ਰੋਮ (ਕੈਂਥ)- ਬੀਤੇ ਦਿਨ ਸਪੇਨ ਦੇ ਬਾਰਸੀਲੋਨਾ ਇਲਾਕੇ ਵਿੱਚ ਇੱਕ ਪੰਜਾਬੀ ਭਾਰਤੀ ਨੌਜਵਾਨ ਦੀ ਠੰਡ ਲੱਗਣ ਕਾਰਨ ਮੌਤ ਹੋ ਜਾਣ ਦੀ ਦੁੱਖਦਾਇਕ ਖ਼ਬਰ ਸਾਹਮਣੇ ਆ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ 35 ਸਾਲ ਦਾ ਪੰਜਾਬੀ ਨੌਜਵਾਨ ਸਰਬਪਾਲ ਸਿੰਘ ਪੁੱਤਰ ਬਲਬੀਰ ਸਿੰਘ ਪਿੰਡ ਉਦੋਕੇ (ਅੰਮ੍ਰਿਤਸਰ) ਸਪੇਨ ਦੇ ਬਾਰਸੀਲੋਨਾ ਇਲਾਕੇ ਵਿੱਚ ਪਿਛਲੇ 12-13 ਸਾਲ ਤੋਂ ਪਰਿਵਾਰ ਸਮੇਤ ਰਹਿ ਰਿਹਾ ਸੀ ਕਿ ਪਿਛਲੇ ਕਈ ਦਿਨਾਂ ਤੋਂ ਯੂਰਪ ਭਰ ਵਿੱਚ ਪੈ ਰਹੀ ਅੱਤ ਦੀ ਠੰਡ ਕਾਰਨ ਬਿਮਾਰ ਪੈ ਗਿਆ।
ਪੜ੍ਹੋ ਇਹ ਅਹਿਮ ਖ਼ਬਰ-ਭਾਰਤੀ ਵਿਦਿਆਰਥੀ ਦੇ ਹੱਤਿਆ ਮਾਮਲੇ 'ਚ ਅਮਰੀਕਾ ਵੱਲੋਂ ਵੱਡੀ ਕਾਰਵਾਈ
ਕਿਉਂਕਿ ਮਰਹੂਮ ਖੇਤੀਬਾੜੀ ਦਾ ਕੰਮ ਕਰਦਾ ਸੀ ਜਿਸ ਕਾਰਨ ਜ਼ਿਆਦਾਤਰ ਸਮਾਂ ਖੇਤਾਂ ਵਿੱਚ ਹੀ ਕੰਮ ਕਰਦਾ ਸੀ। ਖੇਤਾਂ ਦੇ ਕੰਮ ਕਾਰਨ ਮਰਹੂਮ ਠੰਡ ਦੀ ਪਕੜ ਵਿੱਚ ਆਕੇ ਬਿਮਾਰ ਪੈ ਗਿਆ ਤੇ ਉਸ ਦੇ ਘਰਦੇ ਹਸਪਤਾਲ ਲੈਕੇ ਗਏ। ਡਾਕਟਰਾਂ ਦੀ ਨੱਠ ਭੱਜ ਦੇ ਬਾਵਜੂਦ ਸਰਬਪਾਲ ਸਿੰਘ ਦੀ ਸਿਹਤ ਵਿਗੜਦੀ ਚਲੇ ਗਈ ਤੇ ਆਖਿਰ ਬੀਤੇ ਦਿਨ ਉਸ ਦੀ ਮੌਤ ਹੋ ਗਈ। ਜਿਸ ਕਾਰਨ ਪੂਰੇ ਇਲਾਕੇ ਵਿੱਚ ਮਾਤਮ ਛਾਅ ਗਿਆ। ਮਰਹੂਮ ਆਪਣੇ ਪਿੱਛੇ 2 ਮਾਸੂਮ ਬੱਚਿਆਂ ਸਮੇਤ ਵਿਧਵਾ ਪਤਨੀ ਨੂੰ ਰੋਂਦਿਆਂ ਕੁਰਲਾਉਂਦਿਆ ਛੱਡ ਗਿਆ। ਜ਼ਿਕਰਯੋਗ ਹੈ ਕਿ ਸਖ਼ਤ ਠੰਡ ਦੇ ਅਸਰ ਕਾਰਨ ਯੂਰਪ ਦੇ ਬਾਸਿੰਦਿਆਂ ਨੂੰ ਨਿਮੋਨੀਆ ਵਰਗੀ ਬਿਮਾਰੀ ਬਹੁਤ ਛੇਤੀ ਆਪਣਾ ਸ਼ਿਕਾਰ ਬਣਾਉਂਦੀ ਹੈ ਜਿਸ ਕਾਰਨ ਯੂਰਪ ਭਰ ਵਿੱਚ ਹਰ ਸਾਲ 2 ਲੱਖ 30 ਹਜ਼ਾਰ ਲੋਕਾਂ ਦੀ ਮੌਤ ਕਾਰਨ ਨਿਮੋਨੀਆ ਮੰਨਿਆਂ ਜਾਂਦਾ ਹੈ ਜਿਸ ਤੋਂ ਬਚਣ ਲਈ ਇੱਥੋ ਦੀ ਠੰਡ ਤੋਂ ਬਚਣਾ ਬਹੁਤ ਜ਼ਰੂਰੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਵੱਡਾ ਹਾਦਸਾ: ਸੀਪਲੇਨ ਹੋ ਗਿਆ ਕ੍ਰੈਸ਼, ਅੱਧੀਆਂ ਸਵਾਰੀਆਂ ਦੀ ਗਈ ਜਾਨ
NEXT STORY