ਵਾਸ਼ਿੰਗਟਨ (ਏਜੰਸੀ)— ਇਕ ਅਮਰੀਕਾ ਪਤੱਰਿਕਾ ਨੇ ਦਾਅਵਾ ਕੀਤਾ ਹੈ ਕਿ ਪਾਕਿਸਤਾਨ ਕੋਲ ਜਿੰਨੇ ਵੀ ਐੱਫ-16 ਲੜਾਕੂ ਜਹਾਜ਼ ਸਨ ਉਨ੍ਹਾਂ ਵਿਚੋਂ ਕੋਈ ਵੀ ਲਾਪਤਾ ਨਹੀਂ ਹੈ। ਇਸ ਦੇ ਇਲਾਵਾ ਪਾਕਿਸਤਾਨ ਦੇ ਕਿਸੇ ਐੱਫ-16 ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਹੈ। ਇਸ ਵੱਕਾਰੀ ਅਮਰੀਕੀ ਪਤੱਰਿਕਾ 'ਫੌਰੇਨ ਪਾਲਿਸੀ ਮੈਗਜ਼ੀਨ' ਵਿਚ ਆਈ ਇਕ ਰਿਪੋਰਟ ਵਿਚ ਇਹ ਗੱਲ ਕਹੀ ਗਈ। ਇਹ ਰਿਪੋਰਟ ਭਾਰਤ ਦੇ ਉਨ੍ਹਾਂ ਦਾਅਵਿਆਂ ਨੂੰ ਖਾਰਿਜ ਕਰਦੀ ਹੈ ਕਿ ਉਸ ਦੀ ਹਵਾਈ ਫੌਜ ਨੇ 27 ਫਰਵਰੀ ਨੂੰ ਹਵਾਈ ਸੰਘਰਸ਼ ਦੌਰਾਨ ਇਕ ਐੱਫ-16 ਲੜਾਕੂ ਜਹਾਜ਼ ਨੂੰ ਢੇਰੀ ਕੀਤਾ ਸੀ।
ਭਾਰਤ ਨੇ 28 ਫਰਵਰੀ ਨੂੰ ਪਾਕਿਸਤਾਨੀ ਐੱਫ-16 ਵੱਲੋਂ ਦਾਗੀ ਗਈ ਏ.ਐੱਮ.ਆਰ.ਏ.ਏ.ਐੱਮ ਮਿਜ਼ਾਈਲ ਦੇ ਟੁੱਕੜੇ ਦਿਖਾਏ ਸਨ ਜੋ ਇਸ ਗੱਲ ਦੀ ਪੁਸ਼ਟੀ ਕਰਦੇ ਹਨ ਕਿ ਪਾਕਿਸਤਾਨ ਨੇ ਕਸ਼ਮੀਰ ਵਿਚ ਭਾਰਤੀ ਮਿਲਟਰੀ ਅਦਾਰਿਆਂ ਨੂੰ ਨਿਸ਼ਾਨਾ ਬਣਾਉਣ ਲਈ ਹਵਾਈ ਹਮਲੇ ਦੌਰਾਨ ਅਮਰੀਕੀ ਵੱਲੋਂ ਬਣੇ ਐੱਫ-16 ਲੜਾਕੂ ਜਹਾਜ਼ ਨੂੰ ਤਾਇਨਾਤ ਕੀਤਾ ਸੀ। ਪਾਕਿਸਤਾਨ ਨੇ ਕਿਹਾ ਸੀ ਕਿ ਕਿਸੇ ਐੱਫ-16 ਜਹਾਜ਼ ਦੀ ਵਰਤੋਂ ਨਹੀਂ ਕੀਤੀ ਗਈ ਅਤੇ ਆਪਣੇ ਇਕ ਜਹਾਜ਼ ਨੂੰ ਭਾਰਤੀ ਹਵਾਈ ਫੌਜ ਵੱਲੋਂ ਨਸ਼ਟ ਕੀਤੇ ਜਾਣ ਦੇ ਦਾਅਵੇ ਦਾ ਖੰਡਨ ਵੀ ਕੀਤਾ ਸੀ।
ਪਤੱਰਿਕਾ ਮੁਤਾਬਕ ਪਾਕਿਸਤਾਨ ਨੇ ਇਸ ਘਟਨਾ ਦੇ ਬਾਅਦ ਅਮਰੀਕਾ ਨੂੰ ਐੱਫ-16 ਲੜਾਕੂ ਜਹਾਜ਼ ਦੀ ਗਿਣਤੀ ਕਰਨ ਲਈ ਸੱਦਾ ਦਿੱਤਾ ਸੀ। ਮੈਗਜ਼ੀਨ ਦੀ ਲਾਰਾ ਸੇਲਿਗਮਨ ਨੇ ਵੀਰਵਾਰ ਨੂੰ ਕਿਹਾ,''ਪਾਕਿਸਤਾਨ ਦੇ ਐੱਫ-16 ਲੜਾਕੂ ਜਹਾਜ਼ਾਂ ਦੀ ਗਿਣਤੀ ਦੌਰਾਨ ਅਮਰੀਕਾ ਨੇ ਪਾਇਆ ਕਿ ਸਾਰੇ ਜਹਾਜ਼ ਮੌਜੂਦ ਹਨ ਅਤੇ ਉਨ੍ਹਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਹੈ। ਇਹ ਸਿੱਧੇ ਤੌਰ 'ਤੇ ਭਾਰਤ ਵੱਲੋਂ ਕੀਤੇ ਗਏ ਦਾਅਵੇ ਦੇ ਉਲਟ ਹੈ।'' ਰੱਖਿਆ ਵਿਭਾਗ ਨੇ ਭਾਵੇਂਕਿ ਹਾਲੇ ਪਾਕਿਸਤਾਨ ਵਿਚ ਐੱਫ-16 ਲੜਾਕੂ ਜਹਾਜ਼ਾਂ ਦੀ ਗਿਣਤੀ 'ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ।
ਐੱਮ.ਆਈ.ਟੀ. ਪ੍ਰੋਫੈਸਰ ਵਿਪਿਨ ਨਾਰੰਗ ਨੇ ਪਤੱਰਿਕਾ ਨੂੰ ਕਿਹਾ,''ਅਜਿਹਾ ਲੱਗ ਰਿਹਾ ਹੈ ਕਿ ਭਾਰਤ ਪਾਕਿਸਤਾਨ ਨੂੰ ਨੁਕਸਾਨ ਪਹੁੰਚਾਉਣ ਵਿਚ ਅਸਫਲ ਰਿਹਾ ਸਗੋਂ ਉਸ ਨੇ ਇਸ ਪ੍ਰਕਿਰਿਆ ਵਿਚ ਆਪਣਾ ਇਕ ਜਹਾਜ਼ ਅਤੇ ਹੈਲੀਕਾਪਟਰ ਗਵਾ ਦਿੱਤਾ।''
ਉਪਗ੍ਰਹਿਆਂ ਜ਼ਰੀਏ ਇੰਟਰਨੈੱਟ ਸੇਵਾ ਉਪਲਬਧ ਕਰਵਾਏਗਾ ਐਮਾਜ਼ੋਨ
NEXT STORY