਸਿਹਤ ਸੰਗਠਨ ਵਿਚ ਦੁਬਾਰਾ ਸ਼ਾਮਲ ਹੋਣ ਜਾ ਰਿਹਾ ਹੈ ਅਤੇ ਇਸ ਵਿਚ ਸੁਧਾਰ ਕਰਨ ਦੀ ਜ਼ਰੂਰਤ ਹੈ। ਸਾਨੂੰ ਪੈਰਿਸ ਜਲਵਾਯੂ ਸਮਝੌਤੇ ਵਿਚ ਫਿਰ ਤੋਂ ਸ਼ਾਮਲ ਹੋਣ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਸਾਨੂੰ ਇਹ ਯਕੀਨੀ ਕਰਨਾ ਹੋਵੇਗਾ ਕਿ ਬਾਕੀ ਵਿਸ਼ਵ ਅਤੇ ਅਸੀਂ ਇਕੱਠੇ ਹੋਈਏ ਅਤੇ ਤੈਅ ਕਰੀਏ ਕਿ ਕੁੱਝ ਨਿਸ਼ਚਿਤ ਨਿਯਮ ਹਨ, ਜਿਨਾਂ ਨੂੰ ਚੀਨ ਨੂੰ ਸਮਝਣਾ ਹੈ।' ਅਮਰੀਕਾ ਚੀਨ ਸਬੰਧਾਂ ਲਈ ਰਾਸ਼ਟਰਪਤੀ ਟਰੰਪ ਦਾ 4 ਸਾਲ ਦਾ ਕਾਰਜਕਾਲ ਸਭ ਤੋਂ ਬੁਰਾ ਦੌਰ ਸੀ।
ਇਹ ਵੀ ਪੜ੍ਹੋ: 48 ਦਿਨਾਂ ਦੀ ਸ਼ਾਂਤੀ ਮਗਰੋਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਧੀਆਂ, ਜਾਣੋ ਆਪਣੇ ਸ਼ਹਿਰ 'ਚ ਤੇਲ ਦੇ ਨਵੇਂ ਭਾਅ
ਦਰਅਸਲ, ਰਾਸ਼ਟਰਪਤੀ ਚੋਣਾਂ ਦੀ ਬਹਿਸ ਦੌਰਾਨ ਬਾਈਡੇਨ ਨੇ ਕਿਹਾ ਸੀ ਕਿ ਚੀਨ ਜਿਸ ਤਰ੍ਹਾਂ ਨਾਲ ਕੰਮ ਕਰ ਰਿਹਾ ਹੈ, ਇਸ ਦੇ ਲਈ ਉਹ ਉਸ ਨੂੰ ਸਜ਼ਾ ਦੇਣਾ ਚਾਹੁੰਦੇ ਹਨ। ਬਾਈਡਨ ਦੀ ਇਸ ਟਿਪਣੀ ਦੇ ਬਾਰੇ ਵਿਚ ਉਨ੍ਹਾਂ ਤੋਂ ਪੁੱਛੇ ਜਾਣ 'ਤੇ ਉਹ ਪ੍ਰਤੀਕਿਰਿਆ ਦੇ ਸਨ।
ਇਹ ਵੀ ਪੜ੍ਹੋ: ਕ੍ਰਿਕਟਰ ਏ.ਬੀ. ਡਿਵਿਲੀਅਰਸ ਦੇ ਘਰ ਆਈ ਵੱਡੀ ਖ਼ੁਸ਼ਖ਼ਬਰੀ, ਵਧਾਈਆਂ ਦੇਣ ਵਾਲਿਆਂ ਦਾ ਲੱਗਾ ਤਾਂਤਾ (ਤਸਵੀਰਾਂ)
ਗਲਾਸਗੋ 'ਚ ਟੀਅਰ 4 ਤਾਲਾਬੰਦੀ ਤੋਂ ਪਹਿਲਾਂ ਖਰੀਦਦਾਰੀ ਲਈ ਲੱਗੀ ਭੀੜ
NEXT STORY