ਨਿਊਯਾਰਕ (ਰਾਜ ਗੋਗਨਾ) - ਅਮਰੀਕਾ ਦੇ ਉੱਤਰੀ ਕੈਰੋਲੀਨਾ 'ਚ ਰਹਿਣ ਵਾਲੇ ਇੱਕ ਭਾਰਤੀ ਨੌਜਵਾਨ ਧਰੁਪਾਲ ਪਟੇਲ ਨੂੰ ਛੇੜਛਾੜ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਸ਼ਾਰਲੋਟ-ਮੈਕਲੇਨਬਰਗ ਪੁਲਸ ਵਿਭਾਗ ਅਨੁਸਾਰ, ਧਰੁਪਾਲ ਪਟੇਲ ਨੇ ਬੱਸ ਵਿੱਚ ਇੱਕ ਮੁਟਿਆਰ ਨੂੰ ਅਣਉਚਿਤ ਢੰਗ ਨਾਲ ਛੂਹਿਆ, ਜਿਸਦੀ ਸੂਚਨਾ ਮਿਲਣ ਤੋਂ ਬਾਅਦ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਧਰੁਪਾਲ ਨੂੰ ਗ੍ਰਿਫ਼ਤਾਰ ਕਰ ਲਿਆ। ਇਹ ਵੀ ਪਤਾ ਲੱਗਾ ਹੈ ਕਿ ਇਹ ਘਟਨਾ 2 ਅਪ੍ਰੈਲ ਨੂੰ ਰਾਤ 1 ਵਜੇ ਦੇ ਕਰੀਬ ਵਾਪਰੀ ਸੀ। ਹਾਲਾਂਕਿ 26 ਸਾਲਾ ਧਰੁਪਾਲ ਪਟੇਲ ਨੇ ਪੁੱਛਗਿੱਛ ਦੌਰਾਨ ਪੁਲਸ ਨੂੰ ਦੱਸਿਆ ਕਿ ਉਸ ਨੇ ਅਜਿਹਾ ਜਾਣਬੁੱਝ ਕੇ ਨਹੀਂ ਕੀਤਾ ਅਤੇ ਜੋ ਵੀ ਹੋਇਆ ਉਹ ਇਕ ਹਾਦਸਾ ਸੀ।
ਇਹ ਵੀ ਪੜ੍ਹੋ: ਹਾਂਗਕਾਂਗ 'ਚ 'ਬੀ ਵਾਇਰਸ' ਦਾ ਪਹਿਲਾ ਮਾਮਲਾ ਦਰਜ, ਬਾਂਦਰ ਦੇ ਕੱਟਣ ਨਾਲ ਵਿਅਕਤੀ ਦੀ ਹਾਲਤ ਗੰਭੀਰ
ਧਰੁਪਾਲ ਪਟੇਲ 'ਤੇ ਦੋਸ਼ ਹੈ ਕਿ ਉਸ ਨੇ ਸ਼ਿਕਾਇਤਕਰਤਾ ਦੇ ਕੱਪੜਿਆਂ 'ਚ ਹੱਥ ਪਾਇਆ ਸੀ, ਜੇ ਇਹ ਦੋਸ਼ ਸਾਬਤ ਜਾਂਦੇ ਹਨ ਤਾਂ 2 ਮਹੀਨੇ ਤੱਕ ਦੀ ਕੈਦ ਹੋ ਸਕਦੀ ਹੈ। ਉੱਤਰੀ ਕੈਰੋਲੀਨਾ ਕਾਨੂੰਨ ਦੇ ਤਹਿਤ, ਪਹਿਲੀ ਵਾਰ ਅਪਰਾਧ ਕਰਨ ਵਾਲੇ ਨੂੰ ਇੱਕ ਤੋਂ 60 ਦਿਨਾਂ ਦੀ ਕੈਦ ਦੀ ਸਜ਼ਾ ਦਿੱਤੀ ਜਾ ਸਕਦੀ ਹੈ, ਪਰ ਦੁਹਰਾਉਣ ਵਾਲੇ ਅਪਰਾਧੀ ਨੂੰ 5 ਮਹੀਨਿਆਂ ਤੱਕ ਦੀ ਜੇਲ੍ਹ ਵੀ ਹੋ ਸਕਦੀ ਹੈ। ਪੁਲਸ ਅਨੁਸਾਰ ਜਦੋਂ ਇਹ ਘਟਨਾ ਵਾਪਰੀ ਤਾਂ ਮੁਲਜ਼ਮ ਧਰੁਪਾਲ ਬੱਸ ਵਿੱਚ ਬੈਠ ਕੇ ਬੋਸਟਨ ਜਾ ਰਿਹਾ ਸੀ ਪਰ ਬੱਸ ਵਿੱਚ ਸਵਾਰ ਇੱਕ ਹੋਰ ਲੜਕੀ ਵੱਲੋਂ ਉਸ ’ਤੇ ਦੋਸ਼ ਲਾਏ ਜਾਣ ਮਗਰੋਂ ਡਰਾਈਵਰ ਨੇ ਬੱਸ ਨੂੰ ਉੱਥੇ ਹੀ ਰੋਕ ਲਿਆ ਅਤੇ ਪੁਲਸ ਨੇ ਆ ਕੇ ਉਸ ਨੂੰ ਕਾਬੂ ਕਰ ਲਿਆ।
ਇਹ ਵੀ ਪੜ੍ਹੋ: ਦੁਖ਼ਦਾਈ ਖ਼ਬਰ; ਅਮਰੀਕਾ 'ਚ ਇਕ ਹੋਰ ਭਾਰਤੀ ਵਿਦਿਆਰਥੀ ਦੀ ਮੌਤ, ਜਾਂਚ 'ਚ ਜੁਟੀ ਪੁਲਸ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।
ਆਸਟ੍ਰੇਲੀਆ 'ਚ ਸਮਾਂ ਤਬਦੀਲੀ 7 ਅਪ੍ਰੈਲ ਤੋਂ
NEXT STORY