ਵਾਸ਼ਿੰਗਟਨ (ਬਿਊਰੋ) ਅਮਰੀਕਾ ਦੀ ਵੱਕਾਰੀ ਨੌਰਥ ਕੈਰੋਲੀਨਾ ਯੂਨੀਵਰਸਿਟੀ ਦੇ ਆਰਟਸ ਕਾਲਜ ਦੇ ਅਧਿਆਪਕਾਂ ਅਤੇ ਅਧਿਕਾਰੀਆਂ ਖ਼ਿਲਾਫ਼ ਅਦਾਲਤ ਵਿਚ ਦਾਇਰ ਮੁਕੱਦਮੇ ਵਿਚ ਕੁਕਰਮ ਸਮੇਤ ਕਈ ਗੰਭੀਰ ਦੋਸ਼ ਲਗਾਏ ਗਏ ਹਨ। ਆਰਟਸ ਦੇ 56 ਸਾਬਕਾ ਵਿਦਿਆਰਥੀਆਂ ਨੇ ਸ਼ਿਕਾਇਤ ਵਿਚ ਕਿਹਾ ਹੈ ਕਿ ਜਦੋਂ ਉਹ ਸਕੂਲ ਵਿਚ ਪੜ੍ਹਦੇ ਸਨ, ਉਦੋਂ ਦਰਜਨਾਂ ਅਧਿਆਪਕਾਂ ਅਤੇ ਅਧਿਕਾਰੀਆਂ ਨੇ ਉਹਨਾਂ ਦਾ ਯੌਨ, ਸਰੀਰਕ ਅਤੇ ਭਾਵਨਾਤਮਕ ਸ਼ੋਸ਼ਣ ਕੀਤਾ ਜਾਂ ਅਜਿਹਾ ਹੁੰਦੇ ਦੇਖਣਾ ਅਣਡਿੱਠਾ ਕੀਤਾ। 1960 ਦੇ ਦਹਾਕੇ ਵਿਚ ਸ਼ੁਰੂ ਹੋਇਆ ਇਹ ਚਲਨ 40 ਸਾਲ ਤੋਂ ਵੱਧ ਸਮੇਂ ਤੱਕ ਚੱਲਿਆ।
ਕਲਾਸਰੂਮ, ਕੈਮਪਸ ਦੇ ਬਾਹਰ ਨਿੱਜੀ ਘਰਾਂ, ਹਾਈਵੇਅ 'ਤੇ ਹੋਟਲ ਦੇ ਕਮਰੇ ਅਤੇ ਇਟਲੀ ਵਿਚ ਬੱਸ ਯਾਤਰਾ ਦੌਰਾਨ ਵਿਦਿਆਰਥੀਆਂ ਨਾਲ ਅਜਿਹੀਆਂ ਘਟਨਾਵਾਂ ਵਾਪਰੀਆਂ। ਦੱਸਿਆ ਗਿਆ ਹੈ ਕਿ ਸਕੂਲ ਵਿਚ ਕੰਮ ਕਰ ਰਹੇ ਡਾਂਸ ਅਤੇ ਕਲਾਵਾਂ ਨਾਲ ਜੁੜੀਆਂ ਮਸ਼ਹੂਰ ਹਸਤੀਆਂ ਦੁਰਾਚਾਰ ਵਿਚ ਸ਼ਾਮਲ ਸਨ। ਪਿਛਲੇ ਸਾਲ ਦੇ ਅਖੀਰ ਵਿਚ ਦਾਖਲ ਮੁਕੱਦਮੇ ਵਿਚ ਕਿਹਾ ਗਿਆ ਕਿ ਸ਼ਰਾਬ ਦੇ ਨਸ਼ੇ ਵਿਚ ਹੋਈਆਂ ਡਾਂਸ ਪਾਰਟੀਆਂ ਵਿਚ 14 ਸਾਲ ਤੱਕ ਦੇ ਵਿਦਿਆਰਥੀਆਂ ਨੂੰ ਬਿਨਾਂ ਕੱਪੜਿਆਂ ਦੇ ਬੈਲੇ ਡਾਂਸ ਕਰਾਏ ਗਏ ਸਨ।
ਪੜ੍ਹੋ ਇਹ ਅਹਿਮ ਖ਼ਬਰ- ਅਮਰੀਕਾ 'ਚ ਮਹਿੰਗਾਈ ਨੇ ਤੋੜਿਆ 4 ਦਹਾਕਿਆਂ ਦਾ ਰਿਕਾਰਡ, ਅਰਥਸ਼ਾਸਤਰੀਆਂ ਨੇ ਕਹੀ ਇਹ ਗੱਲ
1995 ਵਿਚ ਅਜਿਹੀ ਇਕ ਪਾਰਟੀ ਵਿਚ ਮੇਲਿਸਾ ਕਮਿੰਗਸ ਨੇ ਅਦਾਲਤ ਵਿਚ ਪੇਸ਼ ਦਸਤਾਵੇਜ਼ਾਂ ਵਿਚ ਕਿਹਾ ਕਿ ਮੈਂ 1997 ਵਿਚ ਸਕੂਲ ਵਿਚ ਰਹਿੰਦੇ ਹੋਏ ਪੁਲਸ ਅਤੇ ਸਕੂਲ ਦੇ ਅਧਿਕਾਰੀਆਂ ਨੂੰ ਵਿਦਿਆਰਥੀਆਂ ਨਾਲ ਦੁਰਾਚਾਰ ਦੀ ਜਾਣਕਾਰੀ ਦਿੱਤੀ ਸੀ ਪਰ ਕੁਝ ਨਹੀਂ ਹੋਇਆ।ਅਮਰੀਕਾ ਦੇ ਦੋ ਦਰਜਨ ਤੋਂ ਵੱਧ ਰਾਜਾਂ ਵਿਚ ਬਾਲ ਯੌਨ ਸ਼ੋਸ਼ਣ ਦੇ ਸ਼ਿਕਾਰ ਲੋਕਾਂ ਵੱਲੋਂ ਸਾਲਾਂ ਬਾਅ ਆਪਣੇ ਨਾਲ ਹੋਏ ਦੁਰਾਚਾਰ 'ਤੇ ਮੁਕੱਦਮੇ ਚਲਾਉਣ ਦੇ ਕਾਨੂੰਨ ਬਣਾਏ ਗਏ ਹਨ। ਫੋਰਸਿਥ ਕਾਊਂਟੀ ਸੁਪੀਰੀਅਰ ਕੋਰਟ ਵਿਚ ਪਿਛਲ ਸਾਲ ਦੇ ਅਖੀਰ ਵਿਚ ਦਾਇਰ ਮੁਕੱਦਮੇ ਵਿਚ 29 ਲੋਕਾਂ ਤੋਂ ਹਰਜਾਨਾ ਮੰਗਿਆ ਗਿਆ। ਦਸਤਾਵੇਜ਼ਾਂ ਮੁਤਾਬਕ 19 ਸਾਬਕਾ ਅਧਿਕਾਰੀਆਂ ਨੇ ਸ਼ੋਸ਼ਣ ਦੀ ਵਿਆਪਕ ਸੰਸਕ੍ਰਿਤੀ ਨੂੰ ਰੋਕਣ ਲਈ ਕੁਝ ਨਹੀਂ ਕੀਤਾ।
ਚੀਨ ਨੇ ਤਾਇਵਾਨ ਵੱਲ ਭੇਜੇ 39 ਲੜਾਕੂ ਜਹਾਜ਼
NEXT STORY