ਬੀਜਿੰਗ - ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਬੀਜਿੰਗ ’ਚ ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ (ਐੱਨ. ਐੱਸ. ਏ.) ਜੈਕ ਸੁਲੀਵਾਨ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਦਾ ਮਕਸਦ ਦੋਵਾਂ ਸ਼ਕਤੀਆਂ ਵਿਚਾਲੇ ਗੱਲਬਾਤ ਨੂੰ ਅੱਗੇ ਵਧਾਉਣਾ ਹੈ ਕਿਉਂਕਿ ਚੀਨ ਅਤੇ ਅਮਰੀਕਾ ਵਿਚਾਲੇ ਸਬੰਧ ਕਾਫੀ ਤਣਾਅਪੂਰਨ ਬਣੇ ਹੋਏ ਹਨ। ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਮੁੱਦਿਆਂ ’ਤੇ ਰਾਸ਼ਟਰਪਤੀ ਜੋਅ ਬਾਈਡੇਨ ਦੇ ਮੁੱਖ ਸਲਾਹਕਾਰ ਵਜੋਂ ਚੀਨ ਦੀ ਆਪਣੀ ਪਹਿਲੀ ਯਾਤਰਾ ’ਤੇ ਆਏ ਸੁਲੀਵਾਨ ਨੇ ਵਿਦੇਸ਼ ਮੰਤਰੀ ਵਾਂਗ ਯੀ ਅਤੇ ਕੇਂਦਰੀ ਫੌਜੀ ਕਮਿਸ਼ਨ ਦੇ ਸੀਨੀਅਰ ਜਨਰਲ ਸਮੇਤ ਸੀਨੀਅਰ ਚੀਨੀ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ। ਸ਼ੀ ਅਤੇ ਬਾਈਡੇਨ ਨੇ ਸਬੰਧਾਂ ਨੂੰ ਸੁਧਾਰਨ ਦੀ ਕੋਸ਼ਿਸ਼ ’ਚ ਪਿਛਲੇ ਸਾਲ ਨਵੰਬਰ ’ਚ ਸੈਨ ਫ੍ਰਾਂਸਿਸਕੋ ’ਚ ਮੁਲਾਕਾਤ ਕੀਤੀ ਸੀ।
ਇਹ ਵੀ ਪੜ੍ਹੋ - ਆਸਟ੍ਰੇਲੀਆ ’ਚ ਵਾਪਰੀ ਦਰਦਨਾਕ ਘਟਨਾ : ਪਾਰਕ ’ਚ ਦੁੱਧ ਮੂੰਹੇ ਬੱਚੇ ’ਤੇ ਸੁੱਟੀ ਉਬਲਦੀ ਕੌਫੀ
ਇਹ ਵੀ ਪੜ੍ਹੋ - ਉਤਰਦੇ ਸਮੇਂ ਰਾਕੇਟ ’ਚ ਅੱਗ ਲੱਗਣ ਕਾਰਨ ਐੱਫ.ਏ.ਏ. ਨੇ ਸਪੇਸਐਕਸ ਨੂੰ ਉਡਾਨ ਭਰਨ ਤੋਂ ਰੋਕਿਆ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨਸ਼ੇ ਦੀ ਓਵਰਡੋਜ਼ ਨਾਲ 2 ਲੋਕਾਂ ਦੀ ਮੌਤ
NEXT STORY