ਵਾਸ਼ਿੰਗਟਨ (ਬਿਊਰੋ): ਕੋਰੋਨਾਵਾਇਰਸ ਦੇ ਇਨਫੈਕਸ਼ਨ ਨੂੰ ਕੰਟਰੋਲ ਕਰਨ ਲਈ ਵਿਗਿਆਨੀ ਕਈ ਤਰ੍ਹਾਂ ਦੇ ਅਧਿਐਨ ਕਰ ਰਹੇ ਹਨ।ਇਨਸਾਨੀ ਸਰੀਰ ਵਿਚ ਕੋਰੋਨਾਵਾਇਰਸ ਨੂੰ ਘੱਟ ਕਰਨ ਨੂੰ ਲੈ ਕੇ ਅਮਰੀਕੀ ਵਿਗਿਆਨੀਆਂ ਨੇ ਇਕ ਵੱਡੀ ਉਪਲਬਧੀ ਹਾਸਲ ਕੀਤੀ ਹੈ। ਇਸ ਨਵੀਂ ਉਪਲਬਧੀ ਦੇ ਸਹਾਰੇ ਉਹ ਕੋਰੋਨਾ ਇਨਫੈਕਟਿਡ ਮਰੀਜ਼ ਦੇ ਸਰੀਰ ਵਿਚ ਕੋਰੋਨਾਵਾਇਰਸ ਦੀ ਗਿਣਤੀ ਵਿਚ ਕਮੀ ਲਿਆ ਸਕਦੇ ਹਨ। ਇਸ ਵਾਰ ਇਲਾਜ ਦੇ ਲਈ ਵਿਗਿਆਨੀਆਂ ਨੇ ਸੂਰਜ ਦੀਆਂ ਪਰਾਵੈਂਗਣੀ ਕਿਰਨਾਂ (Ultraviolet rays) ਅਤੇ ਇਕ ਵਿਟਾਮਿਨ ਦੀ ਮਦਦ ਲਈ ਹੈ।
ਅਮਰੀਕਾ ਦੀ ਕੋਲੋਰਾਡੋ ਸਟੇਟ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਪਲਾਜ਼ਮਾ ਅਤੇ ਖੂਨ ਦੇ ਉਤਪਾਦਾਂ ਵਿਚ ਕੋਰੋਨਾ ਦੀ ਮਾਤਰਾ ਘਟਾਉਣ ਦਾ ਤਰੀਕਾ ਲੱਭ ਲਿਆ ਹੈ। ਇਹਨਾਂ ਦਾ ਕਹਿਣਾ ਹੈਕਿ ਕੋਰੋਨਾ ਨੂੰ ਵਿਟਾਮਿਨ ਰਾਇਬੋਪਲੇਵਿਨ (Riboflavin) ਅਤੇ ਪਰਾਵੈਂਗਣੀ ਕਿਰਨਾਂ ਦੇ ਸੰਪਰਕ ਵਿਚ ਲਿਆਉਣ ਨਾਲ ਇਹ ਘੱਟ ਹੋ ਜਾਂਦਾ ਹੈ। ਵਿਗਿਆਨੀਆਂ ਮੁਤਾਬਕ ਵਿਟਾਮਿਨ ਰਾਇਬੋਫਲੇਵਿਨ ਅਤੇ ਪਰਾਵੈਂਗਣੀ ਕਿਰਨਾਂ ਮਿਲ ਕੇ ਮਨੁੱਖੀ ਪਲਾਜ਼ਮਾ ਅਤੇ ਖੂਨ ਦੇ ਉਤਪਾਦਾਂ ਜਿਵੇਂ ਰੈੱਡ ਬਲੱਡ ਸੈੱਲ, ਪਲੇਟਲੇਟਸ, ਪਲਾਜ਼ਮਾ ਆਦਿ ਨਾਲ ਕੋਰੋਨਾਵਾਇਰਸ ਦੀ ਮਾਤਰਾ ਨੂੰ ਘੱਟ ਕਰ ਦਿੰਦੇ ਹਨ। ਇਹ ਇਕ ਅਜਿਹੀ ਉਪਲਬਧੀ ਹੈ ਜੋ ਖੂਨ ਚੜ੍ਹਾਉਣ ਦੇ ਦੌਰਾਨ ਵਾਇਰਸ ਦੇ ਪ੍ਰਸਾਰ ਦੇ ਖਦਸ਼ੇ ਨੂੰ ਘਟਾਉਣ ਵਿਚ ਸਹਾਇਕ ਸਾਬਤ ਹੋ ਸਕਦੀ ਹੈ।
ਪੜ੍ਹੋ ਇਹ ਅਹਿਮ ਖਬਰ- ਨਿਊਜ਼ੀਲੈਂਡ ਦੇ ਵਿਗਿਆਨੀ 'ਪੌਦਿਆਂ ਵਾਂਗ' ਉਗਾ ਰਹੇ ਹਨ ਕੋਰੋਨਾਵਾਇਰਸ
ਵਿਗਿਆਨੀਆਂ ਨੇ ਕਿਹਾ,''ਇਹ ਹਾਲੇ ਵੀ ਪਤਾ ਨਹੀਂ ਚੱਲ ਸਕਿਆ ਹੈ ਕਿ ਕੋਰੋਨਾ ਜਾਂ ਸਾਰਸ ਸੀ.ਓ.ਵੀ.-2 ਖੂਨ ਚੜ੍ਹਾਉਣ ਨਾਲ ਫੈਲਦਾ ਹੈ ਜਾਂ ਨਹੀਂ।'' ਵਿਗਿਆਨੀਆਂ ਨੇ ਪਲਾਜ਼ਮਾ ਦੇ 9 ਅਤੇ 3 ਖੂਨ ਉਤਪਾਦਾਂ ਦੇ ਇਲਾਜ ਦੇ ਲਈ ਮਿਰਾਸੋਲ ਪੈਥੋਜਨ ਰਿਡਕਸ਼ਨ ਤਕਨਾਲੌਜੀ ਸਿਸਟਮ ਨਾਮ ਦੇ ਉਪਕਰਨਾਂ ਨੂੰ ਵਿਕਸਿਤ ਕੀਤਾ। ਵਾਇਰਸ ਦੀ ਸਹਿ-ਲੇਖਕਾ ਇਜ਼ਾਬੇਲਾ ਰਗਾਨ ਨੇ ਕਿਹਾ ਕਿ ਉਹਨਾਂ ਨੇ ਵਾਇਰਸ ਦੀ ਵੱਡੀ ਮਾਤਰਾ ਨੂੰ ਘਟਾਇਆ ਹੈ। ਵਿਟਾਮਿਨ ਰਾਇਬੋਫਲੇਵਿਨ ਅਤੇ ਪਰਾਵੈਂਗਣੀ ਕਿਰਨਾਂ ਕਾਰਨ ਵਾਇਰਸ ਖਤਮ ਹੋ ਗਿਆ ਸੀ। ਸਾਨੂੰ ਪਲਾਜ਼ਮਾ ਵਿਚ ਉਹ ਦੁਬਾਰਾ ਨਹੀਂ ਮਿਲਿਆ। ਅਧਿਐਨ ਦੇ ਸੀਨੀਅਰ ਲੇਖਕ ਰੇਅ ਗੁਡਰਿਚ ਵੱਲੋਂ ਬਣਾਇਆ ਗਿਆ ਇਹ ਉਪਕਰਨ ਖੂਨ ਉਤਪਾਦ ਜਾਂ ਪਲਾਜ਼ਮਾ ਨੂੰ ਪਰਾਵੈਂਗਣੀ ਕਿਰਨਾਂ ਦੇ ਸੰਪਰਕ ਵਿਚ ਲਿਆ ਕੇ ਕੰਮ ਕਰਦਾ ਹੈ। ਇਹ ਉਪਕਰਨ 1980 ਦੇ ਦਹਾਕੇ ਵਿਚ ਐੱਚ.ਆਈ.ਵੀ. ਮਾਮਲਿਆਂ ਦੇ ਇਲਾਜ ਵਿਚ ਕੰਮ ਆਇਆ ਸੀ।
ਜਹਾਜ਼ੀ ਅਮਲੇ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਉਣ ਉਪਰੰਤ ਹੀ ਉਡਾਣ ਭਰੇਗਾ ਏਅਰ ਇੰਡੀਆ
NEXT STORY