ਫਰਿਜ਼ਨੋ, ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ) : ਸੈਂਟਰਲ ਵੈਲੀ ਕੈਲੀਫੋਰਨੀਆ ਵਿੱਚ ਫਰਿਜ਼ਨੋ ਨਜ਼ਦੀਕੀ ਸ਼ਹਿਰ ਕਰਮਨ ਵਿਖੇ ਪੰਜਾਬੀ ਭਾਈਚਾਰੇ ਦੀ ਸੰਘਣੀ ਵਸੋਂ ਹੈ। ਜਿੱਥੇ ਪੰਜਾਬੀ ਭਾਈਚਾਰੇ ਦੁਆਰਾ ਸਮੁੱਚੇ ਭਾਈਚਾਰੇ ਦੇ ਸਹਿਯੋਗ ਨਾਲ ਬਹੁਤ ਸਾਂਝੇ ਕਾਰਜ ਕੀਤੇ ਜਾਂਦੇ ਹਨ। ਇਸੇ ਲੜੀ ਤਹਿਤ ਕਰਮਨ ਵਿੱਚ ਪੰਜਾਬੀ ਭਾਈਚਾਰੇ ਵੱਲੋ ਬਣਾਈ ਨਾਨ-ਪਰਾਫਟ ਸੰਸਥਾ “ਅਮੈਰੀਕਨ-ਪੰਜਾਬੀ ਸਿੱਖ ਕਮਿਊਨਟੀ ਕਰਮਨ, ਕੈਲੀਫੋਰਨੀਆ” ਦੇ ਮੈਂਬਰਾਂ ਵੱਲੋਂ ਸੰਸਥਾ ਮੁੱਖ ਸੰਚਾਲਕ ਗੁਲਬਿੰਦਰ ਸਿੰਘ ਢੇਸੀ (ਗੈਰੀ) ਦੀ ਅਗਵਾਈ ਵਿੱਚ ਕਰਮਨ ਸ਼ਹਿਰ ਦੀ ਪੁਲਸ ਨੂੰ 500 ਡਾਲਰ ਦੀ ਰਾਸ਼ੀ ਦਾ ਚੈੱਕ ਸੌਂਪਿਆ ਗਿਆ।
ਜਿਸ ਸੰਬੰਧੀ ਕਰਮਨ ਪੁਲਸ ਦੇ ਬੁਲਾਰੇ ਨੇ ਦੱਸਿਆ ਕਿ ਅਗਲੇ ਮਹੀਨੇ ਕ੍ਰਿਸਮਸ ਦੀਆਂ ਛੁੱਟੀਆਂ ਦੌਰਾਨ ਬਹੁਤ ਸਾਰੇ ਮਾਪੇ ਆਪਣੇ ਬੱਚਿਆਂ ਲਈ ਪਰਿਵਾਰਕ ਆਰਥਿਕ ਮੰਦਹਾਲੀ ਕਾਰਨ ਗਿਰਫ ਨਹੀਂ ਲੈ ਸਕਦੇ। ਜਿਸ ਲਈ ਪਿਛਲੇ ਕੁਝ ਸਾਲਾਂ ਤੋਂ ਕਰਮਨ ਦੀ ਪੰਜਾਬੀ ਸਿੱਖ ਕਮਿਊਨਟੀ ਆਪਣਾ ਸਹਿਯੋਗ ਪੁਲਸ ਨੂੰ ਦੇ ਕੇ ਬੱਚਿਆਂ ਨੂੰ ਇਹ ਰਾਸ਼ੀ ਗਿਫਟ ਦੇ ਰੂਪ ਵਿੱਚ ਦੇਣ ਵਿੱਚ ਮਦਦ ਕਰਦੀ ਹੈ। ਇਲਾਕੇ ਦੀਆਂ ਹੋਰ ਸੰਸਥਾਵਾਂ, ਵਿਉਪਾਰਕ ਅਦਾਰੇ ਅਤੇ ਨਿੱਜੀ ਤੋਰ ਤੇ ਲੋਕ ਇਸ ਫੰਡ ਇਕੱਤਰਤਾ ਵਿੱਚ ਹਿੱਸਾ ਪਾਉਂਦੇ ਹਨ। ਇਸ ਸਮੇਂ ਸੰਪੇਖ ਰਸਮੀ ਮੀਟਿੰਗ ਦੌਰਾਨ ਪੁਲਸ ਦੇ ਅਧਿਕਾਰੀਆਂ ਤੋਂ ਇਲਾਵਾ ਸੰਸਥਾ ਦੇ ਮੈਂਬਰਾਂ ਵਿੱਚ ਗੁਲਬਿੰਦਰ ਗੈਰੀ ਢੇਸੀ ਤੋਂ ਇਲਾਵਾ ਹਰਜੀਤ ਗਰੇਵਾਲ, ਅਵਤਾਰ ਗਰੇਵਾਲ, ਕੁਲਵੰਤ ਉੱਭੀ, ਸਰਬਜੀਤ ਸਰਾਂ, ਸੁਰਿੰਦਰ ਮੰਢਾਲੀ ਅਤੇ ਨਵਦੀਪ ਧਾਲੀਵਾਲ ਮੌਜੂਦ ਸਨ। ਇੱਥੇ ਇਹ ਗੱਲ ਵਰਨਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਅਮੈਰੀਕਨ-ਪੰਜਾਬੀ ਸਿੱਖ ਕਮਿਊਨਟੀ ਕਰਮਨ ਵੱਲੋਂ ਸ਼ਹਿਰ ਦੇ ਸਥਾਨਿਕ ਕਾਰਜਾਂ ਵਿੱਚ ਹਿੱਸਾ ਲੈਦੇ ਹੋਏ ਆਪਣੀ ਵਿਲੱਖਣ ਪਹਿਚਾਣ ਨੂੰ ਬਰਕਰਾਰ ਰੱਖਿਆ ਹੋਇਆ ਹੈ।
ਪੰਜਾਬੀ ਭਾਈਚਾਰੇ ਲਈ ਮਾਣ ਵਾਲੀ ਗੱਲ, ਬਲਰੀਤ ਖਹਿਰਾ ਅਮਰੀਕੀ ਫੌਜ 'ਚ ਸੰਭਾਲੇਗੀ ਇਹ ਵੱਡਾ ਅਹੁਦਾ
NEXT STORY